Gidderbaha Drug overdose Death News: ਗਿੱਦੜਬਾਹਾ ਵਿਖੇ ਇੱਕ ਨੌਜਵਾਨ ਦੀ ਕਥਿਤ ਤੌਰ ਤੇ ਚਿੱਟੇ ਦੀ ਓਵਰਡੋਜ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਗਿੱਦੜਬਾਹਾ ਅਵਤਾਰ ਸਿੰਘ ਰਾਜਪਾਲ ਨੇ ਦੱਸਿਆ ਕਿ ਕੱਲ ਸ਼ਾਮ ਨੂੰ ਮ੍ਰਿਤਕ ਲੜਕੇ ਪਰਵੀਨ ਉਰਫ ਪ੍ਰਿੰਸ ਦੇ ਮਾਮੇ ਵੱਲੋਂ ਸਾਨੂੰ ਇੱਕ ਬਿਆਨ ਲਿਖਾਇਆ ਗਿਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਭਾਣਜਾ ਪਹਿਲਾਂ ਨਸ਼ਾ ਛੁੜਾਊ ਕੇਂਦਰ ਵਿੱਚ ਦਾਖਲ ਰਿਹਾ ਹੈ। ਹੁਣ ਉਹ ਠੀਕ ਠਾਕ ਸੀ ਜਦੋਂ ਕੱਲ ਮੈਂ ਉਸ ਨੂੰ ਦੁਕਾਨ ਤੇ ਦੇਖਣ ਗਿਆ ਤਾਂ ਉਹ ਔਖੇ ਔਖੇ ਸਾਹ ਲੈ ਰਿਹਾ ਸੀ। ਉਸ ਨੇ ਦੱਸਿਆ ਕਿ ਮੈਨੂੰ ਜਸਵੀਰ ਸਿੰਘ ਬਬਲੂ ,ਜਗਜੀਤ ਸਿੰਘ ਅਤੇ ਸੋਨੂੰ ਨੇ ਵੱਧ ਨਸ਼ਾ ਦੇ ਦਿੱਤਾ। ਉਹਨਾਂ ਦੱਸਿਆ ਕਿ ਜਦੋਂ ਇਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਥੇ ਇਸਦੀ ਮੌਤ ਹੋ ਗਈ। ਡੀਐਸਪੀ ਅਵਤਾਰ ਸਿੰਘ ਰਾਜਪਾਲ ਨੇ ਦੱਸਿਆ ਕਿ ਇਸ ਦੇ ਸਬੰਧ ਵਿੱਚੋਂ ਉਹਨਾਂ ਵੱਲੋਂ ਮਾਮਲਾ ਦਰਜ ਕਰਕੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਜਾਰੀ ਹੈ ।