Home >>Zee PHH Entertainment

Sonakshi-Zaheer Trolled: ਸੋਨਾਕਸ਼ੀ ਤੇ ਜ਼ਾਹੀਰ ਨੇ ਕੀਤੀ ਗਣੇਸ਼ ਜੀ ਪੂਜਾ, ਕੱਟੜਪੰਥੀਆਂ ਨੇ ਧਰਮ ਨੂੰ ਲੈ ਕੇ ਚੁੱਕੇ ਸਵਾਲ

Sonakshi-Zaheer Trolled: ਵਿਆਹ ਤੋਂ ਬਾਅਦ ਦੋਵਾਂ ਨੇ ਆਪਣਾ ਪਹਿਲਾ ਗਣੇਸ਼ ਚਤੁਰਥੀ ਦਾ ਤਿਉਹਾਰ ਮਨਾਇਆ, ਜਿਸ ਕਾਰਨ ਦੋਵੇਂ ਇਕ ਵਾਰ ਮੁੜ ਤੋਂ ਕੱਟੜਪੰਥੀਆਂ ਦੇ ਨਿਸ਼ਾਨੇ 'ਤੇ ਆ ਗਏ ਹਨ।

Advertisement
Sonakshi-Zaheer Trolled: ਸੋਨਾਕਸ਼ੀ ਤੇ ਜ਼ਾਹੀਰ ਨੇ ਕੀਤੀ ਗਣੇਸ਼ ਜੀ ਪੂਜਾ, ਕੱਟੜਪੰਥੀਆਂ ਨੇ ਧਰਮ ਨੂੰ ਲੈ ਕੇ ਚੁੱਕੇ ਸਵਾਲ
Manpreet Singh|Updated: Sep 09, 2024, 01:41 PM IST
Share

Sonakshi-Zaheer Trolled For Celebrating Ganesh Chaturthi: ਸੋਨਾਕਸ਼ੀ ਸਿਨਹਾ ਨੇ ਇਸ ਸਾਲ 23 ਜੂਨ ਨੂੰ ਆਪਣੇ ਬੁਆਏਫ੍ਰੈਂਡ ਅਤੇ ਅਭਿਨੇਤਾ ਜ਼ਹੀਰ ਇਕਬਾਲ ਨਾਲ ਵਿਆਹ ਕਰਵਾ ਲਿਆ ਸੀ। ਦੋਹਾਂ ਦਾ ਵਿਆਹ ਇਕ ਨਿੱਜੀ ਸਮਾਰੋਹ 'ਚ ਹੋਇਆ ਸੀ। ਹਾਲਾਂਕਿ ਵਿਆਹ ਤੋਂ ਬਾਅਦ ਦੋਹਾਂ ਨੂੰ ਕਾਫੀ ਟ੍ਰੋਲ ਕੀਤਾ ਗਿਆ ਸੀ। ਦੋਵਾਂ ਦੇ ਧਰਮ ਨੂੰ ਲੈ ਕੇ ਕਈ ਸਵਾਲ ਚੁੱਕੇ ਗਏ। ਵਿਆਹ ਤੋਂ ਬਾਅਦ ਦੋਵਾਂ ਨੇ ਆਪਣਾ ਪਹਿਲਾ ਗਣੇਸ਼ ਚਤੁਰਥੀ ਦਾ ਤਿਉਹਾਰ ਮਨਾਇਆ, ਜਿਸ ਕਾਰਨ ਦੋਵੇਂ ਇਕ ਵਾਰ ਮੁੜ ਤੋਂ ਕੱਟੜਪੰਥੀਆਂ ਦੇ ਨਿਸ਼ਾਨੇ 'ਤੇ ਆ ਗਏ ਹਨ।

ਹਾਲ ਹੀ 'ਚ ਸੋਨਾਕਸ਼ੀ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੇ ਪਤੀ ਜ਼ਹੀਰ ਇਕਬਾਲ ਨਾਲ ਗਣਪਤੀ ਬੱਪਾ ਦੀ ਪੂਜਾ ਅਤੇ ਆਰਤੀ ਕਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਸੋਨਾਕਸ਼ੀ ਨੀਲੇ ਰੰਗ ਦੇ ਆਊਟਫਿੱਟ 'ਚ ਬੇਹੱਦ ਪਿਆਰੀ ਲੱਗ ਰਹੀ ਹੈ ਜਦਕਿ ਜ਼ਹੀਰ ਵੀ ਹਲਕੇ ਰੰਗ ਦੇ ਕੁੜਤੇ ਪਜਾਮੇ 'ਚ ਨਜ਼ਰ ਆ ਰਹੇ ਹਨ। ਦੋਵਾਂ ਨੇ ਮਿਲ ਕੇ ਗਣਪਤੀ ਦੀ ਆਰਤੀ ਕੀਤੀ। ਵੀਡੀਓ ਦੇ ਨਾਲ ਸੋਨਾਕਸ਼ੀ ਨੇ ਕੈਪਸ਼ਨ 'ਚ ਲਿਖਿਆ, 'ਪਿਆਰ ਇੱਜ਼ਤ 'ਚ ਵਧਦਾ ਹੈ, ਜਦੋਂ ਕੋਈ ਜੋੜਾ ਸੱਚੀ ਸਦਭਾਵਨਾ ਨਾਲ ਇਕ-ਦੂਜੇ ਦੇ ਵਿਸ਼ਵਾਸਾਂ ਦਾ ਸਨਮਾਨ ਕਰਦਾ ਹੈ... ਵਿਆਹ ਤੋਂ ਬਾਅਦ ਸਾਡਾ ਪਹਿਲਾ ਗਣਪਤੀ'।

ਗਣੇਸ਼ ਚਤੁਰਥੀ ਮਨਾਉਣ ਮੌਕੇ ਸੋਨਾਕਸ਼ੀ-ਜ਼ਹੀਰ ਟ੍ਰੋਲ ਹੋਏ
ਗਣੇਸ਼ ਚਤੁਰਥੀ ਦੇ ਮੌਕੇ 'ਤੇ ਕੱਟੜਪੰਥੀ ਗਿਰੋਹ ਕਾਫੀ ਸਰਗਰਮ ਹੋ ਗਿਆ ਹੈ ਅਤੇ ਲਗਾਤਾਰ ਬਾਲੀਵੁੱਡ ਹਸਤੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਸ ਤੋਂ ਪਹਿਲਾਂ ਸਾਰਾ ਅਲੀ ਖਾਨ ਨੇ ਗਣਪਤੀ ਬੱਪਾ ਦੀ ਪੂਜਾ ਕਰਦੇ ਹੋਏ ਆਪਣੀ ਇਕ ਫੋਟੋ ਪੋਸਟ ਕੀਤੀ ਸੀ, ਜਿਸ 'ਤੇ ਟ੍ਰੋਲਸ ਨੇ ਉਨ੍ਹਾਂ ਨੂੰ ਕਾਫੀ ਟ੍ਰੋਲ ਕੀਤਾ ਸੀ। ਹੁਣ ਉਨ੍ਹਾਂ ਦੇ ਨਿਸ਼ਾਨੇ 'ਤੇ ਸੋਨਾਕਸ਼ੀ ਸਿਨਹਾ ਅਤੇ ਉਨ੍ਹਾਂ ਦੇ ਪਤੀ ਜ਼ਹੀਰ ਇਕਬਾਲ ਆ ਗਏ ਹਨ। ਸੋਨਾਕਸ਼ੀ ਵੱਲੋਂ ਸ਼ੇਅਰ ਕੀਤੇ ਵੀਡੀਓ 'ਤੇ ਕਈ ਯੂਜ਼ਰ ਜ਼ਹੀਰ ਇਕਬਾਲ ਦੇ ਧਰਮ 'ਤੇ ਸਵਾਲ ਉਠਾ ਰਹੇ ਹਨ। ਕੁਝ ਜ਼ਹੀਰ ਦੇ ਮੁਸਲਿਮ ਹੋਣ ਦਾ ਸਬੂਤ ਮੰਗ ਰਹੇ ਹਨ ਜਦਕਿ ਕੁਝ ਜੋੜੇ ਦੇ ਵਿਸ਼ਵਾਸ 'ਤੇ ਸਵਾਲ ਉਠਾ ਰਹੇ ਹਨ।

Read More
{}{}