Home >>Zee PHH Politics

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ, ਪਾਕਿਸਤਾਨ ਨੂੰ ਹੁਣ ਕਦੇ ਨਹੀਂ ਮਿਲੇਗਾ ਪਾਣੀ

Indus Water Treaty: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਪੱਸ਼ਟ ਕੀਤਾ ਹੈ ਕਿ ਭਾਰਤ ਨੇ ਸਿੰਧੂ ਜਲ ਸਮਝੌਤੇ ਨੂੰ ਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੰਧੂ ਜਲ ਸੰਧੀ ਹੁਣ ਮੁੜ ਬਹਾਲ ਨਹੀਂ ਕੀਤੀ ਜਾਵੇਗੀ। 

Advertisement
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ, ਪਾਕਿਸਤਾਨ ਨੂੰ ਹੁਣ ਕਦੇ ਨਹੀਂ ਮਿਲੇਗਾ ਪਾਣੀ
Manpreet Singh|Updated: Jun 21, 2025, 04:09 PM IST
Share

Indus Water Treaty: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਇੰਟਰਵਿਊ ਵਿੱਚ ਸਪੱਸ਼ਟ ਤੌਰ 'ਤੇ ਕਿਹਾ ਕਿ ਭਾਰਤ ਹੁਣ ਪਾਕਿਸਤਾਨ ਨੂੰ ਸਿੰਧੂ ਨਦੀ ਦੇ ਪਾਣੀਆਂ ਦਾ ਨਾਜਾਇਜ਼ ਫਾਇਦਾ ਨਹੀਂ ਉਠਾਉਣ ਦੇਵੇਗਾ। ਉਨ੍ਹਾਂ ਦੋਸ਼ ਲਗਾਇਆ ਕਿ ਪਾਕਿਸਤਾਨ ਨੇ ਇਸ ਸਮਝੌਤੇ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ, ਇਸ ਲਈ ਉਸਨੂੰ ਹੁਣ ਉਹ ਪਾਣੀ ਨਹੀਂ ਮਿਲੇਗਾ ਜੋ ਉਸਨੂੰ ਪਹਿਲਾਂ ਮਿਲ ਰਿਹਾ ਸੀ। ਅਮਿਤ ਸ਼ਾਹ ਨੇ ਕਿਹਾ, ਨਹੀਂ, ਇਹ (ਸੰਧੀ) ਕਦੇ ਵੀ ਬਹਾਲ ਨਹੀਂ ਹੋਵੇਗੀ। ਅੰਤਰਰਾਸ਼ਟਰੀ ਸੰਧੀਆਂ ਨੂੰ ਇਕਪਾਸੜ ਤੌਰ 'ਤੇ ਰੱਦ ਕਰਨਾ ਆਸਾਨ ਨਹੀਂ ਹੁੰਦਾ, ਪਰ ਸਾਡੇ ਕੋਲ ਇਸਨੂੰ ਮੁਅੱਤਲ ਕਰਨ ਦਾ ਅਧਿਕਾਰ ਸੀ ਅਤੇ ਅਸੀਂ ਇਹੀ ਕੀਤਾ ਹੈ।

ਨਹਿਰ ਬਣਾ ਕੇ ਰਾਜਸਥਾਨ ਤੱਕ ਲਿਆਂਦਾ ਜਾਵੇਗਾ ਪਾਣੀ 

ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਉਸ ਪਾਣੀ ਦੀ ਵਰਤੋਂ ਕਰੇਗਾ ਜੋ ਉਸਦਾ ਜਾਇਜ਼ ਹੱਕ ਹੈ। ਹੁਣ ਤੱਕ ਪਾਕਿਸਤਾਨ ਨੂੰ ਜਾਣ ਵਾਲਾ ਇਹ ਪਾਣੀ ਹੁਣ ਨਹਿਰਾਂ ਰਾਹੀਂ ਰਾਜਸਥਾਨ ਲਿਜਾਇਆ ਜਾਵੇਗਾ। ਇਸ ਨਾਲ ਨਾ ਸਿਰਫ਼ ਭਾਰਤ ਨੂੰ ਫਾਇਦਾ ਹੋਵੇਗਾ, ਸਗੋਂ ਪਾਕਿਸਤਾਨ ਵੀ ਆਪਣੇ ਅਨੁਚਿਤ ਲਾਭ ਤੋਂ ਵਾਂਝਾ ਰਹੇਗਾ।

ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਕੀਤੀ ਕਾਰਵਾਈ 

22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤ ਨੇ ਪਾਕਿਸਤਾਨ ਵਿਰੁੱਧ ਸਖ਼ਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਇਸ ਹਮਲੇ ਵਿੱਚ 26 ਸੈਲਾਨੀਆਂ  ਨੂੰ ਮਾਰ ਦਿੱਤਾ ਗਿਆ ਸੀ, ਜਿਸ ਕਾਰਨ ਭਾਰਤ ਵਿੱਚ ਗੁੱਸੇ ਦੀ ਲਹਿਰ ਦੌੜ ਗਈ। ਇਸ ਤੋਂ ਤੁਰੰਤ ਬਾਅਦ ਭਾਰਤ ਸਰਕਾਰ ਨੇ ਸਿੰਧੂ ਜਲ ਸੰਧੀ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਅਤੇ ਪਾਕਿਸਤਾਨੀ ਨਾਗਰਿਕਾਂ ਨੂੰ ਕੱਢਣ ਵਰਗੇ ਕਈ ਕੂਟਨੀਤਕ ਫੈਸਲੇ ਵੀ ਲਏ ਗਏ।

ਸਿੰਧੂ ਜਲ ਸੰਧੀ 

1960 ਦੀ ਸਿੰਧੂ ਜਲ ਸੰਧੀ ਦੁਨੀਆ ਦੀ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲੀਆਂ ਜਲ ਸੰਧੀਆਂ ਵਿੱਚੋਂ ਇੱਕ ਰਹੀਂ ਹੈ, ਜਿਸ ਦੇ ਤਹਿਤ ਭਾਰਤ ਤੋਂ ਨਿਕਲਣ ਵਾਲੀਆਂ ਤਿੰਨ ਨਦੀਆਂ ਸਿੰਧੂ, ਜੇਹਲਮ ਅਤੇ ਚਨਾਬ ਦਾ 80 ਪ੍ਰਤੀਸ਼ਤ ਪਾਣੀ ਪਾਕਿਸਤਾਨ ਨੂੰ ਜਾਂਦਾ ਰਿਹਾ ਹੈ। ਪਰ ਹੁਣ ਭਾਰਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਪ੍ਰਬੰਧ ਹੁਣ ਜਾਰੀ ਨਹੀਂ ਰਹੇਗਾ। ਪਾਕਿਸਤਾਨ ਇਸ ਮੁੱਦੇ ਨੂੰ ਅੰਤਰਰਾਸ਼ਟਰੀ ਮੰਚਾਂ 'ਤੇ ਉਠਾ ਸਕਦਾ ਹੈ, ਪਰ ਹੁਣ ਭਾਰਤ ਦੇ ਰੁਖ਼ ਵਿੱਚ ਕੋਈ ਨਰਮੀ ਨਹੀਂ ਆਵੇਗੀ।

Read More
{}{}