Home >>Zee PHH Politics

Congress Meeting News: ਪੰਜਾਬ ਕਾਂਗਰਸ ਦੀ ਮੀਟਿੰਗ ਸਿੱਧੂ ਗੈਰ ਹਾਜ਼ਰ, ਅਲੱਗ ਤੋਂ ਸਾਬਕਾ ਪ੍ਰਧਾਨਾਂ ਨਾਲ ਕੀਤੀ ਮੀਟਿੰਗ

Congress Meeting News:  ਅੱਜ ਕਾਂਗਰਸ ਦੀਆਂ ਅੱਜ ਤਿੰਨ ਵੱਖ-ਵੱਖ ਮੀਟਿੰਗ ਹੋਈਆਂ। ਪਹਿਲੀ ਮੀਟਿੰਗ ਕਾਂਗਰਸ ਦੇ ਜ਼ਿਲ੍ਹੇ ਪ੍ਰਧਾਨਾਂ ਦੀ ਹੋਈ, ਇਸ ਤੋਂ ਬਾਅਦ ਕਾਂਗਰਸ ਦੇ ਹਲਕਾ ਇੰਚਾਰਜ ਅਤੇ ਵਿਧਾਇਕਾਂ ਦੀ ਮੀਟਿੰਗ ਹੋਈ ਅਤੇ ਆਖਿਰ ਵਿੱਚ ਪ੍ਰਦੇਸ਼ ਐਕਸ਼ਨ ਕਮੇਟੀ ਦੀ ਮੀਟਿੰਗ ਹੋਈ 

Advertisement
Congress Meeting News: ਪੰਜਾਬ ਕਾਂਗਰਸ ਦੀ ਮੀਟਿੰਗ ਸਿੱਧੂ ਗੈਰ ਹਾਜ਼ਰ, ਅਲੱਗ ਤੋਂ ਸਾਬਕਾ ਪ੍ਰਧਾਨਾਂ ਨਾਲ ਕੀਤੀ ਮੀਟਿੰਗ
Manpreet Singh|Updated: Feb 01, 2024, 06:20 PM IST
Share

Congress Meeting News: ਚੰਡੀਗੜ੍ਹ ਵਿੱਚ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਪੰਜਾਬ ਕਾਂਗਰਸ ਦਾ ਮੰਥਨ ਲਗਾਤਾਰ ਜਾਰੀ ਹੈ। ਕਾਂਗਰਸ ਦੀ ਇਹ ਮੀਟਿੰਗ ਪੰਜਾਬ ਦੇ ਇੰਚਰਾਜ ਦਵੇਂਦਰ ਯਾਦਵ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗੁਵਾਈ ਵਿੱਚ ਹੋਈ। ਹੁਣ ਤੱਕ ਤਿੰਨ ਮੀਟਿੰਗਾਂ ਹੋ ਚੁੱਕੀਆਂ ਹਨ। 

ਜੇਕਰ ਮੀਟਿੰਗ ਦੀ ਗੱਲ ਕਰੀਏ ਤਾਂ ਅੱਜ ਕਾਂਗਰਸ ਦੀਆਂ ਅੱਜ ਤਿੰਨ ਵੱਖ-ਵੱਖ ਮੀਟਿੰਗ ਹੋਈਆਂ। ਪਹਿਲੀ ਮੀਟਿੰਗ ਕਾਂਗਰਸ ਦੇ ਜ਼ਿਲ੍ਹੇ ਪ੍ਰਧਾਨਾਂ ਦੀ ਹੋਈ, ਇਸ ਤੋਂ ਬਾਅਦ ਕਾਂਗਰਸ ਦੇ ਹਲਕਾ ਇੰਚਾਰਜ ਅਤੇ ਵਿਧਾਇਕਾਂ ਦੀ ਮੀਟਿੰਗ ਹੋਈ ਅਤੇ ਆਖਿਰ ਵਿੱਚ ਪ੍ਰਦੇਸ਼ ਐਕਸ਼ਨ ਕਮੇਟੀ ਦੀ ਮੀਟਿੰਗ ਹੋਈ । ਜਿਸ ਵਿੱਚ ਕਾਂਗਰਸ ਨੇ ਆਉਣ ਵਾਲੀਆਂ ਲੋਕਸਭਾ ਚੋਣਾਂ ਅਤੇ 11 ਫਰਵਰੀ ਨੂੰ ਹੋਣ ਵਾਲੀ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਨਾਲ ਹੋਣ ਵਾਲੀ ਮੀਟਿੰਗ ਨੂੰ ਲੈ ਕੇ ਚਰਚਾ ਹੋਈ ਹੈ।

ਮੀਟਿੰਗ ਵਿੱਚ ਨਵਜੋਤ ਸਿੰਘ ਸਿੱਧੂ ਦੀ ਗੈਰਹਾਜ਼ਰੀ ਨੂੰ ਲੈ ਕੇ ਕਾਂਗਰਸ ਦੀ ਲੀਡਰਸ਼ਿਪ ਤੋਂ ਵੀ ਸਵਾਲ ਪੁੱਛੇ ਗਏ। ਜਿਨ੍ਹਾਂ ਨੂੰ ਲੈ ਕੇ ਪੰਜਾਬ ਇੰਚਾਰਜ ਦਵੇਂਦਰ ਯਾਦਵ ਨੇ ਜਵਾਬ ਦਿੱਤਾ ਕਿ ਫਿਲਹਾਲ ਮੀਟਿੰਗ ਜ਼ਿਲ੍ਹਾਂ ਪ੍ਰਧਾਨਾਂ ਤੇ ਵਿਧਾਇਕਾਂ ਵਿਚਾਲੇ ਹੋਏ ਹੈ, ਸਿੱਧੂ ਸ਼ਾਮ ਨੂੰ ਪ੍ਰਦੇਸ਼ ਐਕਸ਼ਨ ਕਮੇਟੀ ਦੀ ਮੀਟਿੰਗ ਵਿੱਚ ਜ਼ਰੂਰ ਸ਼ਾਮਿਲ ਹੋਣਗੇ ਪਰ ਸਿੱਧੂ ਇਸ ਮੀਟਿੰਗ ਵਿੱਚ ਵੀ ਸ਼ਾਮਿਲ ਨਹੀਂ ਹੋਏ। ਉਨ੍ਹਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨਾਂ ਦੇ ਨਾਲ ਮੀਟਿੰਗ ਕੀਤੀ ਅਤੇ ਆਪਣੇ ਸ਼ੋਸ਼ਲ ਮੀਡੀਆ 'ਤੇ ਫੋਟੋ ਵੀ ਸ਼ੇਅਰ ਕੀਤੀ। 

ਰਾਜਾ ਵੜਿੰਗ ਨੇ ਨਵਜੋਤ ਸਿੰਘ ਸਿੱਧੂ 'ਤੇ ਬੋਲਦਿਆਂ ਕਿਹਾ ਕਿ ਵਾਰ-ਵਾਰ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਕਿਉਂ ਕਰਦੇ ਹੋ, ਜਿਹੜੇ 70 ਆਏ ਨੇ ਉਨ੍ਹਾਂ ਦੀ ਗੱਲ ਕਿਉਂ ਨਹੀਂ ਕਰਦੇ...ਕੋਈ ਵਿਅਕਤੀ ਪਾਰਟੀ ਵਿਅਕਤੀ ਤੋਂ ਵੱਡਾ ਨਹੀਂ ਹੋ ਸਕਦਾ, ਪਾਰਟੀ ਦਾ ਸਖ਼ਤ ਆਦੇਸ਼ ਹੈ ਜੇਕਰ ਕੋਈ ਅਨੁਸ਼ਾਸਨ ਭੰਗ ਕਰ ਰਿਹਾ ਤਾਂ ਉਸ 'ਤੇ ਐਕਸ਼ਨ ਜਰੂਰ ਲਿਆ ਜਾਵੇਗਾ। ਜਾਂ ਫਿਰ ਕੋਈ ਵਿਅਕਤੀ ਅਨੁਸ਼ਾਸ਼ਨ ਭੰਗ ਕਰਨ ਬੰਦ ਕਰੇਗਾ ਨਹੀਂ ਤਾਂ ਉਸ ਖ਼ਿਲਾਫ਼ ਕਾਰਵਾਈ ਹੋਵੇਗੀ।

ਸਿੱਧੂ ਦਾ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਅਤੇ ਅਲੱਗ ਤੋਂ ਕਾਂਗਰਸ ਦੇ ਆਗੂ ਨਾਲ ਵੱਖ ਤੋਂ ਮੀਟਿੰਗ ਕਰਨਾ ਕਿਤੇ ਨਾ ਕਿਤੇ ਕਾਂਗਰਸ ਵਿਚਾਲੇ ਚੱਲ ਰਹੇ ਕਾਟੋ ਕਲੇਸ਼ ਨੂੰ ਮੁੜ ਤੋਂ ਉਜਾਗਰ ਕਰ ਰਿਹਾ ਹੈ।

Read More
{}{}