Home >>Punjab

Fazilka Fraud Case: ਏਟੀਐਮ ਬਦਲ ਕੇ 10 ਮਿੰਟਾਂ 'ਚ 8 ਟਰਾਂਸਜ਼ਿਕਸ਼ਨ; ਠੇਕੇਦਾਰ ਦੇ ਖਾਤੇ 'ਚ ਉਡਾਏ ਮਜ਼ਦੂਰਾਂ ਦਾ ਪੈਸੇ

Fazilka Fraud Case: ਸ਼ਰਾਰਤੀ ਅਨਸਰਾਂ ਵੱਲੋਂ ਰੋਜ਼ਾਨਾ ਹੀ ਆਮ ਲੋਕਾਂ ਨਾ ਠੱਗੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਫਾਜ਼ਿਲਕਾ ਵਿੱਚ ਏਟੀਐਮ ਬਦਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।

Advertisement
Fazilka Fraud Case: ਏਟੀਐਮ ਬਦਲ ਕੇ 10 ਮਿੰਟਾਂ 'ਚ 8 ਟਰਾਂਸਜ਼ਿਕਸ਼ਨ; ਠੇਕੇਦਾਰ ਦੇ ਖਾਤੇ 'ਚ ਉਡਾਏ ਮਜ਼ਦੂਰਾਂ ਦਾ ਪੈਸੇ
Ravinder Singh|Updated: Jun 20, 2024, 03:07 PM IST
Share

Fazilka Fraud Case: ਫਾਜ਼ਿਲਕਾ ਵਿੱਚ ਐਸਬੀਆਈ ਦੇ ਏਟੀਐਮ ਵਿੱਚ ਪਹੁੰਚੇ ਪੱਲੇਦਾਰ ਦੇ ਠੇਕੇਦਾਰ ਦਾ ਕਿਸੇ ਸ਼ਰਾਰਤੀ ਅਨਸਰ ਨੇ ਧੋਖੇ ਨਾਲ ਏਟੀਐਮ ਬਦਲ ਲਿਆ। ਹਾਲਾਂਕਿ ਠੇਕੇਦਾਰ ਨੇ ਖਾਤੇ ਵਿੱਚ ਆਏ ਮਜ਼ਦੂਰਾਂ ਦੇ ਪੈਸੇ ਤੋਂ ਮਜ਼ਦੂਰੀ ਦੇਣ ਲਈ 20 ਹਜ਼ਾਰ ਏਟੀਐਮ ਵਿਚੋਂ ਕੱਢੇ ਸਨ।

ਇਸ ਤੋਂ ਬਾਅਦ ਉਹ ਉਥੋਂ ਚਲੇ ਗਏ। ਇਸ ਤੋਂ ਪਹਿਲਾਂ ਠੇਕੇਦਾਰ ਵਾਪਸ ਪਹੁੰਚਦਾ ਕਿ ਰਸਤੇ ਵਿੱਚ ਉਸ ਦੇ ਖਾਤੇ ਵਿਚੋਂ ਪੈਸੇ ਨਿਕਲਣ ਦਾ ਮੈਸੇਜ ਆਉਣ ਲੱਗੇ ਅਤੇ ਦੇਖਦੇ ਹੀ ਦੇਖਦੇ ਖਾਤੇ ਵਿਚੋਂ 80 ਹਜ਼ਾਰ ਰੁਪਏ ਕੱਢ ਲਏ ਗਏ। ਇਸ ਉਤੇ ਉਸ ਵੱਲੋਂ ਪੁਲਿਸ ਨੂੰ ਸ਼ਕਾਇਤ ਕਰਕੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ।

ਜਾਣਕਾਰੀ ਦਿੰਦਿਆਂ ਨਵਲ ਕੁਮਾਰ ਨੇ ਦੱਸਿਆ ਕਿ ਉਹ ਫਾਜ਼ਿਲਕਾ ਦੇ ਇਲਾਕੇ ਖਟੀਕਾ ਮੁਹੱਲੇ ਦਾ ਰਹਿਣ ਵਾਲਾ ਹੈ, ਜੋ ਕਿ ਸਟੇਟ ਬੈਂਕ ਦੀ ਮੇਨ ਬ੍ਰਾਂਚ ਦੇ ਏ.ਟੀ.ਐੱਮ 'ਚ ਪੈਸੇ ਕਢਵਾਉਣ ਗਿਆ ਸੀ, ਜਿੱਥੇ ਉਸ ਨੇ ਦੋ ਵਾਰ ਏ.ਟੀ.ਐੱਮ ਦੀ ਵਰਤੋਂ ਕਰਕੇ 20 ਹਜ਼ਾਰ ਰੁਪਏ ਕਢਵਾ ਲਏ ਉਥੇ ਹੀ ਉਕਤ ਵਿਅਕਤੀ ਨੇ ਬੜੀ ਹੁਸ਼ਿਆਰੀ ਨਾਲ ਆਪਣੇ ਏ.ਟੀ.ਐੱਮ. ਦਾ ਪਿੰਨ ਕੋਡ ਦੇਖ ਲਿਆ ਅਤੇ ਉਥੋਂ ਏਟੀਐਮ ਬਦਲ ਲਿਆ।

ਉਸ ਨੇ ਦੱਸਿਆ ਕਿ ਉਸ ਦਾ ਏਟੀਐਮ ਮਾਸਟਰ ਕਾਰਡ ਸੀ, ਜਿਸ ਦੀ ਲਿਮਿਟ ਕਰੀਬ 1 ਲੱਖ ਰੁਪਏ ਤੱਕ ਸੀ। ਇਸ ਕਾਰਨ ਉਕਤ ਵਿਅਕਤੀ ਨੇ ਉਸ ਦੇ ਏਟੀਐਮ ਕਾਰਡ ਦਾ ਕਿਤੇ ਹੋਰ ਇਸਤੇਮਾਲ ਕਰਕੇ ਅੱਠ ਟਰਾਂਸਜ਼ਿਕਸ਼ਨ ਜ਼ਰੀਏ 80 ਹਜ਼ਾਰ ਰੁਪਏ ਕਢਵਾ ਲਏ।

ਇਹ ਵੀ ਪੜ੍ਹੋ : Farmers News: ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਦਵੇ ਸਰਕਾਰ-ਡੱਲੇਵਾਲ

ਇਸ ਤੋਂ ਬਾਅਦ ਬੈਂਕ ਬ੍ਰਾਂਚ 'ਚੋਂ ਸੀ.ਸੀ.ਟੀ.ਵੀ. ਦੀ ਵੀਡੀਓ ਵੀ ਕਢਵਾਈ ਗਈ ਹੈ ਅਤੇ ਪੁਲਸ ਨੂੰ ਸ਼ਿਕਾਇਤ ਵੀ ਕੀਤੀ ਗਈ ਹੈ ਕਿ ਉਹ ਪੱਲੇਦਾਰੀ ਦਾ ਕੰਮ ਕਰਦਾ ਹੈ। ਮਜ਼ਦੂਰਾਂ ਦੇ ਪੈਸੇ ਉਸ ਦੇ ਖਾਤੇ ਵਿੱਚ ਆਏ ਸਨ ਜੋ ਕਿ ਮਜ਼ਦੂਰਾਂ ਵਿੱਚ ਵੰਡੇ ਜਾਣੇ ਸਨ। ਫਿਲਹਾਲ ਇਸ ਮਾਮਲੇ ਵਿੱਚ ਪੁਲਿਸ ਨੂੰ ਸ਼ਿਕਾਇਤ ਕਰਕੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

Read More
{}{}