Home >>Zee PHH Politics

Gidderbaha News: ਅਮਰਜੀਤ ਕੌਰ ਦੇ ਹੱਕ 'ਚ ਤੇਲਗੰਨਾ ਦੇ ਡਿਪਟੀ CM ਮੱਲੂ ਭੱਟੀ ਵਿਕਰਮਰਕਾ ਨੇ ਕੀਤਾ ਪ੍ਰਚਾਰ

Gidderbaha News: ਤੇਲਗੰਨਾ ਦੇ ਡਿਪਟੀ CM ਮੱਲੂ ਭੱਟੀ ਵਿਕਰਮਰਕਾ ਨੇ ਕਿਹਾ ਕਿ ਚੋਣ ਮੈਨੀਫ਼ੈਸਟੋ ਇੱਕ ਕਾਨੂੰਨੀ ਦਸਤਾਵੇਜ਼ ਹੋਣਾ ਚਾਹੀਦਾ ਹੈ। ਅਸੀਂ ਤੇਲੰਗਾਨਾ ਵਿੱਚ ਜੋ ਵੀ ਵਾਅਦੇ ਕੀਤੇ ਉਹ ਸਾਰੇ ਪੂਰੇ ਕੀਤੇ ਨਾਲ ਹੀ ਉਨ੍ਹਾਂ ਕਿਹਾ ਕੀ ਦੇਸ਼ ਵਿੱਚ ਦੇਸ਼ ਦੀ ਤਰੱਕੀ ਲਈ ਜੋ-ਜੋ ਕੰਮ ਹੋਏ ਹਨ। ਉਹ ਕਾਂਗਰਸ ਦੇ ਰਾਜ ਵਿੱਚ ਹੋਏ।

Advertisement
Gidderbaha News: ਅਮਰਜੀਤ ਕੌਰ ਦੇ ਹੱਕ 'ਚ ਤੇਲਗੰਨਾ ਦੇ ਡਿਪਟੀ CM ਮੱਲੂ ਭੱਟੀ ਵਿਕਰਮਰਕਾ ਨੇ ਕੀਤਾ ਪ੍ਰਚਾਰ
Manpreet Singh|Updated: May 24, 2024, 07:07 PM IST
Share

Gidderbaha News: ਲੋਕ ਸਭਾ ਦੀ ਚੋਣਾਂ ਨੂੰ ਲੈ ਕੇ ਹਰ ਪਾਰਟੀ ਆਪਣਾ ਪੂਰਾ ਜ਼ੋਰ ਲਗਾ ਰਹੀ ਹੈ। ਪਾਰਟੀਆਂ ਆਪਣੇ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਦੂਸਰੇ ਸੂਬਿਆ ਤੋਂ ਆਪਣੀ ਪਾਰਟੀ ਦੇ ਲੀਡਰਾਂ ਤੋਂ ਚੋਣ ਪ੍ਰਚਾਰ ਕਾਰਵਾਈ ਜਾ ਰਹੀ ਹੈ। ਇਸੇ ਤਹਿਤ ਅੱਜ ਫ਼ਰੀਦਕੋਟ ਤੋਂ ਕਾਂਗਰਸ ਪਾਰਟੀ ਦੀ ਟਿਕਟ 'ਤੇ ਚੋਣ ਲੜ ਰਹੇ ਅਮਰਜੀਤ ਕੋਰ ਦੇ ਲਈ ਤੇਲਗੰਨਾ ਦੇ ਡਿਪਟੀ CM ਮੱਲੂ ਭੱਟੀ ਵਿਕਰਮਰਕਾ ਨੇ ਗਿੱਦੜਬਾਹਾ ਵਿਖੇ ਵਰਕਰ ਮੀਟਿੰਗ ਕੀਤੀ।

ਮੀਟਿੰਗ ਦੋਰਾਨ ਜਿਥੇ ਉਨ੍ਹਾਂ ਕਾਂਗਰਸ ਅਤੇ ਰਾਹੁਲ ਗਾਂਧੀ ਦੀ ਗਰੰਟੀ ਯੋਜਨਾ ਬਾਰੇ ਵਰਕਰਾਂ ਨੂੰ ਦੱਸਿਆ। ਉਥੇ ਵੱਧ ਤੋਂ ਵੱਧ ਵੋਟਰਾਂ ਨੂੰ ਆਪਣੇ ਨਾਲ ਜੋੜਨ ਦੀ ਗੱਲ ਆਖੀ। ਇਸ ਮੀਟਿੰਗ ਵਿੱਚ ਉਨ੍ਹਾਂ ਦੇ ਨਾਲ ਰਾਜਸਥਾਨ ਦੇ ਚੁਰੂ ਤੋਂ MP ਰਾਹੁਲ ਕਸਵਾਨ ਵੀ ਉਨ੍ਹਾਂ ਦੇ ਨਾਲ ਰਹੇ।

ਮੀਡੀਆ ਨਾਲ ਗੱਲਬਾਤ ਕਰਦਿਆਂ ਤੇਲਗੰਨਾ ਦੇ ਡਿਪਟੀ CM ਮੱਲੂ ਭੱਟੀ ਵਿਕਰਮਰਕਾ ਨੇ ਕਿਹਾ ਕਿ ਚੋਣ ਮੈਨੀਫ਼ੈਸਟੋ ਇੱਕ ਕਾਨੂੰਨੀ ਦਸਤਾਵੇਜ਼ ਹੋਣਾ ਚਾਹੀਦਾ ਹੈ। ਅਸੀਂ ਤੇਲੰਗਾਨਾ ਵਿੱਚ ਜੋ ਵੀ ਵਾਅਦੇ ਕੀਤੇ ਉਹ ਸਾਰੇ ਪੂਰੇ ਕੀਤੇ ਨਾਲ ਹੀ ਉਨ੍ਹਾਂ ਕਿਹਾ ਕੀ ਦੇਸ਼ ਵਿੱਚ ਦੇਸ਼ ਦੀ ਤਰੱਕੀ ਲਈ ਜੋ-ਜੋ ਕੰਮ ਹੋਏ ਹਨ। ਉਹ ਕਾਂਗਰਸ ਦੇ ਰਾਜ ਵਿੱਚ ਹੋਏ। ਇਸ ਦੇ ਨਾਲ ਹੀ ਉਨ੍ਹਾਂ ਕਾਗਰਸ ਵੱਲੋਂ ਦੇਸ਼ ਅਤੇ ਸੂਬਿਆਂ ਵਿੱਚ ਕੀਤੀ ਜਾ ਰਹੇੇ ਕੰਮ ਵੀ ਗਿਣਾਏ।

ਇਹ ਵੀ ਪੜ੍ਹੋ:  Punjab Breaking News Live Updates: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਗ ਬੰਨ੍ਹ ਕੇ ਜਲੰਧਰ ਰੈਲੀ ਵਿੱਚ ਪਹੁੰਚੇ,ਬੋਲੇ- ਕਾਂਗਰਸ ਨੇ ਆਪਣੀ ਮਰਜੀ ਦਾ ਇਤਿਆਸ ਲਿਖਿਆ

ਉਥੇ ਨਾਲ ਆਏ ਰਾਜਸਥਨ ਦੇ ਚੁਰੂ ਤੋਂ MP ਰਾਹੁਲ ਕਸਵਾਨ ਨੇ ਕਿਹਾ ਕੀ ਇਸ ਬਾਰ ਇੰਡੀਆ ਗਠਬੰਧਨ ਦੀ ਸਰਕਾਰ ਬਣਨ ਜਾ ਰਹੀ ਹੈ। ਅਸੀਂ ਪਾਰਟੀ ਦੇ ਗਾਰੰਟੀ ਪੱਤਰ ਬਾਰੇ ਪੰਜਾਬ ਦੇ ਲੋਕਾਂ ਨੂੰ ਦੱਸਣ ਲਈ ਆਏ ਹਾਂ। ਉਨ੍ਹਾਂ ਨੇ ਕਿਹਾ ਕਿ ਰਾਜਨੀਤੀ ਵਿੱਚ ਧਾਰਮਿਕ ਮੁੱਦਾ ਨਹੀਂ ਹੋਣੇ ਚਾਹੀਦੇ। ਬਲਕਿ ਦੇਸ਼ ਦੀ ਤਰੱਕੀ ਅਤੇ ਲੋਕਾਂ ਭਲਾਈ ਦੀ ਗੱਲਾਂ ਹੋਣੀਆਂ ਚਾਹੀਦੀਆਂ ਹਨ।

ਇਹ ਵੀ ਪੜ੍ਹੋ: Sangrur News: ਆਂਗਣਵਾੜੀ ਵਰਕਰਾਂ ਨੇ ਬੱਚਿਆਂ ਨੂੰ ਆਇਰਨ ਐਂਡ ਫੋਲਿਕ ਐਸਿਡ ਸਿਰਪ ਪਿਲਾਉਣ ਤੋਂ ਕੀਤਾ ਇਨਕਾਰ

 

Read More
{}{}