Pathankot News/ਅਜੇ ਮਹਾਜਨ: ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਅਲਰਟ ਉੱਤੇ ਚੱਲ ਰਿਹਾ ਹੈ। ਇਸ ਦੀ ਵਜਾ ਹੈ ਜ਼ਿਲ੍ਹੇ ਦੇ ਵੱਖੋ -ਵੱਖੀ ਥਾਵਾਂ ਵਿਖੇ ਸ਼ੱਕੀ ਲੋਕਾਂ ਦਾ ਵੇਖੇ ਜਾਣਾ। ਦਰਅਸਲ ਪਿਛਲੇ ਦਿਨੀ ਜ਼ਿਲ੍ਹੇ ਦੇ ਸਰੱਹਦੀ ਇਲਾਕੇ ਬਮਿਆਲ ਵਿਖੇ ਦੋ ਸ਼ੱਕੀ ਅਨਸਰ ਵੇਖੇ ਗਏ ਸੀ ਜਿਨਾਂ ਵੱਲੋਂ ਕਿਸੇ ਦੇ ਘਰ ਦੇ ਵਿੱਚ ਦਾਖ਼ਲ ਹੋਰ ਰੋਟੀ ਮੰਗੀ ਗਈ ਸੀ।
ਉਸ ਤੋਂ ਬਾਅਦ ਜ਼ਿਲ੍ਹ ਦੇ ਪਿੰਡ ਬੇੜੀਆਂ ਵਿਖੇ ਦੋ ਸ਼ੱਕੀ ਵੇਖੇ ਗਏ ਸੀ ਅਤੇ ਉਸਦੇ ਬਾਅਦ ਵਿਧਾਨ ਸਭਾ ਹਲਕਾ ਸੁਜਾਨਪੁਰ ਵਿਖੇ ਚੱਕ ਮਾਧੋ ਸਿੰਘ ਪਿੰਡ ਵਿੱਚ ਚਾਰ ਸ਼ੱਕੀ ਫੌਜ ਦੀ ਵਰਦੀ ਵਿੱਚ ਵੇਖੇ ਗਏ ਸੀ ਜਿਨਾਂ ਕੋਲ ਹਥਿਆਰ ਹੋਣ ਦੀ ਗੱਲ ਚਸ਼ਮਦੀਤਾ ਵੱਲੋਂ ਕਹੀ ਗਈ ਸੀ।
ਇਹ ਵੀ ਪੜ੍ਹੋ: Nawanshahr News: ਭੇਦਭਰੇ ਹਾਲਾਤਾਂ 'ਚ ਏਕੇ 47 ਨਾਲ ਗੋਲੀ ਚੱਲਣ ਨਾਲ ਹੈਡ ਕਾਂਸਟੇਬਲ ਦੀ ਹੋਈ ਮੌਤ
ਜੇਕਰ ਕੱਲ੍ਹ ਬੀਤੀ ਰਾਤ ਦੀ ਕਰੀਏ ਤਾਂ ਬੀਤੀ ਰਾਤ ਜ਼ਿਲ੍ਹੇ ਦੇ ਨੀਮ ਪਹਾੜੀ ਇਲਾਕੇ ਧਾਰ ਦੇ ਪਿੰਡ ਫਗਤੋਲੀ ਵਿਖੇ ਸੱਤ ਸ਼ੱਕੀ ਅਨਸਰਾਂ ਦੇ ਵਿਖੇ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ ਇਸ ਸਬੰਧੀ ਜਦ ਪ੍ਰਤੱਖ ਦਰਸ਼ੀਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਕੁਝ ਲੋਕ ਜੰਗਲ ਦੇ ਵਿੱਚੋਂ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੋਏ ਅਤੇ ਉਹਨਾਂ ਕੋਲੋਂ ਪਾਣੀ ਮੰਗਿਆ।
ਉਹਨਾਂ ਦੱਸਿਆ ਕਿ ਉਹਨਾਂ ਨੂੰ ਪਾਣੀ ਪਿਲਾਉਣ ਤੋਂ ਬਾਅਦ ਉਹ ਮੁੜ ਜੰਗਲ ਦੇ ਵਿੱਚ ਦਾਖਲ ਹੋ ਗਏ ਜਿਸ ਦੇ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਉਸ ਤੋਂ ਬਾਅਦ ਲਗਾਤਾਰ ਸਰਚ ਆਪਰੇਸ਼ਨ ਕਰਦੀ ਹੋਈ ਦਿੱਸ ਰਹੀ ਹੈ। ਦੂਜੇ ਪਾਸੇ ਜਦ ਇਸ ਸਬੰਧੀ ਪੁਲਿਸ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਬੀਤੀ ਸ਼ਾਮ ਕਰੀਬ 7 ਵਜੇ ਸੱਤ ਸ਼ੱਕੀ ਲੋਕਾਂ ਦੇ ਵੇਖੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਦੇ ਚਲਦੇ ਸਾਡੇ ਵੱਲੋਂ ਸਚ ਆਪਰੇਸ਼ਨ ਚਲਾਏ ਜਾ ਰਹੇ ਹਨ।
ਉਹਨਾਂ ਕਿਹਾ ਕਿ ਇਹ ਲੋਕ ਲੇਬਰ ਵਾਲੇ ਵੀ ਹੋ ਸਕਦੇ ਨੇ ਕਿਉਂਕਿ ਪਿੱਛੇ ਜੰਗਲ ਦਾ ਇਲਾਕਾ ਹੈ ਅਤੇ ਉੱਥੇ ਲੇਬਰ ਵੀ ਕੰਮ ਕਰਦੀ ਹੈ ਪਰ ਅਸੀਂ ਸਾਰੇ ਐਂਗਲਾਂ ਨੂੰ ਵੇਖਦੇ ਹੋਏ ਕੰਮ ਕਰ ਰਹੇ ਹਾਂ ਅਤੇ ਕਿਸੇ ਵੀ ਤਰਾਂ ਦੀ ਕੁਤਾਹੀ ਨਾ ਵਰਤਦੇ ਹੋਏ ਲਗਾਤਾਰ ਸਰਚ ਆਪਰੇਸ਼ਨ ਚਲਾ ਰਹੇ ਹਾਂ ਤਾਂ ਜੋ ਜਿਲ੍ਹੇ ਵਿੱਚ ਕੋਈ ਵੀ ਅੰਸੁਖਾਵੀ ਘਟਨਾ ਨਾ ਵਾਪਰ ਸਕੇ।