Tarn Taran News: ਤਰਨਤਾਰਨ ਦੇ ਭਿੱਖੀਵਿੰਡ ਕਸਬੇ ਵਿੱਚ ਸੈਕਰਡ ਹਾਰਟ ਕਾਨਵੈਂਟ ਸਕੂਲ ਦੇ ਸੱਤਵੀਂ ਜਮਾਤ ਦੇ ਇੱਕ ਵਿਦਿਆਰਥਣ ਤੋਂ ਇੱਕ ਪਿਸਤੌਲ ਬਰਾਮਦ ਕੀਤਾ ਗਿਆ ਹੈ। ਵਿਦਿਆਰਥਣ ਆਪਣੇ ਪਿਤਾ ਦਾ ਪਿਸਤੌਲ ਲੈਕੇ ਸਕੂਲ ਪੁੱਜ ਗਈ। ਸਕੂਲ ਪ੍ਰਿੰਸੀਪਲ ਸਿਸਟਰ ਅਨਿਸਟਾ ਦੀ ਸ਼ਿਕਾਇਤ ਉਤੇ ਥਾਣਾ ਭਿਖੀਵਿੰਡ ਪੁਲਿਸ ਨੇ ਲਾਹਪਰਵਾਹੀ ਵਰਤਣ ਉਤੇ ਵਿਦਿਆਰਥਣ ਦੇ ਪਿਤਾ ਸਰਬਜੀਤ ਸਿੰਘ ਵਾਸੀ ਕਲਸੀਆਂ ਕਲਾ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਸੱਤਵੀਂ ਕਲਾਸ ਦੀ ਵਿਦਿਆਰਥਣ ਹੈ, ਵੱਲੋਂ ਆਪਣੇ ਪਿਤਾ ਦਾ ਲਾਇਸੈਂਸੀ ਰਿਵਾਲਵਰ ਡੱਬ ਵਿੱਚ ਅੜਾ ਕੇ ਸਕੂਲ ਲੈ ਜਾਣ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਜਦੋਂ ਪਿਤਾ ਸਰਬਜੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਕਲਸੀਆਂ ਕਲਾ ਨੂੰ ਘਰ ਵਿੱਚ ਆਪਣੇ ਲਾਇਸੈਂਸੀ ਰਿਵਾਲਵਰ ਦੀ ਗੈਰ ਮੌਜੂਦਗੀ ਬਾਰੇ ਪਤਾ ਲੱਗਾ ਤਾਂ ਉਹ ਤੁਰੰਤ ਸੈਕਰਡ ਹਾਰਟ ਕਾਨਵੈਂਟ ਸਕੂਲ ਭਿਖੀਵਿੰਡ ਵਿੱਚ ਪੜ੍ਹਦੀ ਸੱਤਵੀਂ ਜਮਾਤ ਦੀ ਵਿਦਿਆਰਥਣ, ਜੋ ਕਿ ਆਪਣੀ ਬੇਟੀ ਦੇ ਸਕੂਲ ਜਾ ਪੁੱਜਾ।
ਇਸ ਦੌਰਾਨ ਸਕੂਲ ਦੇ ਪ੍ਰਿੰਸੀਪਲ ਸਿਸਟਰ ਅਨਸਿਟਾ ਨੇ ਪਿਤਾ ਦੇ ਸਾਹਮਣੇ ਬੇਟੀ ਨੂੰ ਜਦੋਂ ਆਪਣੇ ਦਫਤਰ ਬੁਲਾਇਆ ਤਾਂ ਉਸਨੇ ਆਪਣੀ ਪੈਂਟ ਦੀ ਸੱਜੇ ਪਾਸੇ ਡੱਬ ਵਿੱਚ ਪਿਸਤੌਲ ਕੱਢ ਕੇ ਪਿਤਾ ਨੂੰ ਦੇ ਦਿੱਤਾ। ਬੱਚੀ ਦੇ ਇਸ ਵਤੀਰੇ ਤੋਂ ਉਸਦੇ ਬਾਪ ਦੀ ਬਹੁਤ ਵੱਡੀ ਅਣਗਹਿਲੀ ਸਾਹਮਣੇ ਆਉਂਦੀ ਹੈ। ਸਕੂਲ ਪੜ੍ਹਦੀ 13 ਸਾਲਾਂ ਕੁੜੀ ਆਪਣੇ ਪਿਤਾ ਦਾ ਰਿਵਾਲਵਰ ਸਕੂਲ ਵਿੱਚ ਕਿਉਂ ਲੈ ਕੇ ਗਈ? ਇਸ ਸਬੰਧੀ ਪੁਲਸ ਵੱਲੋਂ ਬਰੀਕੀ ਨਾਲ ਜਾਂਚ ਸ਼ੁਰੂ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਭਿੱਖੀਵਿੰਡ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸਕੂਲ ਦੇ ਪ੍ਰਿੰਸੀਪਲ ਸਿਸਟਰ ਅਨਸਿਟਾ ਦੇ ਬਿਆਨਾਂ ਹੇਠ ਕੁੜੀ ਦੇ ਪਿਤਾ ਸਰਬਜੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਕਲਸੀਆਂ ਕਲਾਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ ਅਤੇ OTT 'ਤੇ ਬੰਦ ਹੋਵੇਗੀ ਅਸ਼ਲੀਲ ਸਮੱਗਰੀ, ਸੁਪਰੀਮ ਕੋਰਟ ਨੇ ਦਿਖਾਈ ਸਖ਼ਤੀ
ਬੱਚੀ ਵੱਲੋਂ ਇਸ ਤਰ੍ਹਾਂ ਸਕੂਲ ਵਿੱਚ ਪਿਸਤੌਲ ਲੈ ਕੇ ਆਉਣ ਦਾ ਮਾਮਲਾ ਸਕੂਲ ਅਤੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਭਾਰਤ-ਪਾਕਿਸਤਾਨ ਤਣਾਅ ਦਰਮਿਆਨ ਗੁਰਦਾਸਪੁਰ ਦੇ ਸਰਹੱਦੀ ਪਿੰਡਾਂ ਵਿੱਚ ਚੌਕਸੀ ਅਤੇ ਚਿੰਤਾ ਦਾ ਮਾਹੌਲ