Home >>Zee PHH Entertainment

Rahat Fateh Ali Khan: ਕੀ ਰਾਹਤ ਫਤਿਹ ਅਲੀ ਖਾਨ ਹੋਏ ਗ੍ਰਿਫ਼ਤਾਰ? ਗਾਇਕ ਨੇ ਦਿੱਤਾ ਸਪੱਸ਼ਟੀਕਰਨ

Rahat Fateh Ali Khan News: ਰਾਹਤ ਫਤਿਹ ਅਲੀ ਖਾਨ ਵਿਸ਼ਵ ਪ੍ਰਸਿੱਧ ਕੱਵਾਲੀ ਗਾਇਕ ਨੁਸਰਤ ਫਤਿਹ ਅਲੀ ਖਾਨ ਦੇ ਭਤੀਜੇ ਹਨ। ਮਿਸਟਰ ਖਾਨ ਨੇ ਹਿੰਦੀ ਸਿਨੇਮਾ ਵਿੱਚ ਕਈ ਪ੍ਰਸਿੱਧ ਗੀਤ ਵੀ ਗਾਏ ਹਨ।  

Advertisement
Rahat Fateh Ali Khan: ਕੀ ਰਾਹਤ ਫਤਿਹ ਅਲੀ ਖਾਨ ਹੋਏ ਗ੍ਰਿਫ਼ਤਾਰ? ਗਾਇਕ ਨੇ ਦਿੱਤਾ ਸਪੱਸ਼ਟੀਕਰਨ
Riya Bawa|Updated: Jul 23, 2024, 07:41 AM IST
Share

Rahat Fateh Ali Khan News:  ਮਸ਼ਹੂਰ ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖਾਨ ਦੀ ਗ੍ਰਿਫਤਾਰੀ ਦੀ ਖ਼ਬਰ ਵਾਇਰਲ ਹੋ ਰਹੀ ਹੈ। ਇਸ ਦੌਰਾਨ ਰਾਹਤ ਫਤਿਹ ਅਲੀ ਖਾਨ ਨੇ ਗ੍ਰਿਫਤਾਰੀ ਦੀਆਂ ਖਬਰਾਂ ਦਾ ਖੰਡਨ ਕਰਦੇ ਹੋਏ ਇਨ੍ਹਾਂ ਨੂੰ 'ਅਫਵਾਹ' ਕਰਾਰ ਦਿੱਤਾ ਹੈ।

ਰਾਹਤ ਫਤਿਹ ਅਲੀ ਖਾਨ ਨੇ ਇਕ ਵੀਡੀਓ ਸੰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਮੈਂ ਆਪਣੇ ਗੀਤ ਰਿਕਾਰਡ ਕਰਨ ਲਈ ਦੁਬਈ ਆਇਆ ਹਾਂ ਅਤੇ ਸਭ ਕੁਝ ਠੀਕ ਹੈ। ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਮਾੜੀਆਂ ਅਫਵਾਹਾਂ ਨੂੰ ਬਿਲਕੁਲ ਵੀ ਨਾ ਸੁਣੋ।

ਇਹ ਵੀ ਪੜ੍ਹੋ:  Mankirt Aulakh: ਮਨਕੀਰਤ ਔਲਖ ਨੇ ਪ੍ਰਸ਼ੰਸਕਾਂ ਨੂੰ ਦਿੱਤੀ ਖੁਸ਼ਖਬਰੀ! ਜੁੜਵਾਂ ਧੀਆਂ ਦਾ ਕੀਤਾ ਸਵਾਗਤ
 

ਉਨ੍ਹਾਂ ਅੱਗੇ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ ਜੋ ਦੁਸ਼ਮਣ ਸੋਚ ਰਹੇ ਹਨ। ਮੈਂ ਜਲਦੀ ਹੀ ਆਪਣੇ ਦੇਸ਼ ਵਾਪਸ ਆਵਾਂਗਾ, ਤੁਹਾਡੇ ਲਈ, ਅਤੇ ਇੱਕ ਨਵੇਂ ਗੀਤ ਨਾਲ ਤੁਹਾਨੂੰ ਹੈਰਾਨ ਕਰਾਂਗਾ। ਮੈਂ ਆਪਣੇ ਪ੍ਰਸ਼ੰਸਕਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਬੁਰੀਆਂ ਅਫਵਾਹਾਂ 'ਤੇ ਧਿਆਨ ਨਾ ਦੇਣ। ਮੇਰੇ ਦਰਸ਼ਕ, ਮੇਰੇ ਪ੍ਰਸ਼ੰਸਕ ਮੇਰੀ ਤਾਕਤ ਹਨ।

ਇਹ ਵੀ ਪੜ੍ਹੋ: Sawan Somwar Wishes: ਸਾਵਣ ਦਾ ਪਵਿੱਤਰ ਮਹੀਨਾ ਸ਼ੁਰੂ, ਹਰ ਹਰ ਮਹਾਂਦੇਵ ਦੇ ਜੈਕਾਰਿਆਂ ਨਾਲ ਗੂੰਜੇ ਮੰਦਿਰ

ਰਾਹਤ ਫਤਿਹ ਅਲੀ ਖਾਨ ਨੇ ਗ੍ਰਿਫਤਾਰੀ (Rahat Fateh Ali Khan arrest) ਦੀ ਖ਼ਬਰ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਦੱਸਿਆ ਕਿ ਉਹ ਗੀਤ ਰਿਕਾਰਡ ਕਰਨ ਲਈ ਦੁਬਈ ਆਇਆ ਹੈ ਅਤੇ ਸਭ ਕੁਝ ਠੀਕ ਚੱਲ ਰਿਹਾ ਹੈ। ਉਸ ਨੇ ਕਿਹਾ, "ਸਭ ਠੀਕ ਹੈ। ਮੈਂ ਤੁਹਾਨੂੰ ਸਿਰਫ਼ ਇਹੀ ਬੇਨਤੀ ਕਰਾਂਗਾ ਕਿ ਬੁਰੀਆਂ ਅਫਵਾਹਾਂ 'ਤੇ ਧਿਆਨ ਨਾ ਦਿਓ। ਅਜਿਹਾ ਕੁਝ ਵੀ ਨਹੀਂ ਹੈ। ਅਜਿਹਾ ਕੁਝ ਵੀ ਨਹੀਂ ਹੈ ਜੋ ਦੁਸ਼ਮਣ ਸੋਚ ਰਹੇ ਹਨ।"

ਦਰਅਸਲ ਖਬਰ ਆ ਰਹੀ ਸੀ ਕਿ ਰਾਹਤ ਫਤਿਹ ਅਲੀ ਖਾਨ ਨੂੰ ਦੁਬਈ ਏਅਰਪੋਰਟ 'ਤੇ ਜਹਾਜ਼ 'ਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ ਅਤੇ ਫਿਰ ਦੁਬਈ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਮੀਡੀਆ ਰਿਪੋਰਟਾਂ ਮੁਤਾਬਕ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਉਸ ਨੂੰ ਥਾਣੇ ਲੈ ਗਈ।

Read More
{}{}