Home >>Zee PHH Politics

Jharkhand Assembly Elections 2024: ਝਾਰਖੰਡ 'ਚ ਪਹਿਲੇ ਪੜਾਅ 'ਚ 43 ਸੀਟਾਂ 'ਤੇ ਵੋਟਿੰਗ ਜਾਰੀ, 1.37 ਕਰੋੜ ਵੋਟਰ ਹੋਣਗੇ ਸ਼ਾਮਲ

Jharkhand Assembly Elections 2024: ਝਾਰਖੰਡ 'ਚ ਪਹਿਲੇ ਪੜਾਅ 'ਚ 43 ਸੀਟਾਂ 'ਤੇ ਵੋਟਿੰਗ ਜਾਰੀ ਹੈ। ਇਸ ਵਿੱਚ ਮਹਿਲਾ ਵੋਟਰਾਂ ਦੀ ਗਿਣਤੀ ਜ਼ਿਆਦਾ ਹੈ। ਇਸ ਦੇ ਨਾਲ ਹੀ ਅਨੁਸੂਚਿਤ ਜਾਤੀਆਂ ਲਈ 9 ਰਾਖਵੀਆਂ ਸੀਟਾਂ 'ਚੋਂ 6 ਸੀਟਾਂ ਇਸ ਪੜਾਅ 'ਚ ਹਨ।  

Advertisement
Jharkhand Assembly Elections 2024: ਝਾਰਖੰਡ 'ਚ ਪਹਿਲੇ ਪੜਾਅ 'ਚ 43 ਸੀਟਾਂ 'ਤੇ ਵੋਟਿੰਗ ਜਾਰੀ, 1.37 ਕਰੋੜ ਵੋਟਰ ਹੋਣਗੇ ਸ਼ਾਮਲ
Riya Bawa|Updated: Nov 13, 2024, 08:50 AM IST
Share

Jharkhand Assembly Elections 2024:  ਝਾਰਖੰਡ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ 'ਚ ਮੰਗਲਵਾਰ ਸਵੇਰੇ 7 ਵਜੇ 15 ਜ਼ਿਲਿਆਂ ਦੀਆਂ 43 ਸੀਟਾਂ 'ਤੇ ਵੋਟਿੰਗ ਸ਼ੁਰੂ ਹੋ ਗਈ ਜੋ ਸ਼ਾਮ 4 ਵਜੇ ਤੱਕ ਜਾਰੀ ਰਹੇਗਾ। ਇਸ ਵਿੱਚ 1.37 ਕਰੋੜ ਵੋਟਰ ਸ਼ਾਮਲ ਹੋਣਗੇ। ਪਹਿਲੇ ਪੜਾਅ ਦੀਆਂ 43 ਸੀਟਾਂ ਵਿੱਚੋਂ 14 ਸੀਟਾਂ ਕੋਲਹਾਨ ਵਿੱਚ, 13 ਸੀਟਾਂ ਦੱਖਣੀ ਛੋਟਾਨਾਗਪੁਰ ਵਿੱਚ, 9 ਸੀਟਾਂ ਪਲਾਮੂ ਵਿੱਚ ਅਤੇ 7 ਸੀਟਾਂ ਉੱਤਰੀ ਛੋਟਾਨਾਗਪੁਰ ਵਿੱਚ ਹਨ।

ਝਾਰਖੰਡ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਵਿੱਚ ਵੋਟ ਪਾਉਣ ਲਈ ਰਾਂਚੀ ਵਿੱਚ ਇੱਕ ਪੋਲਿੰਗ ਸਟੇਸ਼ਨ 'ਤੇ ਲੋਕ ਕਤਾਰਾਂ ਵਿੱਚ ਖੜ੍ਹੇ ਹਨ। ਜਵਾਹਰ ਨਗਰ ਦੇ ਇੱਕ ਪੋਲਿੰਗ ਸਟੇਸ਼ਨ ਤੋਂ ਇਹ ਦ੍ਰਿਸ਼ ਹੈ--

ਚੋਣ ਕਮਿਸ਼ਨ ਮੁਤਾਬਕ ਪਹਿਲੇ ਪੜਾਅ ਵਿੱਚ 683 ਉਮੀਦਵਾਰ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚੋਂ 43 ਮਹਿਲਾ ਉਮੀਦਵਾਰ ਹਨ। ਖਾਸ ਗੱਲ ਇਹ ਹੈ ਕਿ ਸੂਬੇ ਦੀਆਂ 28 ਕਬਾਇਲੀ ਰਿਜ਼ਰਵ ਸੀਟਾਂ 'ਚੋਂ ਇਸ ਪੜਾਅ 'ਚ 20 ਸੀਟਾਂ 'ਤੇ ਚੋਣਾਂ ਹੋ ਰਹੀਆਂ ਹਨ। ਇਸ ਵਿੱਚ ਮਹਿਲਾ ਵੋਟਰਾਂ ਦੀ ਗਿਣਤੀ ਜ਼ਿਆਦਾ ਹੈ। ਇਸ ਦੇ ਨਾਲ ਹੀ ਅਨੁਸੂਚਿਤ ਜਾਤੀਆਂ ਲਈ 9 ਰਾਖਵੀਆਂ ਸੀਟਾਂ 'ਚੋਂ 6 ਸੀਟਾਂ ਇਸ ਪੜਾਅ 'ਚ ਹਨ।

 ਇਹ ਵੀ ਪੜ੍ਹੋ: Stubble Burning: ਪੰਜਾਬ, ਹਰਿਆਣਾ ਤੇ ਚੰਡੀਗੜ 'ਚ ਹਾਲਤ ਚਿੰਤਾਜਨਕ, ਜਾਣੋ ਪਰਾਲੀ ਸਾੜਨ ਦੇ ਤਾਜਾ ਆਂਕੜੇ
 

ਇਸੇ ਗੇੜ ਵਿੱਚ ਸਾਬਕਾ ਸੀਐਮ ਚੰਪਾਈ ਸੋਰੇਨ ਦੇ ਨਾਲ ਉਨ੍ਹਾਂ ਦੇ ਬੇਟੇ ਬਾਬੂਲਾਲ ਸੋਰੇਨ, ਸਾਬਕਾ ਸੀਐਮ ਅਰਜੁਨ ਮੁੰਡਾ ਦੀ ਪਤਨੀ ਮੀਰਾ ਮੁੰਡਾ, ਮਧੂ ਕੋਡਾ ਦੀ ਪਤਨੀ ਗੀਤਾ ਕੋਡਾ, ਰਘੁਵਰ ਦਾਸ ਦੀ ਨੂੰਹ ਪੂਰਨਿਮਾ ਸਾਹੂ, ਮੰਤਰੀ ਮਿਥਿਲੇਸ਼ ਠਾਕੁਰ, ਮੰਤਰੀ ਰਾਮੇਸ਼ਵਰ ਓਰਾਉਂ, ਰਾਂਚੀ ਦੇ ਐਮ.ਐਲ.ਏ. ਸੀਪੀ ਸਿੰਘ ਅਤੇ ਜੇਐਮਐਮ ਦੇ ਰਾਜ ਸਭਾ ਮੈਂਬਰ ਮਹੂਆ ਮਾਜੀ ਚੋਣ ਲੜ ਰਹੇ ਹਨ। ਸੂਬੇ ਦੀਆਂ 81 ਵਿਧਾਨ ਸਭਾ ਸੀਟਾਂ 'ਤੇ ਦੋ ਪੜਾਵਾਂ 'ਚ 13 ਨਵੰਬਰ ਅਤੇ 20 ਨਵੰਬਰ ਨੂੰ ਵੋਟਿੰਗ ਹੋਵੇਗੀ।

 ਰਾਜਪਾਲ ਗੰਗਵਾਰ ਨੇ ਵੋਟ ਪਾਈ
ਝਾਰਖੰਡ ਵਿਧਾਨ ਸਭਾ ਚੋਣਾਂ ਦੌਰਾਨ ਰਾਜਪਾਲ ਗੰਗਵਾਰ ਨੇ ਵੋਟ ਪਾਈ। ਇਸ ਦੇ ਨਾਲ ਹੀ ਉਹਨਾਂ ਨੇ ਵੋਟਰਾਂ ਨੂੰ ਵੱਡੀ ਗਿਣਤੀ ਵਿੱਚ ਬਾਹਰ ਆਉਣ ਦੀ ਅਪੀਲ ਕੀਤੀ ਹੈ।

Read More
{}{}