Faridkot News: ਫਰੀਦਕੋਟ ਦੇ ਰਹਿਣ ਵਾਲੇ ਇੱਕ ਪਰਿਵਾਰ ਵੱਲੋਂ ਕੱਲ੍ਹ ਦੁਪਹਿਰ ਰੱਖੜੀ ਦੇ ਤਿਉਹਾਰ ਮੌਕੇ ਖੁਸ਼ੀ ਨਾਲ ਸ਼ਹਿਰ ਦੀ ਇੱਕ ਸਵੀਟ ਸ਼ਾਪ ਤੋਂ ਮਠਿਆਈ ਖਰੀਦੀ ਤੇ ਜਦ ਰੱਖੜੀ ਬੰਨ੍ਹਣ ਤੋਂ ਬਾਅਦ ਪਰਿਵਾਰ ਦੇ ਮੈਂਬਰਾਂ ਨੇ ਮਠਿਆਈ ਖਾਦੀ ਤਾਂ ਹੌਲੀ-ਹੌਲੀ ਕਰਕੇ ਸਾਰੇ ਮੈਂਬਰਾਂ ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਸਨ ਉਨ੍ਹਾਂ ਦੀ ਤਬੀਅਤ ਖਰਾਬ ਹੋਣ ਲੱਗੀ ਤੇ ਪੇਟ ਦਰਦ ਤੋਂ ਬਾਅਦ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ।
ਇਸ ਤੋਂ ਬਾਅਦ ਸਾਰੇ ਮੈਂਬਰਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਨ੍ਹਾਂ ਨੂੰ ਮੈਡੀਕਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਪਰ ਪਰਿਵਾਰ ਵੱਲੋਂ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪਰਿਵਾਰ ਮੁਤਾਬਕ ਰੱਖੜੀ ਮੌਕੇ ਉਹ ਬਾਜ਼ਾਰ ਵਿਚੋਂ ਮਠਿਆਈ ਖਰੀਦ ਕੇ ਲਿਆਏ ਸਨ ਤੇ ਜਦੋਂ ਉਨ੍ਹਾਂ ਨੇ ਮਠਿਾਈ ਖਾਦੀ ਤਾਂ ਅਚਾਨਕ ਉਨ੍ਹਾਂ ਦੇ ਪਰਿਵਾਰ ਦੇ ਛੇ ਮੈਬਰਾਂ ਦੀ ਤਬੀਅਤ ਖ਼ਰਾਬ ਹੋਣ ਲੱਗੀ ਜਿਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਉਨ੍ਹਾਂ ਦੀ ਤਬੀਅਤ ਹੁਣ ਸਥਿਰ ਹੈ।
ਇਸ ਸਬੰਧ ਵਿੱਚ ਇਲਾਜ ਕਰ ਰਹੇ ਡਾਕਟਰ ਪਰਮਿੰਦਰ ਕੌਰ ਨੇ ਦੱਸਿਆ ਕੇ ਕੱਲ੍ਹ ਸ਼ਾਮ ਉਨ੍ਹਾਂ ਕੋਲ ਇੱਕ ਪਰਿਵਾਰ ਦੇ ਛੇ ਮੈਂਬਰ ਜਿਨ੍ਹਾਂ ਵਿਚੋਂ ਚਾਰ ਬੱਚੇ ਤੇ ਦੋ ਬਾਲਗ ਸਨ। ਉਨ੍ਹਾਂ ਨੂੰ ਮਠਿਆਈ ਖਾਣ ਨਾਲ ਫ਼ੂਡ ਪੋਇਜਨਿਗ ਹੋਈ ਸੀ ਜਿਸ ਕਾਰਨ ਉਨ੍ਹਾਂ ਨੂੰ ਦਸਤ, ਉਲਟੀਆਂ ਲੱਗ ਗਈਆਂ ਅਤੇ ਕਾਫੀ ਖਰਾਬ ਹਾਲਤ ਵਿੱਚ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ ਜਿਨ੍ਹਾਂ ਦਾ ਇਲਾਜ ਤੁਰੰਤ ਸ਼ੁਰੂ ਕੀਤਾ ਗਿਆ ਅਤੇ ਹੁਣ ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ।
ਇਹ ਵੀ ਪੜ੍ਹੋ : Longowal News: ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਾਗ਼ੀ ਧੜੇ ਵੱਲੋਂ ਸ਼ਹੀਦੀ ਕਾਨਫਰੰਸਾਂ ਅੱਜ
ਇਸ ਸਬੰਧੀ ਬਾਲਾ ਜੀ ਬੀਕਾਨੇਰ ਸਵੀਟਸ ਦੇ ਮਾਲਕ ਮੋਹਨ ਲਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸ਼ੁੱਧ ਦੁੱਧ ਤੋਂ ਹੀ ਮਠਿਆਈ ਬਣਾਈਆਂ ਜਾਂਦੀਆਂ ਹਨ। ਜ਼ਿਆਦਾ ਗਰਮੀ ਕਾਰਨ ਹੋ ਸਕਦਾ ਹੈ ਕਿਸੇ ਨੂੰ ਕੋਈ ਦਿੱਕਤ ਆਈ ਹੋਵੇ ਜਿਸ ਬਾਰੇ ਉਨ੍ਹਾਂ ਨੂੰ ਨਹੀਂ ਪਤਾ।
ਇਹ ਵੀ ਪੜ੍ਹੋ : Sukhwinder Sukhi: ਸੀਨੀਅਰ ਵਕੀਲ ਐਚ ਸੀ ਅਰੋੜਾ ਨੇ ਭੇਜਿਆ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ ਨੂੰ ਭੇਜਿਆ ਨੋਟਿਸ