Home >>Zee PHH Entertainment

Alia Bhatt Video: ਆਲੀਆ ਭੱਟ ਦੀ ਧੀ ਰਾਹਾ ਨਾਲ ਮਸਤੀ ਕਰਦੇ ਨਜ਼ਰ ਆਏ ਅਨੰਤ ਅੰਬਾਨੀ; ਖੂਬਸੂਰਤ ਵੀਡੀਓ ਵਾਇਰਲ

Alia Bhatt Video: ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਤੇ ਉਦਯੋਗਪਤੀ ਵੀਰੇਨ ਮਰਚੈਂਟ ਦੀ ਬੇਟੀ ਰਾਧਿਕਾ ਮਰਚੈਂਟ ਗੁਜਰਾਤ ਦੇ ਜਾਮਨਗਰ ਵਿੱਚ ਆਪਣੀ ਪ੍ਰੀ-ਵੈਡਿੰਗ ਦਾ ਜਸ਼ਨ ਮਨਾ ਰਹੇ ਹਨ।

Advertisement
Alia Bhatt Video: ਆਲੀਆ ਭੱਟ ਦੀ ਧੀ ਰਾਹਾ ਨਾਲ ਮਸਤੀ ਕਰਦੇ ਨਜ਼ਰ ਆਏ ਅਨੰਤ ਅੰਬਾਨੀ; ਖੂਬਸੂਰਤ ਵੀਡੀਓ ਵਾਇਰਲ
Ravinder Singh|Updated: Mar 03, 2024, 12:43 PM IST
Share

Alia Bhatt Video: ਫਿਲਮੀ ਸਿਤਾਰਿਆਂ ਦੇ ਬੱਚਿਆਂ (Kids) ਨੂੰ ਦੇਖਣ ਲਈ ਫੈਨਸ ਕਾਫੀ ਉਤਸੁਕ ਰਹਿੰਦੇ ਹਨ। ਇਨ੍ਹਾਂ ਵਿੱਚ ਕਰੀਨਾ ਕਪੂਰ, ਆਲੀਆ ਭੱਟ, ਪ੍ਰਿਅੰਕਾ ਚੋਪੜਾ ਅਤੇ ਹੋਰ ਅਭਿਨੇਤਰੀਆਂ ਹਨ ਜਿਨ੍ਹਾਂ ਦੇ ਬੱਚਿਆਂ ਨੂੰ ਦੇਖਣ ਲਈ ਫੈਨਸ ਕਾਫੀ ਬੇਤਾਬ ਰਹਿੰਦੇ ਹਨ।

ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਅਤੇ ਉਦਯੋਗਪਤੀ ਵੀਰੇਨ ਮਰਚੈਂਟ ਦੀ ਬੇਟੀ ਰਾਧਿਕਾ ਮਰਚੈਂਟ ਗੁਜਰਾਤ ਦੇ ਜਾਮਨਗਰ ਵਿੱਚ ਆਪਣੀ ਪ੍ਰੀ-ਵੈਡਿੰਗ ਦਾ ਜਸ਼ਨ ਮਨਾ ਰਹੇ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਸਿਤਾਰੇ ਪੁੱਜੇ ਹੋਏ ਹਨ।

ਇਨ੍ਹਾਂ ਵਿੱਚ ਬਾਲੀਵੁੱਡ, ਪਾਲੀਵੁੱਡ ਅਤੇ ਹਾਲੀਵੁੱਡ ਦੇ ਸਿਤਾਰੇ ਆਪਣੀ ਹਾਜ਼ਰੀ ਲਗਵਾ ਰਹੇ ਹਨ। ਉਥੇ ਹੀ ਰਣਬੀਰ ਕਪੂਰ ਅਤੇ ਆਲੀਆ ਭੱਟ ਵੀ ਆਪਣੀ ਬੇਟੀ ਰਾਹਾ ਦੇ ਨਾਲ ਨਜ਼ਰ ਆਏ। ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਛ ਆਲੀਆ ਦੀ ਬੇਟੀ ਰਾਹਾ ਕਪੂਰ, ਅਨੰਤ ਅੰਬਾਨੀ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ।

ਇਸ ਖ਼ਾਸ ਮੌਕੇ ਉਪਰ ਆਲੀਆ ਭੱਟ ਨੇ ਬੇਟੀ ਰਾਹਾ ਨਾਲ ਜੰਗਲ ਥੀਮ ਦਾ ਮੇਲ ਕੀਤਾ ਹੋਇਆ ਸੀ। ਰਾਹਾ ਅਤੇ ਆਲੀਆ ਇਸ ਡਰੈਸ ਵਿੱਚ ਕਾਫੀ ਖੂਬਸੂਰਤ ਲੱਗ ਰਹੀ ਸੀ। ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਆਲੀਆ ਰਾਹਾ ਨੂੰ ਗੋਦ ਵਿੱਚ ਚੁੱਕੀ ਰਾਧਿਕਾ ਮਰਚੈਂਟ ਦੇ ਹੋਣ ਵਾਲੇ ਪਤੀ ਅਨੰਤ ਅੰਬਾਨੀ ਕੋਲ ਜਾਂਦੇ ਹੋਏ ਦੇਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : Kisan Andolan Update: ਦਿੱਲੀ ਕੂਚ ’ਤੇ ਫੈਸਲਾ ਅੱਜ! ਸ਼ੁਭਕਰਨ ਦੀ ਅੰਤਿਮ ਅਰਦਾਸ ਤੋਂ ਬਾਅਦ ਕਿਸਾਨ ਬਣਾਉਣਗੇ ਰਣਨੀਤੀ

ਆਲੀਆ ਭੱਟ ਦੀ ਬੇਟੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿੱਚ ਅਨੰਤ ਨੇ ਰਾਹਾ ਦਾ ਹੱਥ ਹੌਲੀ-ਹੌਲੀ ਫੜਿਆ ਹੈ ਅਤੇ ਉਸ ਨੂੰ ਪਿਆਰ ਕਰਦੇ ਦੇਖਿਆ ਜਾ ਸਕਦਾ ਹੈ। ਆਲੀਆ ਨੂੰ ਅਨੰਤ ਨਾਲ ਚੈਟ ਕਰਦੇ ਵੀ ਦੇਖਿਆ ਗਿਆ। ਦਿਲਚਸਪ ਗੱਲ ਇਹ ਹੈ ਕਿ ਰਣਬੀਰ ਕਪੂਰ ਤੇ ਆਕਾਸ਼ ਅੰਬਾਨੀ ਬਹੁਤ ਚੰਗੇ ਦੋਸਤ ਹਨ ਅਤੇ ਅੰਬਾਨੀ ਪਰਿਵਾਰ ਦੇ ਪੁੱਤਰਾਂ ਨੂੰ ਅਕਸਰ ਰਣਬੀਰ ਅਤੇ ਆਲੀਆ ਦੇ ਘਰ ਜਾਂਦੇ ਦੇਖਿਆ ਜਾਂਦਾ ਹੈ।

ਇਹ ਵੀ ਪੜ੍ਹੋ : Sarkari Naukri 2024: ਸਰਕਾਰੀ ਨੌਕਰੀ ਦੇ ਚਾਹਵਾਨਾਂ ਲਈ ਵੱਡੀ ਖ਼ਬਰ! ਹੁਣ 10 ਮਾਰਚ ਤੱਕ ਇਸ ਵਿਭਾਗ 'ਚ ਕਰ ਸਕਦੇ ਅਪਲਾਈ

Read More
{}{}