Kharar News: ਅੱਜ ਖਰੜ ਦੇ ਨਗਰ ਕੌਂਸਲ ਵਿੱਚ ਵੱਡਾ ਧਮਾਕਾ ਹੋ ਗਿਆ। ਦਰਅਸਲ ਵਿੱਚ 18 ਕੌਂਸਲਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਕੌਂਸਲ ਪ੍ਰਧਾਨ ਖਿਲਾਫ਼ ਕਾਰਜਸਾਧਕ ਅਫਸਰ ਨੂੰ ਬੇਭਰੋਸਗੀ ਮਤਾ ਸੌਂਪ ਦਿੱਤਾ। ਖਰੜ ਕੌਂਸਲ ਦਫ਼ਤਰ ਵਿੱਚ ਇਕਦਮ ਹਲਚਲ ਵਧ ਗਈ ਜਦੋਂ ਸ਼ਹਿਰ ਦੇ ਵੱਖ-ਵੱਖ 18 ਵਾਰਡਾਂ ਦੇ ਮਿਊਂਸੀਪਲ ਕੌਂਸਲਰਾਂ ਨੇ ਬੇਭਰੋਸਗੀ ਦਾ ਮਤਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਪ੍ਰਧਾਨ ਬੀਬੀ ਜਸਪ੍ਰੀਤ ਕੌਰ ਲੌਂਗੀਆ ਦੇ ਖਿਲਾਫ ਕਾਰਜਸਾਧਕ ਅਫਸਰ ਖਰੜ ਨੂੰ ਸੌਂਪ ਦਿੱਤਾ।
ਇਸ ਮੌਕੇ ਕੌਂਸਲਰ ਅੰਜੂ ਚੰਦਰ ਅਤੇ ਕੌਂਸਲਰ ਰਾਮਸਰੂਪ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਸ਼ਹਿਰ ਵਿੱਚ ਕੋਈ ਕੰਮ ਨਹੀਂ ਹੋਇਆ ਜਿਸ ਕਾਰਨ ਸਾਰੀਆਂ ਦੀ ਰਜ਼ਾਮੰਦੀ ਨਾਲ ਹੀ ਬੇਭਰੋਸਗੀ ਦਾ ਮਤਾ ਲਿਆਉਣਾ ਪਿਆ। ਦੂਜੇ ਪਾਸੇ ਖਰੜ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਰਵੀ ਕੁਮਾਰ ਨੇ ਕਿਹਾ ਕਿ ਜੋ 18 ਕੌਂਸਲਰਾ ਨੇ ਬੇਭਰੋਸਗੀ ਦਾ ਮਤਾ ਉਨ੍ਹਾਂ ਨੂੰ ਦਿੱਤਾ ਹੈ।
ਉਸ ਉਤੇ ਉਹ ਕਾਰਵਾਈ ਕਰਦੇ ਹੋਏ ਨਗਰ ਕੌਂਸਲ ਦੀ ਪ੍ਰਧਾਨ ਨੂੰ ਸੂਚਿਤ ਕਰਨਗੇ ਅਤੇ ਪ੍ਰਧਾਨ ਨੂੰ ਆਪਣੀ ਭਰੋਸਗੀ ਜਿਤਾਉਣ ਲਈ 28 ਦਿਨ ਦਾ ਸਮਾਂ ਹੈ। ਜੇਕਰ ਉਹ ਭਰੋਸਾ ਜਿਤਾਉਂਦੇ ਹਨ ਜਾਂ ਉਹ ਹਟਦੇ ਨੇ ਇਹ ਤਾ ਸਮਾਂ ਹੀ ਦੱਸੇਗਾ।
ਦੂਜੇ ਪਾਸੇ ਖਰੜ ਦੇ ਜੀਬੀਪੀ ਗਰੁੱਪ ਵਿੱਚ ਰਹਿ ਰਹੇ ਲੋਕਾਂ ਨੇ ਅੱਜ ਨਗਰ ਕੌਂਸਲ ਖਰੜ ਵਿੱਚ ਮੁੱਢਲੀਆਂ ਸਹੂਲਤਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਲੋਕਾਂ ਨੇ ਦੱਸਿਆ ਕਿ ਤਕਰੀਬਨ 55 ਫੁੱਟ ਦੀ ਬਰਸਾਤੀ ਚੋਈ ਸੀ ਜੋ ਕਿ ਹੁਣ ਬਿਲਡਰ ਵੱਲੋਂ ਦੱਬਣ ਕਰਕੇ 15 ਫੁੱਟ ਦੀ ਰਹਿ ਗਈ ਹੈ ਜਿਸ ਕਾਰਨ ਬਰਸਾਤ ਦੇ ਪਾਣੀ ਦੇ ਨਾਲ-ਨਾਲ ਸੀਵਰੇਜ ਦਾ ਪਾਣੀ ਵੀ ਕਲੋਨੀ ਵਿੱਚ ਘੁੰਮ ਰਿਹਾ ਹੈ ਜਿਸ ਨਾਲ ਬਿਮਾਰੀਆਂ ਲੱਗਣ ਦਾ ਵੀ ਡਰ ਹੈ। ਉਨ੍ਹਾਂ ਨੇ ਕਿਹਾ ਕਿ ਕਈ ਵਾਰ ਅਸੀਂ ਨਗਰ ਕੌਂਸਲ ਤੋਂ ਲੈ ਕੇ ਐਸਡੀਐਮ ਤੱਕ ਨੂੰ ਮਿਲ ਚੁੱਕੇ ਹਾਂ ਪਰ ਸਾਡਾ ਕੋਈ ਹੱਲ ਨਹੀਂ ਹੋਇਆ ਜਿਸ ਕਾਰਨ ਅੱਜ ਮਜਬੂਰ ਹੋ ਕੇ ਸਾਨੂੰ ਖਰੜ ਨਗਰ ਕੌਂਸਲ ਦੇ ਵਿੱਚ ਰੋਸ ਪ੍ਰਦਰਸ਼ਨ ਕਰਨਾ ਪਿਆ। ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਸਮੱਸਿਆ ਬਾਰੇ ਜਲਦ ਹੱਲ ਨਾ ਕੀਤਾ ਤਾਂ ਅਸੀਂ ਪੱਕਾ ਹੀ ਧਰਨਾ ਲਗਾਉਣਗੇ। ਦੂਜੇ ਪਾਸੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਮੌਕਾ ਦੇਖ ਕੇ ਜਿਸ ਵੀ ਬਿਲਡਰ ਨੇ ਇਸ ਚੋਈ ਨੂੰ ਦੱਬਿਆ ਹੈ ਉਸਦੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।