Home >>Zee PHH NRI

ਡੋਨਾਲਡ ਟ੍ਰੰਪ ਦੀ ਸੁਰੱਖਿਆ 'ਚ ਵੱਡੀ ਲਾਪਰਵਾਹੀ, ਰਿਸੋਰਟ ਉੱਤੇ ਉੱਡੇ ਤਿੰਨ ਜਹਾਜ਼

Donald Trump: ਡੋਨਾਲਡ ਟਰੰਪ ਦੇ ਰਿਜ਼ੋਰਟ ਦੇ ਉੱਪਰੋਂ ਤਿੰਨ ਸਿਵਲੀਅਨ ਜਹਾਜ਼ਾਂ ਦੀ ਉਡਾਣ ਭਰਨ ਤੋਂ ਬਾਅਦ ਅਮਰੀਕੀ ਹਵਾਈ ਸੈਨਾ ਦੀ ਧੜਕਣ ਵੱਧ ਗਈ। ਰਿਜ਼ੋਰਟ ਦੇ ਉੱਪਰੋਂ ਕੋਈ ਵੀ ਜਹਾਜ਼ ਜਾਂ ਡਰੋਨ ਉਡਾਉਣ ਦੀ ਮਨਾਹੀ ਹੈ।  

Advertisement
ਡੋਨਾਲਡ ਟ੍ਰੰਪ ਦੀ ਸੁਰੱਖਿਆ 'ਚ ਵੱਡੀ ਲਾਪਰਵਾਹੀ, ਰਿਸੋਰਟ ਉੱਤੇ ਉੱਡੇ ਤਿੰਨ ਜਹਾਜ਼
Sadhna Thapa|Updated: Mar 02, 2025, 11:33 AM IST
Share

Donald Trump Security: ਫਲੋਰਿਡਾ ਵਿੱਚ ਸਥਿਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਦੇ ਮਾਰ-ਏ-ਲਾਗੋ ਰਿਸੋਰਟ ਦੇ ਉੱਤੇ ਤਿੰਨ ਨਾਗਰਿਕ ਵਿਮਾਨਾਂ ਦੀ ਉਡਾਣ ਕਾਰਨ ਅਮਰੀਕੀ ਸੁਰੱਖਿਆ ਏਜੰਸੀਆਂ ਵਿੱਚ ਹਲਚਲ ਮਚ ਗਈ। ਇਹ ਖੇਤਰ ਨੋ-ਫਲਾਈ ਜ਼ੋਨ ਵਿੱਚ ਆਉਂਦਾ ਹੈ, ਜਿੱਥੇ ਕਿਸੇ ਵੀ ਵਿਮਾਨ ਜਾਂ ਡਰੋਨ ਦੀ ਉਡਾਣ ‘ਤੇ ਪਾਬੰਦੀ ਹੈ। ਫਿਰ ਵੀ, ਤਿੰਨ ਵਿਮਾਨਾਂ ਨੇ ਹਵਾਈ ਖੇਤਰ ਦੀ ਉਲੰਘਨਾ ਕੀਤੀ। ਹਾਲਾਤ ਦੀ ਗੰਭੀਰਤਾ ਨੂੰ ਦੇਖਦੇ ਹੋਏ, F-16 ਫਾਈਟਰ ਜੈੱਟਸ ਨੂੰ ਤੁਰੰਤ ਤੈਨਾਤ ਕੀਤਾ ਗਿਆ, ਜਿਨ੍ਹਾਂ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਤਿੰਨਾਂ ਵਿਮਾਨਾਂ ਨੂੰ ਪਾਬੰਦੀਸ਼ੁਦਾ ਖੇਤਰ ਤੋਂ ਬਾਹਰ ਕੱਢ ਦਿੱਤਾ।

ਤੇਜ਼ੀ ਨਾਲ ਹੋਈ ਸੈਨਾ ਦੀ ਕਾਰਵਾਈ
ਉੱਤਰੀ ਅਮਰੀਕੀ ਏਅਰੋਸਪੇਸ ਡਿਫੈਂਸ ਕਮਾਂਡ (NORAD) ਨੂੰ ਜਿਵੇਂ ਹੀ ਹਵਾਈ ਖੇਤਰ ਦੀ ਉਲੰਘਨਾ ਦੀ ਜਾਣਕਾਰੀ ਮਿਲੀ, ਤੁਰੰਤ F-16 ਲੜਾਕੂ ਵਿਮਾਨ ਤੈਨਾਤ ਕੀਤੇ ਗਏ। ਜੈੱਟਸ ਨੇ ਸੁਰੱਖਿਆ ਨਿਯਮਾਂ ਅਨੁਸਾਰ ਫਲੇਅਰ (ਰੋਸ਼ਨੀ ਛੱਡਣ ਵਾਲੇ ਯੰਤਰ) ਵਰਤਦੇ ਹੋਏ ਤਿੰਨਾਂ ਵਿਮਾਨਾਂ ਨੂੰ ਖੇਤਰ ਛੱਡਣ ਲਈ ਮਜਬੂਰ ਕਰ ਦਿੱਤਾ।

ਪਹਿਲਾਂ ਵੀ ਹੋ ਚੁੱਕੀ ਹੈ ਨਿਯਮ ਦੀ ਉਲੰਘਨਾ
ਇਹ ਪਹਿਲੀ ਵਾਰ ਨਹੀਂ ਹੈ ਕਿ ਟ੍ਰੰਪ ਦੇ ਮਾਰ-ਏ-ਲਾਗੋ ਰਿਸੋਰਟ ਦੇ ਉੱਤੇ ਕਿਸੇ ਵਿਮਾਨ ਨੇ ਉਡਾਣ ਭਰੀ ਹੋਵੇ। ਫਰਵਰੀ ਵਿੱਚ ਤਿੰਨ ਵਾਰ ਹਵਾਈ ਖੇਤਰ ਦੀ ਉਲੰਘਨਾ ਹੋ ਚੁੱਕੀ ਹੈ। 15 ਅਤੇ 17 ਫਰਵਰੀ ਨੂੰ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਸਨ, ਜਦੋਂ ਪਾਬੰਦੀਸ਼ੁਦਾ ਖੇਤਰ ਵਿੱਚ ਨਾਗਰਿਕ ਵਿਮਾਨ ਦਾਖਲ ਹੋਏ ਸਨ।

ਮਾਰ-ਏ-ਲਾਗੋ ਦੀ ਖਾਸੀਅਤ
ਮਾਰ-ਏ-ਲਾਗੋ ਸਿਰਫ਼ ਇੱਕ ਵਿਲਾਸੀ ਰਿਸੋਰਟ ਹੀ ਨਹੀਂ, ਬਲਕਿ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ ਦਾ ਮਨਪਸੰਦ ਠਿਕਾਣਾ ਬਣ ਚੁੱਕਾ ਹੈ। ਦੁਨੀਆ ਭਰ ਦੇ ਰਾਜਨੀਤਿਕ ਨੇਤਾ, ਉਦਯੋਗਪਤੀ ਅਤੇ ਸੈਲੀਬ੍ਰਿਟੀ ਇੱਥੇ ਆਉਂਦੇ ਰਹਿੰਦੇ ਹਨ। ਐਲਨ ਮਸਕ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਸਮੇਤ ਹੋਰ ਬਹੁਤ ਸਾਰੇ ਉਚ ਪੱਧਰੀ ਵਿਅਕਤੀ ਇੱਥੇ ਆ ਚੁੱਕੇ ਹਨ।

ਡੋਨਾਲਡ ਟ੍ਰੰਪ ਇਸ ਥਾਂ ਨੂੰ "ਬ੍ਰਹਮੰਡ ਦਾ ਕੇਂਦਰ" ਮੰਨਦੇ ਹਨ। ਉਨ੍ਹਾਂ ਨੇ 1985 ਵਿੱਚ ਇਹ ਰਿਸੋਰਟ 10 ਮਿਲੀਅਨ ਡਾਲਰ ‘ਚ ਖਰੀਦਿਆ ਸੀ, ਜੋ ਹੁਣ 342 ਮਿਲੀਅਨ ਡਾਲਰ ਦੀ ਕੀਮਤ ਤੱਕ ਪਹੁੰਚ ਚੁੱਕਾ ਹੈ। ਰਿਸੋਰਟ ਵਿੱਚ 58 ਬੈੱਡਰੂਮ, 33 ਸੋਨੇ ਦੀ ਪਰਤ ਵਾਲੇ ਬਾਥਰੂਮ, ਇੱਕ ਸ਼ਾਨਦਾਰ ਕਲੱਬ ਅਤੇ ਹੋਰ ਬਹੁਤੀਆਂ ਵਿਲਾਸਤਾ ਭਰੀਆਂ ਸੁਵਿਧਾਵਾਂ ਮੌਜੂਦ ਹਨ।

ਟ੍ਰੰਪ ‘ਤੇ ਹੋ ਚੁੱਕੇ ਹਨ ਹਮਲੇ
ਡੋਨਾਲਡ ਟ੍ਰੰਪ ‘ਤੇ ਰਾਸ਼ਟਰਪਤੀ ਚੋਣ ਪ੍ਰਚਾਰ ਦੌਰਾਨ ਦੋ ਵਾਰ ਹਮਲਾ ਹੋ ਚੁੱਕਾ ਹੈ। ਪਹਿਲੀ ਘਟਨਾ 13 ਜੁਲਾਈ ਨੂੰ ਪੈਨਸਿਲਵੇਨੀਆ ਦੇ ਬਟਲਰ ਵਿੱਚ ਵਾਪਰੀ ਸੀ, ਜਦ ਇਕ ਚੋਣੀ ਰੈਲੀ ਦੌਰਾਨ ਉਨ੍ਹਾਂ ਨੂੰ ਗੋਲੀ ਮਾਰੀ ਗਈ ਸੀ, ਜੋ ਉਨ੍ਹਾਂ ਦੇ ਕੰਨ ਨੂੰ ਛੂਹ ਕੇ ਨਿਕਲ ਗਈ। ਦੂਜਾ ਹਮਲਾ ਸਤੰਬਰ ‘ਚ ਫਲੋਰਿਡਾ ਦੇ ਗੌਲਫ਼ ਕਲੱਬ ਵਿੱਚ ਹੋਇਆ, ਜਦ ਉਨ੍ਹਾਂ ‘ਤੇ 300 ਮੀਟਰ ਦੀ ਦੂਰੀ ਤੋਂ ਫਾਇਰਿੰਗ ਕੀਤੀ ਗਈ। ਹਾਲਾਂਕਿ, ਸੁਰੱਖਿਆ ਬਲਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਹਮਲਾਵਰ ਨੂੰ ਗਿਰਫ਼ਤਾਰ ਕਰ ਲਿਆ।

ਸੁਰੱਖਿਆ ਹੋਈ ਹੋਰ ਵਧੀਕ ਕੜੀ
ਇਸ ਤਾਜ਼ਾ ਘਟਨਾ ਤੋਂ ਬਾਅਦ ਅਮਰੀਕੀ ਸੁਰੱਖਿਆ ਏਜੰਸੀਆਂ ਹੋਰ ਵੀ ਚੌਕਸੀ ਹੋ ਗਈਆਂ ਹਨ। ਟ੍ਰੰਪ ਦੇ ਨਿਵਾਸ ਅਤੇ ਉਨ੍ਹਾਂ ਦੇ ਜਨਤਕ ਕਾਰਜਕਲਾਪਾਂ ਦੌਰਾਨ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰ ਦਿੱਤੇ ਗਏ ਹਨ, ਤਾਂ ਜੋ ਭਵਿੱਖ ‘ਚ ਕਿਸੇ ਵੀ ਤਰੀਕੇ ਦੀ ਘੁਸਪੈਠ ਜਾਂ ਹਮਲੇ ਨੂੰ ਰੋਕਿਆ ਜਾ ਸਕੇ।

Read More
{}{}