Home >>Punjab

Faridkot News: ਫਰੀਦਕੋਟ ਦੇ ਪਿੰਡ ਦੇਵੀ ਵਾਲਾ ਵਿੱਚ 50 ਏਕੜ ਕਣਕ ਤੇ ਨਾੜ ਨੂੰ ਲੱਗੀ ਅੱਗ

ਫਰੀਦਕੋਟ ਦੇ ਪਿੰਡ ਦੇਵੀ ਵਾਲਾ ਵਿੱਚ ਦੇਰ ਸ਼ਾਮ ਇੱਕ ਖੇਤ ਵਿੱਚ ਕਣਕ ਦੇ ਨਾੜ ਨੂੰ ਅੱਗ ਲੱਗ ਗਈ ਜੋ ਇੰਨੀ ਬੁਰੀ ਤਰ੍ਹਾਂ ਫੈਲ ਗਈ ਕਿ ਆਸ ਪਾਸ ਦੇ ਖੇਤ ਵੀ ਲਪੇਟ ਵਿੱਚ ਆ ਗਏ ਜਿਸ ਦੇ ਚੱਲਦੇ ਕਰੀਬ 50 ਏਕੜ ਜ਼ਮੀਨ ਉੱਤੇ ਨਾੜ ਅਤੇ ਕਣਕ ਦਾ ਭਾਰੀ ਨੁਕਸਾਨ ਹੋਇਆ। ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਮਿਲ ਕੇ ਅੱਗ ਨੂੰ ਕਾਬੂ ਵਿੱਚ ਲਿਆ ਪਰ ਉਸ ਤੋਂ ਪ

Advertisement
Faridkot News: ਫਰੀਦਕੋਟ ਦੇ ਪਿੰਡ ਦੇਵੀ ਵਾਲਾ ਵਿੱਚ 50 ਏਕੜ ਕਣਕ ਤੇ ਨਾੜ ਨੂੰ ਲੱਗੀ ਅੱਗ
Ravinder Singh|Updated: Apr 19, 2025, 08:14 AM IST
Share

Faridkot News: ਫਰੀਦਕੋਟ ਦੇ ਪਿੰਡ ਦੇਵੀ ਵਾਲਾ ਵਿੱਚ ਦੇਰ ਸ਼ਾਮ ਇੱਕ ਖੇਤ ਵਿੱਚ ਕਣਕ ਦੇ ਨਾੜ ਨੂੰ ਅੱਗ ਲੱਗ ਗਈ ਜੋ ਇੰਨੀ ਬੁਰੀ ਤਰ੍ਹਾਂ ਫੈਲ ਗਈ ਕਿ ਆਸ ਪਾਸ ਦੇ ਖੇਤ ਵੀ ਲਪੇਟ ਵਿੱਚ ਆ ਗਏ ਜਿਸ ਦੇ ਚੱਲਦੇ ਕਰੀਬ 50 ਏਕੜ ਜ਼ਮੀਨ ਉੱਤੇ ਨਾੜ ਅਤੇ ਕਣਕ ਦਾ ਭਾਰੀ ਨੁਕਸਾਨ ਹੋਇਆ।

ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਮਿਲ ਕੇ ਅੱਗ ਨੂੰ ਕਾਬੂ ਵਿੱਚ ਲਿਆ ਪਰ ਉਸ ਤੋਂ ਪਹਿਲਾਂ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਸੀ। ਦੂਜੇ ਪਾਸੇ ਦੱਸ ਦੀ ਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪ੍ਰਸ਼ਾਸਨ ਨੂੰ ਤੁਰੰਤ ਸੂਚਨਾ ਦਿੱਤੀ ਗਈ ਸੀ ਪਰ ਨਾ ਤਾਂ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਮੌਕੇ ਉਤੇ ਪੁੱਜਾ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਬਹੁਤ ਦੇਰੀ ਨਾਲ ਪਹੁੰਚੀਆਂ ਤਦ ਤੱਕ ਅੱਗ ਉੱਤੇ ਬਹੁਤ ਹੱਦ ਤੱਕ ਕਾਬੂ ਪਾ ਲਿਆ ਗਿਆ ਸੀ।

ਇਸ ਵਕਤ ਕਿਸਾਨਾਂ ਨੇ ਦੱਸਿਆ ਕਿ ਆਸ-ਪਾਸ ਦੇ ਚਾਰ ਪੰਜ ਪਿੰਡਾਂ ਦੇ ਵਿਅਕਤੀਆਂ ਵੱਲੋਂ ਮਿਲ ਕੇ ਇਸ ਅੱਗ ਉਤੇ ਕਾਬੂ ਪਾਇਆ ਗਿਆ। ਉਨ੍ਹਾਂ ਨੇ ਮੰਗ ਕੀਤੀ ਕਿ ਜਿਨਾਂ ਕਿਸਾਨਾਂ ਦਾ ਇਸ ਅੱਗ ਦੇ ਚਲਦੇ ਨੁਕਸਾਨ ਹੋਇਆ ਹੈ ਪ੍ਰਸ਼ਾਸਨ ਉਸਦਾ ਮੁਆਵਜ਼ਾ ਦੇਵੇ।

 

Read More
{}{}