Home >>haryana

Sonipat News: ਜ਼ਮਾਨਤ 'ਤੇ ਬਾਹਰ ਆਏ ਹਿਸਟਰੀ ਸ਼ੀਟਰ ਦਾ ਬੇਰਹਿਮੀ ਨਾਲ ਕਤਲ

Sonipat News:  ਰਾਈ ਥਾਣਾ ਤਹਿਤ ਪੈਂਦੇ ਪਿੰਡ ਜਠੇੜੀ ਵਿੱਚ ਇੱਕ ਨੌਜਵਾਨ ਨੂੰ ਘਰੋਂ ਕੱਢ ਕੇ ਗਲੀ ਵਿੱਚ ਬੇਰਹਿਮੀ ਨਾਲ ਚਾਕੂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

Advertisement
Sonipat News: ਜ਼ਮਾਨਤ 'ਤੇ ਬਾਹਰ ਆਏ ਹਿਸਟਰੀ ਸ਼ੀਟਰ ਦਾ ਬੇਰਹਿਮੀ ਨਾਲ ਕਤਲ
Ravinder Singh|Updated: Mar 26, 2024, 09:22 AM IST
Share

Sonipat News: ਸੋਨੀਪਤ ਦੇ ਰਾਈ ਥਾਣਾ ਤਹਿਤ ਪੈਂਦੇ ਪਿੰਡ ਜਠੇੜੀ ਵਿੱਚ ਇੱਕ ਨੌਜਵਾਨ ਨੂੰ ਘਰੋਂ ਕੱਢ ਕੇ ਗਲੀ ਵਿੱਚ ਬੇਰਹਿਮੀ ਨਾਲ ਚਾਕੂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਕਿਸੇ ਰੰਜ਼ਿਸ਼ ਕਾਰਨ ਕੀਤਾ ਦੱਸਿਆ ਜਾ ਰਿਹਾ ਹੈ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ FSL ਟੀਮ ਨੂੰ ਬੁਲਾਇਆ ਗਿਆ।

ਪੁਲਿਸ ਟੀਮ ਅਤੇ FSL ਟੀਮ ਨੇ ਘਟਨਾ ਵਾਲੀ ਥਾਂ ਤੋਂ ਨਮੂਨੇ ਲਏ ਗਏ। ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ। ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹੀ ਜਾਣਕਾਰੀ ਮਿਲੀ ਹੈ ਕਿ ਮ੍ਰਿਤਕ ਖ਼ਿਲਾਫ਼ ਪਹਿਲਾਂ ਵੀ ਕਤਲ ਤੇ ਇਰਾਦਾ ਕਤਲ ਸਮੇਤ ਹੋਰ ਮਾਮਲੇ ਦਰਜ ਹਨ। ਪਿੰਡ ਜਠੇੜੀ ਵਾਸੀ ਕਮਲੇਸ਼ ਨੇ ਦੱਸਿਆ ਕਿ ਉਸ ਦਾ ਲੜਕਾ ਜਤਿੰਦਰ (40 ਸਾਲ) ਚਾਹ ਦੀ ਦੁਕਾਨ ਚਲਾਉਂਦਾ ਸੀ।

ਉਸ ਨੂੰ ਜਾਣਕਾਰੀ ਮਿਲੀ ਸੀ ਕਿ ਉਸ ਦਾ ਲੜਕਾ ਗਲੀ ਵਿੱਚ ਪਿਆ ਹੈ। ਉਸ ਦੇ ਲੜਕੇ ਦਾ ਘਰ 'ਚ ਵੜ ਕੇ ਕਤਲ ਕਰ ਦਿੱਤਾ ਗਿਆ ਅਤੇ ਉਸਦੀ ਲਾਸ਼ ਬਾਹਰ ਗਲੀ 'ਚ ਸੁੱਟ ਦਿੱਤੀ। ਇਸ ਦੀ ਸੂਚਨਾ ਮਿਲਦੇ ਹੀ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਕਿ ਉਸ ਦੇ ਲੜਕੇ ਦਾ ਗਲਾ 'ਚ ਚਾਕੂ ਨਾਲ ਵਾਰ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : Garhshankar Accident News: ਤੂੜੀ ਨਾਲ ਭਰੀ ਟਰਾਲੀ ਦੀ ਹੁੱਕ ਟੁੱਟਣ ਕਾਰਨ ਟਰੈਕਟਰ ਚਾਲਕ ਦੀ ਮੌਤ

ਜਾਣਕਾਰੀ ਮਿਲੀ ਹੈ ਕਿ ਜਤਿੰਦਰ ਖਿਲਾਫ ਕਤਲ ਤੇ ਕਤਲ ਦੀ ਕੋਸ਼ਿਸ਼ ਦੇ ਕਈ ਮਾਮਲੇ ਦਰਜ ਹਨ। ਜਤਿੰਦਰ ਹਿਸਟਰੀ ਸ਼ੀਟਰ ਬਦਮਾਸ਼ ਹੈ। ਸਾਲ 2023 'ਚ ਪਿੰਡ ਦੇ ਦੋ ਨੌਜਵਾਨਾਂ 'ਤੇ ਹਮਲਾ ਹੋਇਆ ਸੀ, ਜਿਸ 'ਚ ਉਹ ਦੋਵੇਂ ਵਾਲ-ਵਾਲ ਬਚ ਗਏ ਸਨ। ਜਾਣਕਾਰੀ ਮਿਲੀ ਹੈ ਕਿ ਇਸੇ ਰੰਜਿਸ਼ ਕਾਰਨ ਸੁਰਿੰਦਰ ਦੇ ਪੁੱਤਰ ਨੇ ਸਾਥੀਆਂ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਜਤਿੰਦਰ ਜੇਲ੍ਹ ਤੋਂ ਜ਼ਮਾਨਤ 'ਤੇ ਆਇਆ ਹੋਇਆ ਸੀ ਅਤੇ ਪਿੰਡ 'ਚ ਚਾਹ ਦੀ ਦੁਕਾਨ ਚਲਾਉਂਦਾ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : Mahakaal temple Fire News: ਮਹਾਕਾਲ ਮੰਦਿਰ 'ਚ ਆਰਤੀ ਸਮੇਂ ਗੁਲਾਲ ਸੁੱਟਣ ਨਾਲ ਲੱਗੀ ਅੱਗ; ਪੁਜਾਰੀ ਸਣੇ ਕਈ ਝੁਲਸੇ

 

Read More
{}{}