Home >>Punjab

Ludhiana Loot News: ਮੋਟਰਸਾਈਕਲ ਸਵਾਰ ਲੁਟੇਰੇ ਸੁਨਿਆਰੇ ਤੋਂ ਲੱਖਾਂ ਰੁਪਏ ਦੀ ਨਕਦੀ ਲੁੱਟ ਕੇ ਹੋਏ ਫ਼ਰਾਰ

Ludhiana Loot News: ਲੁਧਿਆਣਾ ਸਥਾਨਕ ਚੰਡੀਗੜ੍ਹ ਸੜਕ ''ਤੇ 33 ਫੁੱਟਾ ਰੋਡ ਤੇ ਅੱਜ ਦੇਰ ਰਾਤ ਦੋ ਮੋਟਰਸਾਈਕਲ ਸਵਾਰ ਲੁਟੇਰੇ ਇਕ ਸਵਰਨਕਾਰ ਤੋਂ ਪਿਸਤੌਲ ਦਿਖਾ ਕੇ 2 ਲੱਖ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ।

Advertisement
Ludhiana Loot News: ਮੋਟਰਸਾਈਕਲ ਸਵਾਰ ਲੁਟੇਰੇ ਸੁਨਿਆਰੇ ਤੋਂ ਲੱਖਾਂ ਰੁਪਏ ਦੀ ਨਕਦੀ ਲੁੱਟ ਕੇ ਹੋਏ ਫ਼ਰਾਰ
Ravinder Singh|Updated: Jul 07, 2025, 09:19 AM IST
Share

Ludhiana Loot News: ਲੁਧਿਆਣਾ ਸਥਾਨਕ ਚੰਡੀਗੜ੍ਹ ਸੜਕ ''ਤੇ 33 ਫੁੱਟਾ ਰੋਡ ਤੇ ਅੱਜ ਦੇਰ ਰਾਤ ਦੋ ਮੋਟਰਸਾਈਕਲ ਸਵਾਰ ਲੁਟੇਰੇ ਇਕ ਸਵਰਨਕਾਰ ਤੋਂ ਪਿਸਤੌਲ ਦਿਖਾ ਕੇ 2 ਲੱਖ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਘਟਨਾ ਅੱਜ 9 ਵਜੇ ਤੇ ਕਰੀਬ ਉਸ ਵਕਤ ਵਾਪਰੀ ਸ਼ਗਨ ਜਿਊਲਰ ਦਾ ਮਾਲਕ ਵਿਜੇ ਕੁਮਾਰ ਆਪਣੀ ਦੁਕਾਨ ਬੰਦ ਕਰਕੇ ਘਰ ਵਾਪਸ ਜਾ ਰਿਹਾ ਸੀ।

ਉਸ ਦੀ ਦੁਕਾਨ ਦੀ ਸਾਹਮਣੇ ਗਲੀ ਵਿਚ ਹੀ ਉਸ ਦਾ ਘਰ ਸੀ ਜਦੋਂ ਉਹ ਦੁਕਾਨ ਤੋਂ ਥੋੜ੍ਹਾ ਅੱਗੇ ਪਹੁੰਚਿਆ ਤਾਂ ਪਹਿਲਾਂ ਤੋਂ ਹੀ ਮੌਜੂਦ 2 ਮੋਟਰਸਾਈਕਲ ਸਵਾਰ ਲੁਟੇਰੇ ਉਸ ਦੇ ਨੇੜੇ ਆਏ ਤੇ ਨਕਦੀ ਵਾਲਾ ਬੈਗ ਦੇਣ ਲਈ ਕਿਹਾ। ਜਦੋਂ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਇਨ੍ਹਾਂ ਲੁਟੇਰਿਆਂ ਨੇ ਆਪਣੇ ਕੋਲ ਰੱਖੀ ਪਿਸਤੌਲ ਕੱਢ ਲਈ ਅਤੇ ਉਸਨੂੰ ਗੋਲੀ ਮਾਰ ਦੇਣ ਦੀ ਧਮਕੀ ਦੇ ਕੇ 2 ਲੱਖ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ।

ਜਮਾਲਪੁਰ ਥਾਣੇ ਦੀ ਐਸਐਚਓ ਬਲਵਿੰਦਰ ਕੌਰ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਐਸਐਚਓ ਬਲਵਿੰਦਰ ਕੌਰ ਨੇ ਕਿਹਾ ਕਿ ਦੁਕਾਨਦਾਰ ਇਸ ਸਮੇਂ ਬਹੁਤ ਡਰਿਆ ਹੋਇਆ ਹੈ। ਉਸਦਾ ਬਿਆਨ ਲੈਣ ਤੋਂ ਬਾਅਦ, ਪੁਲਿਸ ਹਰ ਐਂਗਲ ਦੀ ਜਾਂਚ ਕਰੇਗੀ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਕਬਜ਼ੇ ਵਿੱਚ ਲਈ ਜਾ ਰਹੀ ਹੈ। ਦੁਕਾਨਦਾਰ ਦੇ ਅਨੁਸਾਰ, ਬੈਗ ਵਿੱਚ ਲਗਭਗ 2 ਲੱਖ ਰੁਪਏ ਨਕਦੀ ਅਤੇ ਕੁਝ ਗਹਿਣੇ ਸਨ। ਪੁਲਿਸ ਜਲਦੀ ਹੀ ਇਸ ਮਾਮਲੇ ਨੂੰ ਹੱਲ ਕਰ ਲਵੇਗੀ।

ਵਿਜੇ ਕੁਮਾਰ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਉਥੇ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ। ਹਾਲ ਦੀ ਘੜੀ ਦੇਰ ਰਾਤ ਤੱਕ ਪੁਲਿਸ ਵੱਲੋਂ ਇਲਾਕੇ ਦੀ ਨਾਕਾਬੰਦੀ ਕੀਤੀ ਗਈ ਸੀ ਤਾਂ ਜੋ ਲੁਟੇਰਿਆਂ ਨੂੰ ਕਾਬੂ ਕੀਤਾ ਜਾ ਸਕੇ। ਦੇਰ ਰਾਤ ਖ਼ਬਰ ਲਿਖੇ ਜਾਣ ਤੱਕ ਪੁਲਿਸ ਨੂੰ ਸਫਲਤਾ ਨਹੀਂ ਮਿਲੀ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਘਟਨਾ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: Special Session: 10 ਜੁਲਾਈ ਨੂੰ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ; ਨੋਟੀਫਿਕੇਸ਼ਨ ਜਾਰੀ

Read More
{}{}