Home >>Zee PHH Health

Stroke Symptoms and Treatment: ਇਨ੍ਹਾਂ ਲੱਛਣਾਂ ਨੂੰ ਗਲਤੀ ਨਾਲ ਵੀ ਨਾ ਕਰੋ ਨਜ਼ਰਅੰਦਾਜ਼, ਮਾਹਿਰਾਂ ਕੋਲੋਂ ਜਾਣੋ ਸਟ੍ਰੋਕ ਦਾ ਇਲਾਜ

Stroke Symptoms and Treatment: ਸਰਦੀਆਂ ਦਾ ਸੀਜ਼ਨ ਸ਼ੁਰੂ ਹੁੰਦੇ ਸਾਰ ਹੀ ਬਿਮਾਰੀਆਂ ਦਾ ਖ਼ਤਰਾ ਵੀ ਕਾਫੀ ਵਧ ਜਾਂਦਾ ਹੈ। ਠੰਢ ਵਿੱਚ ਸਟ੍ਰੋਕ ਦਾ ਖ਼ਤਰਾ ਜ਼ਿਆਦਾ ਵਧ ਜਾਂਦਾ ਹੈ।

Advertisement
Stroke Symptoms and Treatment: ਇਨ੍ਹਾਂ ਲੱਛਣਾਂ ਨੂੰ ਗਲਤੀ ਨਾਲ ਵੀ ਨਾ ਕਰੋ ਨਜ਼ਰਅੰਦਾਜ਼, ਮਾਹਿਰਾਂ ਕੋਲੋਂ ਜਾਣੋ ਸਟ੍ਰੋਕ ਦਾ ਇਲਾਜ
Poviet Kaur|Updated: Dec 16, 2023, 06:20 PM IST
Share

Stroke Symptoms and Treatment: ਸਰਦੀਆਂ ਦਾ ਸੀਜ਼ਨ ਸ਼ੁਰੂ ਹੁੰਦੇ ਸਾਰ ਹੀ ਬਿਮਾਰੀਆਂ ਦਾ ਖ਼ਤਰਾ ਵੀ ਕਾਫੀ ਵਧ ਜਾਂਦਾ ਹੈ। ਠੰਢ ਵਿੱਚ ਸਟ੍ਰੋਕ ਦਾ ਖ਼ਤਰਾ ਜ਼ਿਆਦਾ ਵਧ ਜਾਂਦਾ ਹੈ। ਮਾਹਿਰਾਂ ਮੁਤਾਬਕ ਸਟ੍ਰੋਕ ਮੈਡੀਕਲ ਐਮਰਜੈਂਸੀ ਹੁੰਦੀ ਹੈ। ਅਜਿਹੇ ਵਿੱਚ ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਮਰੀਜ਼ਾਂ ਨੂੰ ਖਾਸ ਤੌਰ ਉਤੇ ਚੌਕਸੀ ਵਰਤਣੀ ਚਾਹੀਦੀ ਹੈ। 

ਆਈਵੀ ਹਸਪਤਾਲ ਦੇ ਨਿਊਰੋ ਸਪੈਸ਼ਲਿਸਟ ਡਾ. ਜਸਪ੍ਰੀਤ ਸਿੰਘ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਟ੍ਰੋਕ ਦੋ ਪ੍ਰਕਾਰ ਦੇ ਹੁੰਦੇ ਹਨ, ਜਿਸ ਵਿੱਚ ਇੱਕ ਵਿੱਚ ਬ੍ਰੇਨ ਦੀ ਇੱਕ ਨਸ ਬਲਾਕ ਹੋ ਜਾਂਦੀ ਹੈ ਤੇ ਜਦਕਿ ਦੂਜੇ ਵਿੱਚ ਨਸ ਫਟ ਜਾਂਦੀ ਹੈ। ਇਸ ਦੌਰਾਨ ਉਨ੍ਹਾਂ ਨੇ ਸਟ੍ਰੋਕ ਦੇ ਲੱਛਣਾਂ ਤੇ ਇਸ ਤੋਂ ਬਚਾਅ ਸਬੰਧੀ ਬਾਰੀਕੀ ਨਾਲ ਚਾਨਣਾ ਪਾਇਆ। ਉਨ੍ਹਾਂ ਨੇ ਦੱਸਿਆ ਕਿ ਸਰਦੀ ਦੇ ਸੀਜ਼ਨ ਵਿੱਚ ਸਟ੍ਰੋਕ ਹੋਣ ਦੇ ਜ਼ਿਆਦਾ ਚਾਂਸ ਹੁੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਗਰਮੀਆਂ ਵਿੱਚ ਹਫ਼ਤੇ ਵਿੱਚ 2 ਤੋਂ 3 ਮਰੀਜ਼ ਆਉਂਦੇ ਹਨ ਜਦਕਿ ਸਰਦੀਆਂ ਵਿੱਚ 4-5 ਮਰੀਜ਼ ਆਉਂਦੇ ਹਨ। ਇਸ ਤਰ੍ਹਾਂ ਸਟ੍ਰੋਕ ਦੀ ਲਪੇਟ ਵਿੱਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਸਰਦੀਆਂ ਵਿੱਚ 40 ਫ਼ੀਸਦੀ ਵਧ ਜਾਂਦੀ ਹੈ।

ਅਸਥਾਈ ਇਸਕੈਮਿਕ ਹਮਲਾ(ਟੀਆਈਏ)
ਸਟ੍ਰੋਕ ਦੇ ਲੱਛਣਾਂ ਬਾਰੇ ਦੱਸਦੇ ਹੋਏ ਡਾ. ਜਸਪ੍ਰੀਤ ਸਿੰਘ ਵੱਲੋਂ ਵੀ-ਫਾਸਟ ਦਾ ਹਵਾਲਾ ਦਿੱਤਾ ਗਿਆ। ਹੱਥਾਂ-ਪੈਰਾਂ ਵਿੱਚ ਕਮਜ਼ੋਰੀ, ਬੋਲਣ ਵਿੱਚ ਦਿੱਕਤ ਆਉਣੀ, ਚਿਹਰੇ ਦਾ ਟੇਢਾਪਨ ਇਸ ਦੇ ਸ਼ੁਰੂਆਤੀ ਲੱਛਣ ਹਨ। ਇਹ ਇੱਕ ਸੰਭਾਵੀ ਭਵਿੱਖ ਵਿੱਚ ਸਟ੍ਰੋਕ ਦੀ ਚਿਤਾਵਨੀ ਦੇ ਸੰਕੇਤ ਹੁੰਦੇ ਹਨ ਤੇ ਇੱਕ ਨਿਊਰੋਲੌਜੀਕਲ ਐਮਰਜੈਂਸੀ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ। ਆਮ ਅਸਥਾਈ ਲੱਛਣਾਂ ਵਿੱਚ ਦੂਜਿਆਂ ਨੂੰ ਬੋਲਣ ਜਾਂ ਸਮਝਣ ਵਿੱਚ ਮੁਸ਼ਕਲ, ਇੱਕ ਅੱਖ ਵਿੱਚ ਨਜ਼ਰ ਦਾ ਨੁਕਸਾਨ ਜਾਂ ਧੁੰਦਲਾ ਹੋਣਾ ਅਤੇ ਇੱਕ ਬਾਂਹ ਜਾਂ ਲੱਤ ਵਿੱਚ ਤਾਕਤ ਜਾਂ ਸੁੰਨ ਹੋਣਾ ਸ਼ਾਮਲ ਹੈ। ਭਾਵੇਂ ਸਾਰੇ ਲੱਛਣ ਠੀਕ ਹੋ ਜਾਂਦੇ ਹਨ, ਫਿਰ ਵੀ ਇਹ ਬਹੁਤ ਮਹੱਤਵਪੂਰਨ ਹੈ ਕਿ ਇਹ ਲੱਛਣ ਮਹਿਸੂਸ ਹੋਣ ਉਤੇ ਡਾਕਟਰ ਦੀ ਸਲਾਹ ਜ਼ਰੂਰ ਲਵੋ।

ਰੋਕਥਾਮ ਦੇ ਉਪਾਅ
ਡਾ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸਟ੍ਰੋਕ ਤੋਂ ਬਚਾਅ ਸਬੰਧੀ ਵੀ ਕਈ ਨੁਕਤੇ ਸਾਂਝੇ ਕੀਤੇ ਗਏ। ਉਨ੍ਹਾਂ ਨੇ ਦੱਸਿਆ ਕਿ 50 ਸਾਲ ਤੋਂ ਉਮਰ ਵਾਲੇ ਲੋਕ ਬਲੱਡ ਪ੍ਰੈਸ਼ਰ, ਬਲੱਡ ਟੈਸਟ ਅਤੇ ਸਕ੍ਰੀਨਿੰਗ ਜ਼ਰੂਰ ਕਰਵਾਉਣ। ਬੀਪੀ ਦੇ ਮਰੀਜ਼ ਸਰਦੀਆਂ ਵਿੱਚ ਦਵਾਈ ਲੈਣ ਤੋਂ ਬਿਲਕੁਲ ਵੀ ਪਰਹੇਜ ਨਾ ਕਰਨ। ਡਾ. ਜਸਪ੍ਰੀਤ ਸਿੰਘ ਨੇ ਸਟ੍ਰੋਕ ਦੇ ਲੱਛਣ ਵਿਖਾਈ ਦੇਣ ਉਤੇ ਆਪਣੇ ਨਜ਼ਦੀਕੀ ਡਾਕਟਰ ਦੀ ਸਲਾਹ ਲੈਣ ਉਤੇ ਜ਼ੋਰ ਦਿੱਤਾ।

ਜੀਵਨਸ਼ੈਲੀ 'ਚ ਬਦਲਾਅ ਜ਼ਰੂਰੀ
ਉਨ੍ਹਾਂ ਨੇ ਜੀਵਨਸ਼ੈਲੀ ਉਪਰ ਖਾਸ ਤੌਰ ਉਤੇ ਧਿਆਨ ਰੱਖਣ ਉਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਟਿੰਗ ਜੌਬ ਕਰਨ ਵਾਲੇ ਲੋਕ ਸਰੀਰਕ ਸਰਗਰਮੀ ਜ਼ਰੂਰ ਕਰਨ। ਉਨ੍ਹਾਂ ਨੇ ਕਿਹਾ ਕਿ ਆਧੁਨਿਕ ਜ਼ਮਾਨੇ ਵਿੱਚ ਲੋਕਾਂ ਦਾ ਖਾਣ-ਪੀਣ ਕਾਫੀ ਵਿਗੜ ਗਿਆ ਹੈ। ਜਿੰਕ ਫੂਡ ਤੋਂ ਬਿਲਕੁਲ ਪਰਹੇਜ ਕੀਤਾ ਜਾਵੇ, ਰੋਜ਼ਾਨਾ ਕਸਰਤ ਜਾਂ ਸੈਰ ਜ਼ਰੂਰ ਕੀਤੀ ਜਾਵੇ। ਸੈਰ ਕਰਨ ਨਾਲ ਸਟ੍ਰੈਸ ਵਿੱਚ ਕਮੀ ਹੁੰਦੀ ਹੈ। ਹੈਲਦੀ ਖਾਣਾ ਹੀ ਖਾਧਾ ਜਾਵੇ ਤੇ ਡਾਈਟ ਵਿੱਚ ਸਲਾਦ ਨੂੰ ਜ਼ਰੂਰ ਸ਼ਾਮਿਲ ਕੀਤਾ ਜਾਵੇ।

ਜ਼ਿਆਦਾ ਵਿਟਾਮਿਨ ਵੀ ਸਰੀਰ ਲਈ ਨੁਕਸਾਨਦਾਇਕ

ਸਵਾਲ ਪੁੱਛੇ ਜਾਣ ਉਤੇ ਡਾ. ਜਸਪ੍ਰੀਤ ਸਿੰਘ ਨੇ ਕਿਹਾ ਕਿ ਮਾਰਕੀਟ ਵਿੱਚ ਕਈ ਤਰ੍ਹਾਂ ਦੇ ਸਪਲੀਮੈਂਟਸ ਆ ਰਹੇ ਹਨ। ਸਪਲੀਮੈਂਟਸ ਦੀ ਟਾਈਪ ਉਤੇ ਨਿਰਭਰ ਕਰਦਾ, ਜੋ ਸਟ੍ਰੋਕ ਨੂੰ ਵਧਾਉਂਦੇ ਹਨ। ਉਦਾਹਰਣ ਦੇ ਤੌਰ ਉਤੇ ਉਨ੍ਹਾਂ ਨੇ ਦੱਸਿਆ ਕਿ 100 ਫ਼ੀਸਦੀ ਤੋਂ ਉਪਰ ਵਿਟਾਮਿਨ ਡੀ ਕਿਡਨੀ ਨੂੰ ਪ੍ਰਭਾਵਿਤ ਕਰਦਾ ਹੈ। ਅਜਿਹੇ ਵਿੱਚ ਕੋਈ ਵਾਧੂ ਚੀਜ਼ ਲੈਣਾ ਵੀ ਸਰੀਰਕ ਤੌਰ ਉਤੇ ਨੁਕਸਾਨਦਾਇਕ ਹੋ ਸਕਦਾ ਹੈ।

ਇਹ ਵੀ ਪੜ੍ਹੋ : Punjab News: ਮਾਨ ਸਰਕਾਰ ਦੀ ਬਿਜਲੀ ਮੁਲਾਜ਼ਮਾਂ ਨੂੰ ਵੱਡੀ ਰਾਹਤ; ਦੁਰਘਟਨਾ ਮੁਆਵਜ਼ਾ ਨੀਤੀ ਕੀਤੀ ਸ਼ੁਰੂ

Read More
{}{}