Home >>Punjab

PM Kisan Nidhi Yojana: ਪੰਜਾਬ ਦੇ 17.07 ਲੱਖ ਕਿਸਾਨ ਪੀਐਮ ਕਿਸਾਨ ਨਿਧੀ ਯੋਜਨਾ ਤੋਂ ਹੋਏ ਬਾਹਰ; ਇਹ ਵਜ੍ਹਾ ਆਈ ਸਾਹਮਣੇ

PM Kisan Nidhi Yojana: ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਮਿਲਣ ਵਾਲੀ ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਤੋਂ ਪੰਜਾਬ ਦੇ ਕਰੀਬ 7.74 ਲੱਖ ਕਿਸਾਨ ਬਾਹਰ ਹੋ ਗਏ ਹਨ।

Advertisement
 PM Kisan Nidhi Yojana: ਪੰਜਾਬ ਦੇ 17.07 ਲੱਖ ਕਿਸਾਨ ਪੀਐਮ ਕਿਸਾਨ ਨਿਧੀ ਯੋਜਨਾ ਤੋਂ ਹੋਏ ਬਾਹਰ; ਇਹ ਵਜ੍ਹਾ ਆਈ ਸਾਹਮਣੇ
Ravinder Singh|Updated: Feb 25, 2024, 05:45 PM IST
Share

PM Kisan Nidhi Yojana: ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਮਿਲਣ ਵਾਲੀ ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਤੋਂ ਪੰਜਾਬ ਦੇ ਕਰੀਬ 7.74 ਲੱਖ ਕਿਸਾਨ ਬਾਹਰ ਹੋ ਗਏ ਹਨ। ਕਿਸਾਨਾਂ ਨੂੰ ਹਰ ਸਾਲ ਇਸ ਨਿਧੀ ਤੋਂ ਛੇ ਹਜ਼ਾਰ ਰੁਪਏ ਦੀਆਂ ਕਿਸ਼ਤਾਂ ਮਿਲਦੀਆਂ ਹਨ।

ਸਾਲ 2022-23 ਵਿੱਚ ਪੀਐਮ ਨਿਧੀ ਯੋਜਨਾ ਤਹਿਤ ਪੰਜਾਬ ਵਿੱਚ 17.07 ਲੱਖ ਕਿਸਾਨਾਂ ਨੂੰ ਫਾਇਦਾ ਮਿਲਦਾ ਸੀ। ਜੋ ਇਸ ਸਾਲ 2023-2024 ਵਿੱਚ ਕਰੀਬ 45 ਫ਼ੀਸਦੀ ਘੱਟ ਹੋ ਕੇ 9.33 ਲੱਖ ਕਿਸਾਨਾਂ ਤੱਕ ਪਹੁੰਚ ਰਹੀ ਹੈ। ਇਸ ਯੋਜਨਾ ਤਹਿਤ ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਅਤੇ ਦੂਜੀਆਂ ਸ਼ਰਤਾਂ ਆਮਦਨ ਦੀ ਸੀਮਾ ਵੀ ਰੱਖੀ ਗਈ ਹੈ ਜੋ ਕਿਸਾਨ ਇਸ ਨਿਧੀ ਤੋਂ ਬਾਹਰ ਹੋਏ ਹਨ, ਉਨ੍ਹਾਂ ਵਿਚੋਂ ਜ਼ਿਆਦਾਤਰ ਆਮਦਨ ਦੀ ਸੀਮਾ ਨੂੰ ਪੂਰਾ ਕਰ ਚੁੱਕੇ ਹਨ ਜਾਂ ਕਹੀਏ ਕਿ ਉਨ੍ਹਾਂ ਦੀ ਆਮਦਨੀ ਵਧ ਗਈ ਹੈ।

ਇਹ ਵੀ ਪੜ੍ਹੋ : Kisan Andolan Live: ਕਿਸਾਨ ਅੰਦੋਲਨ ਦਾ 13ਵਾਂ ਦਿਨ, ਹਰਿਆਣਾ 'ਚ ਇੰਟਰਨੈਟ ਪਾਬੰਦੀ ਹਟੀ, ਸਿੰਘੂ-ਟਿਕਰੀ ਬਾਰਡਰ ਖੋਲ੍ਹੇ, ਜ਼ਖਮੀ ਕਿਸਾਨ ਪ੍ਰਿਤਪਾਲ ਨੂੰ ਮਿਲਣ ਪਹੁੰਚੇ ਪੰਧੇਰ

ਇਸ ਲਈ ਉਹ ਬਾਹਰ ਹੋ ਗਏ ਹਨ। ਇਹ ਹੀ ਨਹੀਂ ਕਿ ਪੰਜਾਬ ਦੇ ਕਿਸਾਨ ਬਾਹਰ ਹੋਏ ਹਨ, ਬਲਿ ਦੇਸ਼ ਦੇ ਹੋਰ ਸੂਬਿਆਂ ਦੇ ਕਿਸਾਨ ਵੀ ਆਮਦਨ ਜ਼ਿਆਦਾ ਹੋਣ ਕਾਰਨ ਇਸ ਯੋਜਨਾ ਤੋਂ ਬਾਹਰ ਹੋ ਗਏ ਹਨ। ਇਸ ਵਿੱਚ ਮਹਾਰਾਸ਼ਟਰ ਵਿੱਚ 11.5 ਫ਼ੀਸਦੀ, ਰਾਜਸਥਾਨ ਵਿੱਚ 15.5 ਫ਼ੀਸਦੀ, ਉੱਤਰ ਪ੍ਰਦੇਸ਼ ਵਿੱਚ 16.5 ਫ਼ੀਸਦੀ, ਤਮਿਲਨਾਡੂ ਵਿੱਚ 30.8 ਫ਼ੀਸਦੀ, ਗੁਜਰਾਤ ਵਿੱਚ 18.7 ਫ਼ੀਸਦੀ ਅਤੇ ਝਾਰਖੰਡ ਵਿੱਚ 30.4 ਫ਼ੀਸਦੀ ਕਿਸਾਨ ਸ਼ਾਮਲ ਹਨ ਜੋ ਇਸ ਯੋਜਨਾ ਤੋਂ ਬਾਹਰ ਹੋ ਗਏ ਹਨ। ਖੇਤੀ ਮੰਤਰੀ ਅਰਜੁਨ ਮੁੰਡਾ ਵੱਲੋਂ ਪੂਰੀ ਜਾਣਕਾਰੀ ਪਿਛਲੇ ਸੰਸਦ ਸੈਸ਼ਨ ਵਿੱਚ ਵਿਸਥਾਰ ਨਾਲ ਗਈ ਸੀ।

ਇਹ ਵੀ ਪੜ੍ਹੋ : Election 2024: ਚੋਣਾਂ ਤੋਂ ਪਹਿਲਾਂ PM ਮੋਦੀ ਦੀ ਫਿਰੋਜ਼ਪੁਰ ਤੇ ਸੰਗਰੂਰ ਨੂੰ ਨਵੀਂ ਸੌਗਾਤ! 11 ਸਾਲ ਬਾਅਦ ਹੋਣ ਲੱਗੀ ਸ਼ੁਰੂਆਤ

 

Read More
{}{}