Lok Sabha Chunav 2024: ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਦੇ ਪ੍ਰਚਾਰ ਗੀਤ 'ਤੇ ਪਾਬੰਦੀ ਲਗਾ ਦਿੱਤੀ ਹੈ। ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਦੇ ਮੰਤਰੀ ਆਤਿਸ਼ੀ ਨੇ ਦੁਪਹਿਰ 1 ਵਜੇ ਪ੍ਰੈੱਸ ਕਾਨਫਰੰਸ ਕੀਤੀ ਗਈ। ਇਹ ਪ੍ਰੈੱਸ ਕਾਨਫਰੰਸ ਪ੍ਰਚਾਰ ਗੀਤ 'ਤੇ ਪਾਬੰਦੀ ਲਗਾਏ ਜਾਣ ਨੂੰ ਲੈ ਕੇ ਕੀਤੀ ਗਈ ਹੈ। ਦਿੱਲੀ ਸਰਕਾਰ 'ਚ ਮੰਤਰੀ ਅਤੇ 'ਆਪ' ਨੇਤਾ ਆਤਿਸ਼ੀ ਨੇ 'ਵਾਕਾਥਨ-ਵਾਕ ਫਾਰ ਕੇਜਰੀਵਾਲ' ਪ੍ਰੋਗਰਾਮ 'ਚ ਹਿੱਸਾ ਲਿਆ।
ਉਨ੍ਹਾਂ ਕਿਹਾ, "ਅੱਜ ਇਸ ਵਾਕਥੌਨ ਰਾਹੀਂ ਦਿੱਲੀ ਦੇ ਲੋਕ ਅਰਵਿੰਦ ਕੇਜਰੀਵਾਲ ਨੂੰ ਆਪਣਾ ਸਮਰਥਨ ਦਿਖਾਉਣ ਲਈ ਆਏ ਹਨ। ਭਾਜਪਾ ਨੇ ਸੋਚਿਆ ਕਿ ਜੇਕਰ ਉਹ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਪਾ ਦਿੰਦੀ ਹੈ, ਤਾਂ 'ਆਪ' ਚੋਣ ਪ੍ਰਚਾਰ ਨਹੀਂ ਕਰ ਸਕੇਗੀ। ਅਜਿਹੀ ਸਥਿਤੀ ਵਿੱਚ ਆਪ ਪਾਰਟੀ ਨੂੰ ਚੋਣ ਲੜਨ ਦਿਓ।" ਦਿੱਲੀ ਦੇ ਲੋਕ ਅਰਵਿੰਦ ਕੇਜਰੀਵਾਲ ਲਈ ਪ੍ਰਚਾਰ ਕਰ ਰਹੇ ਹਨ, ਦਿੱਲੀ ਦੇ ਲੋਕ ਚੋਣ ਲੜ ਰਹੇ ਹਨ ਅਤੇ ਦਿੱਲੀ ਦੇ ਲੋਕ ਹੀ ਚੋਣ ਜਿੱਤਣਗੇ।
ਇਹ ਵੀ ਪੜ੍ਹੋ: Lokshabha Elections 2024: ਅਮੇਠੀ ਤੋਂ ਕਾਂਗਰਸ ਕਿਸ ਨੂੰ ਦੇਵੇਗੀ ਟਿਕਟ, ਕੀ ਰਾਹੁਲ ਗਾਂਧੀ ਲੜਨਗੇ ਚੋਣ, ਹੁਣ ਕੌਣ ਕਰੇਗਾ ਫੈਸਲਾ ?
ਵਾਕਾਥੌਨ ਦੌਰਾਨ ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਕਿ ਅਸੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ਼ ਦਿੱਲੀ ਵਿੱਚ 'ਜੇਲ੍ਹ ਕਾ ਜਵਾਬ ਵੋਟ ਸੇ' ਨਾਮ ਦੀ ਮੁਹਿੰਮ ਚਲਾ ਰਹੇ ਹਾਂ। ਸਾਡੇ ਯੂਥ ਵਿੰਗ ਨੇ ਦੱਖਣੀ ਦਿੱਲੀ ਅਤੇ ਨਵੀਂ ਦਿੱਲੀ ਤੋਂ ਸਾਡੇ ਲੋਕ ਸਭਾ ਉਮੀਦਵਾਰਾਂ ਲਈ ਵਾਕਥੌਨ ਦਾ ਆਯੋਜਨ ਕੀਤਾ ਹੈ।
ਗੌਰਤਲਬ ਹੈ ਕਿ ਬੀਤੇ ਦਿਨੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਪੂਰਬੀ ਦਿੱਲੀ ਤੋਂ 'ਆਪ' ਉਮੀਦਵਾਰ ਕੁਲਦੀਪ ਕੁਮਾਰ ਲਈ ਚੋਣ ਪ੍ਰਚਾਰ ਕੀਤਾ ਸੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਸ਼ੇਰ ਹੈ ਅਤੇ ਉਨ੍ਹਾਂ ਨੂੰ ਕੋਈ ਨਹੀਂ ਤੋੜ ਸਕਦਾ। ਸੁਨੀਤਾ ਕੇਜਰੀਵਾਲ ਦੇ ਇਸ ਬਿਆਨ ਤੋਂ ਬਾਅਦ ਭਾਜਪਾ ਨੇ ਉਨ੍ਹਾਂ ਦੇ ਬਿਆਨ 'ਤੇ ਤਿੱਖੇ ਤਾਅਨੇ ਮਾਰਨੇ ਸ਼ੁਰੂ ਕਰ ਦਿੱਤੇ ਹਨ, ਜਿਸ ਨੂੰ ਲੈ ਕੇ ਮੰਤਰੀ ਆਤਿਸ਼ੀ ਨੇ ਕਿਹਾ ਕਿ ਇਹ ਭਾਜਪਾ ਦੀ ਘਬਰਾਹਟ ਹੈ।