Home >>Himachal Pradesh

Chaitra Navratri 2024: ਚੈਤਰ ਨਰਾਤੇ ਦੀ ਅੱਜ ਤੋਂ ਹੋਈ ਸ਼ੁਰੂਆਤ, ਸ਼ਰਧਾਲੂਆਂ 'ਚ ਭਾਰੀ ਉਤਸ਼ਾਹ, ਮੰਦਰਾਂ 'ਚ ਭੀੜ

Chaitra Navratri 2024:  ਪ੍ਰਾਚੀਨ ਸ਼ੀਤਲਾ ਮਾਤਾ ਮੰਦਿਰ ਦੇ ਵਿੱਚ ਚੈਤਰ ਨਰਾਤੇ ਦੀ ਸ਼ੁਰੂਆਤ ਹੋ ਚੁੱਕੀ ਹੈ। ਵੱਡੀ ਤਾਦਾਦ ਤੇ ਸ਼ਰਧਾਲੂ ਮੰਦਰਾਂ ਦਾ ਰੁੱਖ ਕਰ ਰਹੇ ਹਨ।  

Advertisement
Chaitra Navratri 2024: ਚੈਤਰ ਨਰਾਤੇ ਦੀ ਅੱਜ ਤੋਂ ਹੋਈ ਸ਼ੁਰੂਆਤ, ਸ਼ਰਧਾਲੂਆਂ 'ਚ ਭਾਰੀ ਉਤਸ਼ਾਹ,  ਮੰਦਰਾਂ 'ਚ ਭੀੜ
Riya Bawa|Updated: Apr 09, 2024, 08:26 AM IST
Share

Chaitra Navratri 2024: ਅੱਜ ਤੋਂ ਚੈਤਰ ਨਰਾਤੇ ਦੀ ਸ਼ੁਰੂਆਤ ਹੋ ਚੁੱਕੀ ਹੈ, ਅਗਲੇ ਨੌ ਦਿਨ ਤੱਕ ਮਾਤਾ ਜੀ ਦੇ ਨਰਾਤੇ ਚਲਦੇ ਰਹਿਣਗੇ, ਅੱਜ ਤੋਂ ਹੀ ਹਿੰਦੂ ਧਰਮ ਦੇ ਵਿੱਚ ਨਵੇਂ ਸਾਲ ਦੀ ਵੀ ਸ਼ੁਰੂਆਤ ਹੋ ਚੁੱਕੀ ਹੈ। ਨਰਾਤਿਆਂ ਨੂੰ ਲੈ ਕੇ ਸ਼ਰਧਾਲੂਆਂ ਦੇ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਪ੍ਰਾਚੀਨ ਸ਼ੀਤਲਾ ਮਾਤਾ ਮੰਦਿਰ ਦੇ ਵਿੱਚ ਚੈਤਰ ਨਰਾਤੇ ਦੀ ਸ਼ੁਰੂਆਤ ਹੋ ਚੁੱਕੀ ਹੈ। ਵੱਡੀ ਤਾਦਾਦ ਤੇ ਸ਼ਰਧਾਲੂ ਮੰਦਰਾਂ ਦਾ ਰੁੱਖ ਕਰ ਰਹੇ ਹਨ।

ਪੰਡਿਤ ਜੀ ਦੇ ਨਾਲ ਵੀ ਖਾਸ ਗੱਲਬਾਤ 
ਸਵੇਰ ਤੋਂ ਹੀ ਮੰਦਰਾਂ ਤੇ ਭੀੜ ਵੇਖਣ ਨੂੰ ਮਿਲ ਰਹੀ ਹੈ। ਸ਼ਰਧਾਲੂਆਂ ਦੀ, ਨਰਾਤਿਆਂ ਨੂੰ (Chaitra Navratri 2024) ਲੈ ਕੇ ਪੰਡਿਤ ਜੀ ਦੇ ਨਾਲ ਵੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਅੱਜ ਦੇ ਦਿਨ ਦੀ ਮਹੱਤਤਾ ਦੱਸੀ ਤੇ ਸ਼ਰਧਾਲੂਆਂ ਨੂੰ ਕਿਸ ਤਰ੍ਹਾਂ ਪੂਜਾ ਅਰਚਨਾ ਕਰਨੀ ਚਾਹੀਦੀ ਹੈ ਉਸ ਬਾਰੇ ਵੀ ਜਾਣਕਾਰੀ ਦਿੱਤੀ। ਮੰਦਿਰ ਉੱਤੇ ਪਹੁੰਚੇ ਸ਼ਰਧਾਲੂਆਂ ਨੇ ਵੀ ਕਿਹਾ ਕਿ ਉਹਨਾਂ ਨੂੰ ਅੱਜ ਦੇ ਦਿਨ ਦਾ ਕਾਫੀ ਲੰਬੇ ਸਮੇਂ ਤੋਂ ਤਿਆਰ ਹੁੰਦਾ ਹੈ ਤੇ ਉਹ ਪਿਛਲੇ 20 ਸਾਲ ਤੋਂ ਲਗਾਤਾਰ ਮਾਤਾ ਜੀ ਦੇ ਵਰਤ ਰੱਖ ਰਹੀ ਹੈ ਤੇ ਉਸ ਦੀ ਹਰ ਇੱਕ ਮਨੋਕਾਮਨਾ ਪੂਰੀ ਹੋ ਰਹੀ ਹੈ।

ਮੰਦਰਾਂ 'ਚ ਸ਼ਰਧਾਲੂਆਂ ਦੀ ਭੀੜ
ਅੱਜ ਚੈਤਰ ਨਵਰਾਤਰੀ ਦਾ ਪਹਿਲਾ ਦਿਨ ਹੈ। ਸਵੇਰ ਤੋਂ ਹੀ ਮੰਦਰਾਂ 'ਚ ਸ਼ਰਧਾਲੂਆਂ ਦੀ ਭੀੜ ਲੱਗ ਰਹੀ ਹੈ। ਸ਼ਕਤੀਪੀਠ ਤ੍ਰਿਲੋਕਪੁਰ 'ਚ ਸੰਗਤਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹਨ। 
 
ਇਹ ਵੀ ਪੜ੍ਹੋ:
Chaitra Navratri 2024: ਅੱਜ ਚੇਤ ਨਰਾਤਿਆਂ ਦਾ ਪਹਿਲਾ ਦਿਨ, ਮੰਦਰਾਂ ਅਤੇ ਘਰਾਂ ਵਿੱਚ ਗੂੰਜ ਰਹੇ ਜੈਕਾਰੇ

ਪ੍ਰਸ਼ਾਸਨ ਵੱਲੋਂ ਵੀ ਸ਼ਰਧਾਲੂਆਂ ਲਈ ਵਿਸ਼ੇਸ਼ ਪ੍ਰਬੰਧ
ਉੱਤਰੀ ਭਾਰਤ ਦੇ ਪ੍ਰਸਿੱਧ ਸ਼ਕਤੀਪੀਠ ਮਹਾਮਾਇਆ ਮਾਤਾ ਬਾਲਾ ਸੁੰਦਰੀ ਵਿਖੇ ਰਾਤ 2 ਵਜੇ ਤੋਂ ਹੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਪੁੱਜਣੇ ਸ਼ੁਰੂ ਹੋ ਗਏ ਹਨ।ਇਸ ਤੋਂ ਪਹਿਲਾਂ , ਮੰਦਰ 'ਚ ਆਰਤੀ ਕੀਤੀ ਗਈ, ਜਿਸ ਤੋਂ ਬਾਅਦ ਮੰਦਰ ਦੇ ਦਰਵਾਜ਼ੇ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ। ਮੰਦਰ ਵਿੱਚ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ ਅਤੇ ਪ੍ਰਸ਼ਾਸਨ ਵੱਲੋਂ ਵੀ ਸ਼ਰਧਾਲੂਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਨਵਰਾਤਰੀ ਦੇ ਦੌਰਾਨ ਲੱਖਾਂ ਸ਼ਰਧਾਲੂ ਹਿਮਾਚਲ ਪ੍ਰਦੇਸ਼ ਤੋਂ ਹੀ ਨਹੀਂ ਬਲਕਿ ਗੁਆਂਢੀ ਰਾਜਾਂ ਤੋਂ ਵੀ ਸ਼ਕਤੀਪੀਠ ਤ੍ਰਿਲੋਕਪੁਰ ਪਹੁੰਚਦੇ ਹਨ।

Read More
{}{}