Sadhu Singh Dharamsot: ਪੰਜਾਬ ਵਿੱਚ ਕਾਂਗਰਸ ਸਰਕਾਰ ਦੌਰਾਨ ਹੋਏ ਕਰੋੜਾਂ ਰੁਪਏ ਦੇ ਜੰਗਲਾਤ ਘੁਟਾਲੇ ਵਿੱਚ ਸਾਬਕਾ ਜੰਗਲਾਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ ਇੱਕ ਵਾਰ ਮੁੜ ਵੱਧ ਦੀਆਂ ਨਜ਼ਰ ਆ ਰਹੀਆਂ ਹਨ। ਸਾਬਕਾ ਮੰਤਰੀ ਨੂੰ ਮਨੀ ਲਾਡਰਿੰਗ ਮਾਮਲੇ 'ਚ ਈਡੀ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਦੂਜੇ ਪਾਸੇ ਵਿਜੀਲੈਂਸ ਬਿਊਰੋ ਨੇ ਵੀ ਸਾਧੂ ਸਿੰਘ 'ਤੇ ਸ਼ਿਕੰਜਾ ਕੱਸ ਦਿੱਤਾ ਹੈ। ਵਿਜੀਲੈਂਸ ਨੇ ਹੁਣ ਸਾਬਕਾ ਮੰਤਰੀ ਦੇ ਓ.ਐਸ.ਡੀ ਰਹੇ ਚਮਕੌਰ ਸਿੰਘ ਨੂੰ ਗਵਾਹ ਬਣਾ ਦਿੱਤਾ ਹੈ। ਚਮਕੌਰ ਸਿੰਘ ਜੰਗਲਾਤ ਵਿਭਾਗ ਵਿੱਚ ਰੇਂਜ ਅਫਸਰ ਸਨ, ਜਦੋਂ ਉਹ ਰਿਟਾਇਰ ਹੋਏ ਤਾਂ ਉਹ ਸਾਧੂ ਸਿੰਘ ਦੇ ਓਐਸਡੀ ਬਣ ਗਏ ਸਨ।
ਵਿਜੀਲੈਂਸ ਹੁਣ ਇਹ ਮੰਨ ਰਹੀ ਹੈ ਕਿ ਅਦਾਲਤ ਵਿੱਚ ਓਐਸਡੀ ਨੂੰ ਗਵਾਹ ਬਣਾਏ ਜਾਣ ਨਾਲ ਉਨ੍ਹਾਂ ਦਾ ਕੇਸ ਕਮਜ਼ੋਰ ਨਹੀਂ ਹੋਵੇਗਾ ਅਤੇ ਸਾਬਕਾ ਮੰਤਰੀ ਨੂੰ ਆਸਾਨੀ ਨਾਲ ਸਜ਼ਾ ਮਿਲ ਜਾਵੇਗੀ। ਕਿਉਂਕਿ ਕੁਝ ਦਿਨ ਪਹਿਲਾਂ ਸੀ.ਐਮ ਭਗਵੰਤ ਮਾਨ ਨੇ ਵਿਜੀਲੈਂਸ ਅਧਿਕਾਰੀਆਂ ਨੂੰ ਸਪੱਸ਼ਟ ਆਦੇਸ਼ ਦਿੱਤੇ ਸਨ ਕਿ ਉਹ ਜੋ ਵੀ ਕੇਸ ਦਾਇਰ ਕਰਨ, ਉਹ ਅਦਾਲਤ ਵਿੱਚ ਕਮਜ਼ੋਰ ਨਾ ਪੈਣਾ ਚਾਹੀਦਾ । ਨਾਲ ਹੀ ਫੜੇ ਜਾਣ ਵਾਲੇ ਮੁਲਜ਼ਮਾਂ ਵਿਰੁੱਧ ਤੱਥ ਮਜ਼ਬੂਤ ਹੋਣੇ ਚਾਹੀਦੇ ਹਨ।
ਕਿਉਂਕਿ ਵਿਜੀਲੈਂਸ ਨੇ ਇਸ ਕੇਸ ਵਿੱਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆ, ਉਨ੍ਹਾਂ ਦੇ ਰਿਸ਼ਤੇਦਾਰ ਸਮੇਤ ਕਈ ਅਧਿਕਾਰੀਆਂ ਦੇ ਨਾਲ ਵੀ ਸ਼ਾਮਿਲ ਹਨ। ਅਜਿਹੇ ਵਿੱਚ ਜੰਗਲਾਤ ਵਿਭਾਗ ਦੇ ਸਾਬਕਾ ਅਧਿਕਾਰੀ ਦਾ ਗਵਾਨ ਬਣਨਾ ਸਾਰੀਆਂ ਦੇ ਲਈ ਮੁਸ਼ਕਲਾ ਵਧਾ ਸਕਦਾ ਹੈ।
ਇਹ ਵੀ ਪੜ੍ਹੋ: Ludhiana Raid News: ਹੋ ਜਾਓ ਸਾਵਧਾਨ! ਨਜਾਇਜ਼ ਤੌਰ 'ਤੇ ਸਕੈਨ ਸੈਂਟਰ ਚਲਾਉਣ ਵਾਲਿਆਂ 'ਤੇ ਸਿਹਤ ਵਿਭਾਗ ਦੀ ਤਿੱਖੀ ਨਜ਼ਰ
ਦੱਸ ਦਈਏ ਕਿ ਸਾਧੂ ਸਿੰਘ ਧਰਮਸੋਤ ਨੂੰ ਮੰਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਨੇ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਅਦਾਲਤ ਨੇ ਉਨ੍ਹਾਂ ਨੂੰ 22 ਜਨਵਰੀ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ।ਦੂਜੇ ਪਾਸੇ ਜੇ ਗੱਲ ਵਿਜੀਲੈਂਸ ਦੀ ਗੱਲ ਕਰੀਏ ਤਾਂ ਸਾਬਕਾ ਮੰਤਰੀ ਨੂੰ ਵਿਜੀਲੈਂਸ ਵੱਲੋਂ ਦੋ ਵਾਰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਸਾਲ 2022 'ਚ ਵੀ ਉਨ੍ਹਾਂ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਸਨ। 89 ਦਿਨ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਸਤੰਬਰ 2022 ਵਿੱਚ ਉਹ ਜ਼ਮਾਨਤ 'ਤੇ ਬਾਹਰ ਆਏ ਸਨ।
ਇਹ ਵੀ ਪੜ੍ਹੋ: Jalandhar News: ਜਲੰਧਰ 'ਚ ਮਰਸਡੀਜ਼ ਨੇ ਬਾਈਕ ਸਵਾਰਾਂ ਨੂੰ 40 ਮੀਟਰ ਤੱਕ ਘਸੀਟਿਆ, 2 ਨੌਜਵਾਨਾਂ ਦੀ ਮੌਤ