Home >>Zee PHH NRI

Canada News: 16 ਖਿਡਾਰੀਆਂ ਨੂੰ ਕੁਚਲਣ ਵਾਲੇ ਡਰਾਈਵਰ ਦੀ ਹੋਵੇਗੀ ਘਰ ਵਾਪਸੀ, ਕੈਨੇਡਾ 'ਚ ਰਹਿਣ ਦੀ ਪਟੀਸ਼ਨ ਖਾਰਜ

Canada News: ਇਸ ਦੇ ਨਾਲ ਹੀ ਸਿੱਧੂ ਦਾ ਕੈਨੇਡਾ ਵਿੱਚ ਰਹਿਣ ਦਾ ਦਾਅਵਾ ਵੀ ਖਤਮ ਹੋ ਗਿਆ। ਕੈਨੇਡਾ ਵਿੱਚ 2018 ਵਿੱਚ ਇੱਕ ਬੱਸ ਹਾਦਸੇ ਵਿੱਚ 16 ਲੋਕਾਂ ਦੀ ਮੌਤ ਹੋ ਗਈ ਸੀ ਅਤੇ 13 ਹੋਰ ਜ਼ਖਮੀ ਹੋ ਗਏ ਸਨ।  

Advertisement
Canada News: 16 ਖਿਡਾਰੀਆਂ ਨੂੰ ਕੁਚਲਣ ਵਾਲੇ ਡਰਾਈਵਰ ਦੀ ਹੋਵੇਗੀ ਘਰ ਵਾਪਸੀ, ਕੈਨੇਡਾ 'ਚ ਰਹਿਣ ਦੀ ਪਟੀਸ਼ਨ ਖਾਰਜ
Zee News Desk|Updated: Dec 16, 2023, 06:53 AM IST
Share

Canada News: ਕੈਨੇਡਾ 'ਚ ਹਮਬੋਲਟ ਬ੍ਰੋਂਕੋਸ ਬੱਸ ਹਾਦਸੇ ਦਾ ਦੋਸ਼ੀ ਭਾਰਤੀ ਮੂਲ ਦੇ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਨੂੰ ਭਾਰਤ ਤੋਂ ਡਿਪੋਰਟ ਕਰਨ ਦੇ ਖਿਲਾਫ਼ ਕੈਨੇਡਾ 'ਚ ਆਪਣਾ ਕੇਸ ਹਾਰ ਗਿਆ ਹੈ। ਅਦਾਲਤ ਨੇ ਟਰੱਕ ਡਰਾਈਵਰ ਜਸਕੀਰਤ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਅਤੇ ਵੀਰਵਾਰ ਨੂੰ ਉਸ ਨੂੰ ਖਤਰਨਾਕ ਡਰਾਈਵਿੰਗ ਦੇ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ।

ਇਸ ਦੇ ਨਾਲ ਹੀ ਸਿੱਧੂ ਦਾ ਕੈਨੇਡਾ ਵਿੱਚ ਰਹਿਣ ਦਾ ਦਾਅਵਾ ਵੀ ਖਤਮ ਹੋ ਗਿਆ। ਕੈਨੇਡਾ ਵਿੱਚ 2018 ਵਿੱਚ ਇੱਕ ਬੱਸ ਹਾਦਸੇ ਵਿੱਚ 16 ਲੋਕਾਂ ਦੀ ਮੌਤ ਹੋ ਗਈ ਸੀ ਅਤੇ 13 ਹੋਰ ਜ਼ਖਮੀ ਹੋ ਗਏ ਸਨ।

ਇਹ ਵੀ ਪੜ੍ਹੋ: Punjab News: ਪੰਜਾਬ ਪਾਵਰ ਕਾਰਪੋਰੇਸ਼ਨ ਨੇ ਬਿਜਲੀ ਦੀ ਕੀਮਤ ਵਧਾਉਣ ਦੀ ਕੀਤੀ ਮੰਗ

ਇਕ ਅਦਾਲਤ ਨੇ ਵੀਰਵਾਰ ਨੂੰ ਸਿੱਧੂ ਦੀ ਦੇਸ਼ ਨਿਕਾਲੇ ਨੂੰ ਰੋਕਣ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਸਿੱਧੂ ਨੂੰ ਭਾਰਤ ਡਿਪੋਰਟ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਜਸਕੀਰਤ ਸਿੰਘ ਸਿੱਧੂ ਦੀ ਪਟੀਸ਼ਨ ਨੂੰ ਰੱਦ ਕਰਦਿਆਂ ਜੱਜ ਪਾਲ ਕ੍ਰੈਂਪਟਨ ਨੇ ਕਿਹਾ ਕਿ ਸਿੱਧੂ ਕਾਰਨ ਕਈ ਲੋਕ ਮਾਰੇ ਗਏ, ਕਈ ਲੋਕ ਬਰਬਾਦ ਹੋਏ, ਇਸ ਨੇ ਕਈ ਲੋਕਾਂ ਨੂੰ ਤੋੜ ਦਿੱਤਾ। ਬਹੁਤ ਸਾਰੀਆਂ ਉਮੀਦਾਂ ਅਤੇ ਸੁਪਨੇ ਚਕਨਾਚੂਰ ਹੋ ਗਏ।

ਜਾਣੋ ਪੂਰਾ ਮਾਮਲਾ 
-ਕੈਨੇਡਾ 'ਚ ਸਿੱਧੂ ਨੇ ਹਾਕੀ ਕਲੱਬ ਦੇ ਖਿਡਾਰੀਆਂ ਨੂੰ ਲੈ ਕੇ ਜਾ ਰਹੀ ਬੱਸ ਨੂੰ ਆਪਣੇ ਟਰੱਕ ਟ੍ਰੇਲਰ ਨਾਲ ਟੱਕਰ ਮਾਰ ਦਿੱਤੀ ਸੀ। ਇਸ ਹਾਦਸੇ 'ਚ 16 ਨੌਜਵਾਨ ਹਾਕੀ ਖਿਡਾਰੀਆਂ ਦੀ ਮੌਤ ਹੋ ਗਈ, ਜਦਕਿ 13 ਲੋਕ ਜ਼ਖਮੀ ਹੋ ਗਏ। ਇਸ ਮਾਮਲੇ ਵਿੱਚ ਕੈਨੇਡਾ ਦੀ ਅਦਾਲਤ ਨੇ ਜਸਕੀਰਤ ਸਿੱਧੂ ਨੂੰ ਅੱਠ ਸਾਲ ਦੀ ਸਜ਼ਾ ਸੁਣਾਈ ਸੀ।

-ਹਾਲਾਂਕਿ, ਸਿੱਧੂ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਪੈਰੋਲ ਦਿੱਤੀ ਗਈ ਸੀ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਵੀ ਉਨ੍ਹਾਂ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦੀ ਸਿਫਾਰਸ਼ ਕੀਤੀ ਸੀ। ਸਿੱਧੂ ਨੇ ਅਦਾਲਤ 'ਚ ਦਲੀਲ ਦਿੱਤੀ ਸੀ ਕਿ ਉਨ੍ਹਾਂ ਦੇ ਦੇਸ਼ ਨਿਕਾਲੇ 'ਤੇ ਰੋਕ ਲਗਾਈ ਜਾਵੇ ਕਿਉਂਕਿ ਹਾਦਸੇ ਤੋਂ ਪਹਿਲਾਂ ਉਨ੍ਹਾਂ ਦਾ ਰਿਕਾਰਡ ਪੂਰੀ ਤਰ੍ਹਾਂ ਸਾਫ਼ ਸੀ।

ਇਹ ਵੀ ਪੜ੍ਹੋ: Mohali News: ਹਾਈ ਕੋਰਟ ਨੇ ਮੋਹਾਲੀ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੀਆਂ ਚੋਣਾਂ 'ਤੇ ਲਗਾਈ ਰੋਕ 
 

 

Read More
{}{}