Home >>Zee PHH NRI

Canada News: ਕੈਨੇਡਾ ਵਿੱਚ ਜਬਰ ਜਨਾਹ ਮਾਮਲੇ 'ਚ ਪੰਜਾਬੀ ਮੂਲ ਦਾ ਨੌਜਵਾਨ ਗ੍ਰਿਫਤਾਰ

Canada News: ਕੈਨੇਡਾ ਵਿੱਚ ਪੰਜਾਬੀ ਮੂਲ ਦੇ ਨੌਜਵਾਨ ਨੂੰ ਜਬਰ ਜਨਾਹ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਨੌਜਵਾਨ ਨੇ ਅਲੱਗ-ਅਲੱਗ ਘਟਨਾਵਾਂ ਵਿੱਚ ਔਰਤਾਂ ਨਾਲ ਜਬਰ ਜਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। 

Advertisement
Canada News: ਕੈਨੇਡਾ ਵਿੱਚ ਜਬਰ ਜਨਾਹ ਮਾਮਲੇ 'ਚ ਪੰਜਾਬੀ ਮੂਲ ਦਾ ਨੌਜਵਾਨ ਗ੍ਰਿਫਤਾਰ
Ravinder Singh|Updated: Nov 28, 2024, 02:55 PM IST
Share

Canada News: ਕੈਨੇਡਾ ਵਿੱਚ ਪੰਜਾਬੀ ਮੂਲ ਦੇ ਨੌਜਵਾਨ ਨੂੰ ਜਬਰ ਜਨਾਹ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਨੌਜਵਾਨ ਨੇ ਅਲੱਗ-ਅਲੱਗ ਘਟਨਾਵਾਂ ਵਿੱਚ ਔਰਤਾਂ ਨਾਲ ਜਬਰ ਜਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਮੁਲਜ਼ਮ ਖੁਦ ਨੂੰ ਰਾਈਡਸ਼ੇਅਰ ਆਪ੍ਰੇਟਰ ਦੱਸ ਕੇ ਪਹਿਲਾ ਔਰਤਾਂ ਨੂੰ ਬਹਿਲਾਉਂਦਾ-ਫਸਲਾਉਂਦਾ ਅਤੇ ਫਿਰ ਸੁੰਨਸਾਨ ਥਾਂ ਉਤੇ ਲਿਜਾ ਕੇ ਜਬਰ ਜਨਾਹ ਨੂੰ ਅੰਜਾਮ ਦਿੰਦਾ ਸੀ।

ਦੱਸਿਆ ਜਾ ਰਿਹਾ ਹੈ ਕਿ ਉਹ ਲਗਾਤਾਰ ਔਰਤਾਂ ਨੂੰ ਆਪਾ ਸ਼ਿਕਾਰ ਬਣਾ ਰਿਹਾ ਸੀ। ਜਾਣਕਾਰੀ ਮੁਤਾਬਕ ਫੜ੍ਹੇ ਗਏ ਨੌਜਵਾਨ ਦੀ ਪਛਾਣ ਬਰੈਂਪਟਨ ਵਾਸੀ ਅਰਸ਼ਦੀਪ ਸਿੰਘ (22 ਸਾਲ) ਵਜੋਂ ਹੋਈ। ਨੌਜਵਾਨ ਦਸੰਬਰ 2022 ਨੰ ਪੰਜਾਬ ਵਿਚੋਂ ਸਟੱਡੀ ਵੀਜ਼ਾ ਉਤੇ ਪੜ੍ਹਾਈ ਲਈ ਕੈਨੇਡਾ ਪੁੱਜਿਆ ਸੀ।

ਬੱਸ ਹੜਤਾਲ ਦਾ ਫਾਇਦਾ ਉਠਾਇਆ, ਲਿਫਟ ਦਿੱਤੀ
ਮੁਲਜ਼ਮਾਂ ਨੇ ਬਰੈਂਪਟਨ ਵਿੱਚ ਬੱਸ ਹੜਤਾਲ ਦਾ ਫਾਇਦਾ ਉਠਾਇਆ ਅਤੇ ਰਾਈਡਸ਼ੇਅਰ ਆਪ੍ਰੇਟਰ ਦੇ ਰੂਪ ਵਿੱਚ ਔਰਤਾਂ ਨੂੰ ਲਿਫਟਾਂ ਦਿੱਤੀਆਂ। ਇਸੇ ਮਹੀਨੇ ਤਿੰਨ ਅਜਿਹੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ, ਦੋ ਖੇਤਰੀ ਪੁਲਿਸ, ਪੀਲ ਅਤੇ ਯੈਕ ਨੇ ਮਾਮਲੇ ਨੂੰ ਸੁਲਝਾਉਣ ਲਈ ਇੱਕ ਸਾਂਝਾ ਆਪ੍ਰੇਸ਼ਨ ਸ਼ੁਰੂ ਕੀਤਾ।

ਇਸ ਦੇ ਨਾਲ ਹੀ ਪੀੜਤ ਤਿੰਨਾਂ ਔਰਤਾਂ ਦਾ ਕਹਿਣਾ ਹੈ ਕਿ ਉਕਤ ਨੌਜਵਾਨ ਵਿੱਚ-ਵਿਚਾਲੇ ਪੰਜਾਬੀ 'ਚ ਗੱਲ ਕਰਦਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਪੰਜਾਬੀ ਮੂਲ ਦੇ ਨੌਜਵਾਨ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਬੀਤੇ ਦਿਨ ਪੀਲ ਪੁਲਿਸ ਨੂੰ ਸਫ਼ਲਤਾ ਮਿਲੀ ਤੇ ਜਨਤਕ ਤੌਰ 'ਤੇ ਐਲਾਨ ਕੀਤਾ ਕਿ ਜੇਕਰ ਨੌਜਵਾਨ ਵੱਲੋਂ ਕਿਸੇ ਹੋਰ ਔਰਤ ਨਾਲ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਜਾਣਕਾਰੀ ਸਾਂਝੀ ਕੀਤੀ ਜਾਵੇ।

ਇਸ ਤਰ੍ਹਾਂ ਬਣਾਇਆ ਸ਼ਿਕਾਰ
ਜਾਣਕਾਰੀ ਅਨੁਸਾਰ 8 ਨਵੰਬਰ 2024 ਨੂੰ ਸਵੇਰੇ 7:00 ਵਜੇ (ਕੈਨੇਡੀਅਨ ਸਮੇਂ ਅਨੁਸਾਰ) ਇੱਕ ਔਰਤ ਬੱਸ ਸਟਾਪ (ਕਾਊਂਸਟਰਾਈਡ ਡਰਾਈਵ ਅਤੇ ਬਰੂਮਲੀ ਰੋਡ, ਬਰੈਂਪਟਨ) 'ਤੇ ਖੜ੍ਹੀ ਸੀ। ਕਾਲੇ 4-ਦਰਵਾਜ਼ੇ ਵਾਲੀ ਸੇਡਾਨ ਦੇ ਡਰਾਈਵਰ ਨੇ ਆਪਣੀ ਪਛਾਣ ਰਾਈਡਸ਼ੇਅਰ ਆਪ੍ਰੇਟਰ ਵਜੋਂ ਕੀਤੀ। ਔਰਤ ਨੂੰ ਵਾਨ ਸ਼ਹਿਰ (ਹਾਈਵੇਅ 27 ਅਤੇ ਨੈਸ਼ਵਿਲ ਰੋਡ) ਵਿੱਚ ਲਿਜਾਇਆ ਗਿਆ ਤੇ ਜਿਨਸੀ ਸ਼ੋਸ਼ਣ ਕੀਤਾ ਗਿਆ।

ਉਸੇ ਦਿਨ ਸਵੇਰੇ 7:45 ਵਜੇ, ਇੱਕ ਹੋਰ ਔਰਤ ਗੋਰਿਜ਼ ਕ੍ਰੇਸੈਂਟ ਅਤੇ ਵਾਇਆ ਰੋਮਾਨੋ ਵੇ (ਬਰੈਂਪਟਨ) ਦੇ ਬੱਸ ਸਟਾਪ 'ਤੇ ਸੀ। ਦੋਸ਼ੀ ਉਸ ਨੂੰ ਹਾਈਵੇਅ 50 (ਗੋਰ ਰੋਡ ਦੇ ਦੱਖਣ) 'ਤੇ ਲੈ ਗਿਆ ਅਤੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ।

16 ਨਵੰਬਰ ਦੀ ਤੀਜੀ ਘਟਨਾ
16 ਨਵੰਬਰ, 2024 ਨੂੰ ਸਵੇਰੇ ਲਗਭਗ 6:45 ਵਜੇ, ਇੱਕ ਔਰਤ ਏਅਰਪੋਰਟ ਰੋਡ ਅਤੇ ਹੰਬਰਵੈਸਟ ਪਾਰਕਵੇਅ (ਬਰੈਂਪਟਨ) ਦੇ ਨੇੜੇ ਇੱਕ ਬੱਸ ਸਟਾਪ 'ਤੇ ਖੜ੍ਹੀ ਸੀ। ਦੋਸ਼ੀ ਔਰਤ ਨੂੰ ਕਾਊਸਟ੍ਰਾਈਡ ਡਰਾਈਵ (ਨੇੜੇ ਏਅਰਪੋਰਟ ਰੋਡ) 'ਤੇ ਲੈ ਗਿਆ ਅਤੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ।

ਪੁਲਿਸ ਨੇ ਮੁਲਜ਼ਮ ਖ਼ਿਲਾਫ਼ 3 ਕੇਸ ਦਰਜ ਕਰ ਲਏ ਹਨ। ਜਿਸ ਵਿੱਚ ਜਿਨਸੀ ਸ਼ੋਸ਼ਣ, ਹਥਿਆਰਾਂ ਨਾਲ ਜਿਨਸੀ ਸ਼ੋਸ਼ਣ, ਗਲਾ ਘੁੱਟ ਕੇ ਜਿਨਸੀ ਸ਼ੋਸ਼ਣ, ਲੁੱਟਮਾਰ ਅਤੇ ਧਮਕੀਆਂ ਦੇਣ ਦੀਆਂ ਧਾਰਾਵਾਂ ਜੋੜੀਆਂ ਗਈਆਂ ਹਨ। ਪਤਾ ਲੱਗਾ ਹੈ ਕਿ ਉਸ ਨੂੰ ਬਰੈਂਪਟਨ ਦੀ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਕੀਤਾ ਗਿਆ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਹੋਰ ਨੂੰ ਉਕਤ ਮੁਲਜ਼ਮ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰਨ।

Read More
{}{}