Mahadev Betting App: ਨਾਜਾਇਜ਼ ਸੱਟੇਬਾਜ਼ੀ ਅਤੇ ਮਨੀ ਲਾਂਡਰਿੰਗ ਦੇ ਮਾਮਲੇ 'ਚ ਦੋਸ਼ੀ ਰਵੀ ਉੱਪਲ ਨੂੰ ਦੁਬਈ 'ਚ ਹਿਰਾਸਤ 'ਚ ਲਿਆ ਗਿਆ ਹੈ। ਕਰੋੜਾਂ ਰੁਪਏ ਦੇ ਇਸ ਘੁਟਾਲੇ ਦੀ ਜਾਂਚ ਕਰ ਰਿਹਾ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਮਹਾਦੇਵ ਐਪ ਦੇ ਮਾਲਕ ਰਵੀ ਉੱਪਲ ਨੂੰ ਭਾਰਤ ਹਵਾਲੇ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਰਿਪੋਰਟਾਂ ਮੁਤਾਬਕ ਰਵੀ ਉੱਪਲ ਮਹਾਦੇਵ ਆਨਲਾਈਨ ਸੱਟੇਬਾਜ਼ੀ ਐਪ ਦੇ ਦੋ ਮੁੱਖ ਮਾਲਕਾਂ ਵਿੱਚੋਂ ਇੱਕ ਹੈ। ਈਡੀ ਦੇ ਹੁਕਮਾਂ 'ਤੇ ਇੰਟਰਪੋਲ ਨੇ ਰਵੀ ਖਿਲਾਫ ਰੈੱਡ ਨੋਟਿਸ ਜਾਰੀ ਕੀਤਾ ਸੀ। ਇਸ ਆਧਾਰ 'ਤੇ ਦੁਬਈ ਪੁਲਿਸ ਨੇ ਰਵੀ ਨੂੰ ਹਿਰਾਸਤ 'ਚ ਲਿਆ ਹੈ।
ਅਧਿਕਾਰਤ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ 43 ਸਾਲਾ ਰਵੀ ਉੱਪਲ ਨੂੰ ਪਿਛਲੇ ਹਫਤੇ ਹਿਰਾਸਤ 'ਚ ਲਿਆ ਗਿਆ ਸੀ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਅਧਿਕਾਰੀ ਰਵੀ ਉੱਪਲ ਨੂੰ ਭਾਰਤ ਹਵਾਲੇ ਕਰਨ ਲਈ ਦੁਬਈ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ। ਈਡੀ ਤੋਂ ਇਲਾਵਾ ਛੱਤੀਸਗੜ੍ਹ ਪੁਲਿਸ ਦੇ ਨਾਲ-ਨਾਲ ਮੁੰਬਈ ਪੁਲਿਸ ਵੀ ਉੱਪਲ ਖਿਲਾਫ ਦਰਜ ਮਾਮਲੇ ਦੀ ਜਾਂਚ ਕਰ ਰਹੀ ਹੈ।