Home >>Punjab

Lehragaga News: ਘੱਗਰ ਬ੍ਰਾਂਚ ਦੀ ਵੱਡੀ ਨਹਿਰ 'ਚ ਪਿਆ 15 ਫੁੱਟ ਪਾੜ

Lehragaga News:  ਲਹਿਰਾਗਾਗਾ ਦੇ ਨਜ਼ਦੀਕ ਘੱਗਰ ਬ੍ਰਾਂਚ ਵਿੱਚ ਪਾੜ ਪੈਣ ਕਾਰਨ ਲੋਕ ਕਾਫੀ ਘਬਰਾਏ ਹੋਏ ਨਜ਼ਰ ਆਏ।

Advertisement
Lehragaga News: ਘੱਗਰ ਬ੍ਰਾਂਚ ਦੀ ਵੱਡੀ ਨਹਿਰ 'ਚ ਪਿਆ 15 ਫੁੱਟ ਪਾੜ
Ravinder Singh|Updated: Jun 12, 2024, 06:45 PM IST
Share

Lehragaga News:  ਲਹਿਰਾਗਾਗਾ ਸ਼ਹਿਰ ਦੇ ਨਜ਼ਦੀਕੀ ਲਹਿਰਾ ਸੁਨਾਮ ਮੁੱਖ ਮਾਰਗ ਤੋਂ ਲੰਘਦੀ ਘੱਗਰ ਬਰਾਂਚ ਨਹਿਰ ਵਿੱਚ 15 ਫੁੱਟ ਪਾੜ ਪੈ ਜਾਣ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਇਸ ਨਹਿਰ ਦੀ ਡੂੰਘਾਈ ਲਗਭਗ ਅੱਠ ਫੁੱਟ ਦੇ ਕਰੀਬ ਹੈ। ਸ਼ਹਿਰ ਨਿਵਾਸੀਆਂ ਵਿਚੋਂ ਗੁਰਪ੍ਰੀਤ ਸਿੰਘ ਸਮੇਤ ਹੋਰਨਾਂ ਨੇ ਵੀ ਦੱਸਿਆ ਕਿ ਇਸ ਵਿੱਚ ਕੱਲ੍ਹ ਸ਼ਾਮ ਨੂੰ ਪਾਣੀ ਬਹੁਤ ਜ਼ਿਆਦਾ ਮਾਤਰਾ ਵਿੱਚ ਛੱਡਿਆ ਗਿਆ ਜੋ ਪੁਲਾਂ ਦੇ ਨਾਲ ਖਹਿ ਕੇ ਲੰਘ ਰਿਹਾ ਹੈ।

ਇਸ ਕਾਰਨ ਕਾਠ ਪੁਲ ਕੋਲ ਰੇਲ ਗੱਡੀਆਂ ਵੀ ਬਹੁਤ ਹੌਲੀ ਰਫਤਾਰ ਵਿੱਚ ਲੰਘ ਰਹੀਆਂ ਹਨ। ਇਸ ਕਾਰਨ ਨਹਿਰ ਇਸ ਪਾਣੀ ਨੂੰ ਨਹੀਂ ਰੋਕ ਸਕੀ ਅਤੇ ਪਾੜ ਪੈ ਗਿਆ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਵੀ ਗਨੀਮਤ ਰਹੀ ਕਿ ਪਾੜ ਸ਼ਹਿਰ ਤੋਂ ਦੂਜੇ ਪਾਸੇ ਪਿਆ ਹੈ ਉਧਰ ਡੂੰਘੇ ਖਤਾਨ ਹਨ। ਜੇਕਰ ਇਹ ਪਾੜ ਸ਼ਹਿਰ ਵਾਲੇ ਪਾਸੇ ਪੈ ਜਾਂਦਾ ਤਾਂ ਬਹੁਤ ਭਾਰੀ ਨੁਕਸਾਨ ਹੋ ਜਾਣ ਦੇ ਖਦਸ਼ੇ ਤੋਂ ਵੀ ਇਨਕਾਰ ਨਹੀ ਕੀਤਾ ਜਾ ਸਕਦਾ।

ਹੁਣ ਵੀ ਇਹ ਪਾੜ ਜੇਕਰ ਜਲਦੀ ਬੰਦ ਹੋ ਜਾਵੇ ਤਾਂ ਖਤਰਾ ਨਹੀਂ ਤੇ ਜੇਕਰ ਪਾੜ ਹੋਰ ਵਧ ਗਿਆ ਅਤੇ ਬੰਦ ਨਾ ਹੋਇਆ ਤਾਂ ਨਾਲ ਲੱਗਦੇ ਪਿੰਡ ਗਾਗਾ ਨੂੰ ਵੀ ਖਤਰਾ ਪੈਦਾ ਹੋ ਸਕਦਾ ਹੈ। ਇਸ ਸਬੰਧੀ ਹਾਜ਼ਰ ਥਾਣਾ ਸਦਰ ਮੁਖੀ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਮੌਕੇ ਉੱਤੇ ਪਹੁੰਚ ਗਈ ਸੀ ਜੋ ਪਲ ਪਲ ਦੀ ਨਿਗਰਾਨੀ ਰੱਖ ਰਹੀ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।

ਇਸ ਸਮੇਂ ਨਹਿਰੀ ਵਿਭਾਗ ਦਿਆਲਪੁਰਾ ਨਾਲ ਸਬੰਧਤ ਐਸਡੀਓ ਗੁਰਜੀਤ ਸਿੰਘ ਨੇ ਦੱਸਿਆ ਕਿ ਪਾੜ ਜਲਦੀ ਬੰਦ ਕਰ ਲਿਆ ਜਾਵੇਗਾ। ਕਿਉਂਕਿ ਜੇਬੀਸੀ ਮਸ਼ੀਨਾਂ ਆ ਗਈਆਂ ਹਨ ਤੇ ਮਿੱਟੀ ਦੇ ਥੈਲੇ ਭਰ ਕੇ ਲਗਾਏ ਜਾ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਨਹਿਰ ਬਣੀ ਨੂੰ 40 ਸਾਲ ਦੇ ਕਰੀਬ ਹੋ ਚੁੱਕੇ ਹਨ ਜਿਸ ਕਾਰਨ ਨਹਿਰ ਦੇ ਕਿਨਾਰਿਆਂ ਦੀ ਹਾਲਤ ਖਸਤਾ ਹੈ।

ਇਹ ਵੀ ਪੜ੍ਹੋ : Chandigarh Bomb Threat: 32 ਸੈਕਟਰ 'ਚ ਸਥਿਤ ਸਰਕਾਰੀ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਇਸ ਨੂੰ ਨਵੀਂ ਬਣਾਉਣ ਲਈ ਤਜਵੀਜ ਭੇਜੀ ਜਾ ਚੁੱਕੀ ਹੈ, ਪਾਸ ਹੋਣ ਉਪਰੰਤ ਜਲਦੀ ਬਣਾਈ ਜਾਵੇਗੀ। ਦੂਜੇ ਪਾਸੇ ਸ਼ਹਿਰ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਜੇਕਰ ਇਹ ਨਹਿਰ ਦੁਬਾਰਾ ਨਵੀਂ ਬਣਦੀ ਹੈ ਤਾਂ ਇਸਦੀ ਡੂੰਘਾਈ ਘੱਟ ਕੀਤੀ ਜਾਵੇ ਅਤੇ ਇਸ ਨੂੰ ਚੌਰਸ ਬਣਾਇਆ ਜਾਵੇ। ਕਿਉਂਕਿ ਇਸ ਵਿੱਚ ਤਿਲਕ ਕੇ ਡੁੱਬਣ ਕਾਰਨ ਜਾਂ ਗੁੱਸੇ ਵਿੱਚ ਆ ਕੇ ਛਾਲ ਮਾਰਨ ਕਰਕੇ ਬਹੁਤ ਸਾਰੀਆਂ ਜਾਨਾਂ ਜਾ ਚੁੱਕੀਆਂ ਹਨ।

ਇਹ ਵੀ ਪੜ੍ਹੋ : Ukraine Punjabi Youth Death: ਯੂਕ੍ਰੇਨ ਦੀ ਸਰਹੱਦ 'ਤੇ ਅੰਮ੍ਰਿਤਸਰ ਦੇ ਨੌਜਵਾਨ ਦੀ ਮੌਤ; ਪਰਿਵਾਰ ਨੇ ਲਗਾਏ ਦੋਸ਼

Read More
{}{}