Home >>Punjab

Abohar News: ਟਰੇਨ ਨਾਲ ਟਕਰਾਉਣ ਤੋਂ ਬਾਅਦ ਬਾਈਕ ਹੋਈ ਚਕਨਾਚੂਰ, ਵੱਡਾ ਹਾਦਸਾ ਹੋਣ ਤੋਂ ਟਲਿਆ

Abohar News: ਜਾਣਕਾਰੀ ਅਨੁਸਾਰ ਅੱਜ ਦੁਪਹਿਰ 1.30 ਵਜੇ ਦੇ ਕਰੀਬ ਜਦੋਂ ਅਬੋਹਰ ਦੇ ਸੀਤੋ ਬਾਈਪਾਸ 'ਤੇ ਰੇਲਗੱਡੀ ਦੇ ਆਉਣ ਦਾ ਸਮਾਂ ਸੀ ਤਾਂ ਹੇਠਾਂ ਤੋਂ ਲੰਘਣ ਵਾਲੇ ਪੈਦਲ ਯਾਤਰੀਆਂ ਲਈ ਬਣਾਏ ਗਏ ਰਸਤੇ 'ਤੇ ਬਾਈਕ ਸਵਾਰ ਨੌਜਵਾਨ ਅਤੇ ਔਰਤ ਨੇ ਆਪਣੀ ਬਾਈਕ ਕੱਢਣ ਦੀ ਕੋਸ਼ਿਸ਼ ਕੀਤੀ।

Advertisement
Abohar News: ਟਰੇਨ ਨਾਲ ਟਕਰਾਉਣ ਤੋਂ ਬਾਅਦ ਬਾਈਕ ਹੋਈ ਚਕਨਾਚੂਰ, ਵੱਡਾ ਹਾਦਸਾ ਹੋਣ ਤੋਂ ਟਲਿਆ
Manpreet Singh|Updated: Nov 21, 2024, 04:56 PM IST
Share

Abohar News: ਅਬੋਹਰ 'ਚ ਅੱਜ ਉਸ ਸਮੇਂ ਵੱਡਾ ਰੇਲ ਹਾਦਸਾ ਹੋਣ ਤੋਂ ਟਲ ਗਿਆ, ਜਦੋਂ ਇਕ ਨੌਜਵਾਨ ਦੀ ਲਾਪਰਵਾਹੀ ਕਾਰਨ ਲਾਈਨਾਂ 'ਤੇ ਫਸਿਆ ਬਾਈਕ ਕਈ ਮੀਟਰ ਤੱਕ ਟਰੇਨ ਦੀ ਲਪੇਟ 'ਚ ਆ ਗਿਆ ਅਤੇ ਬਾਈਕ ਦੀ ਪੈਟਰੋਲ ਟੈਂਕੀ ਫਟ ਗਈ। ਖੁਸ਼ਕਿਸਮਤੀ ਇਹ ਰਹੀ ਕਿ ਬਾਈਕ ਦੀ ਟੈਂਕੀ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਬਲਾਸਟ ਨਹੀਂ ਹੋਇਆ, ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਘਟਨਾ ਨੂੰ ਦੇਖਦੇ ਹੋਏ ਬਾਈਕ ਚਾਲਕ ਅਤੇ ਉਸ ਦੀ ਮਹਿਲਾ ਸਾਥੀ ਉਥੋਂ ਫ਼ਰਾਰ ਹੋ ਗਏ।

ਜਾਣਕਾਰੀ ਅਨੁਸਾਰ ਅੱਜ ਦੁਪਹਿਰ 1.30 ਵਜੇ ਦੇ ਕਰੀਬ ਜਦੋਂ ਅਬੋਹਰ ਦੇ ਸੀਤੋ ਬਾਈਪਾਸ 'ਤੇ ਰੇਲਗੱਡੀ ਦੇ ਆਉਣ ਦਾ ਸਮਾਂ ਸੀ ਤਾਂ ਹੇਠਾਂ ਤੋਂ ਲੰਘਣ ਵਾਲੇ ਪੈਦਲ ਯਾਤਰੀਆਂ ਲਈ ਬਣਾਏ ਗਏ ਰਸਤੇ 'ਤੇ ਬਾਈਕ ਸਵਾਰ ਨੌਜਵਾਨ ਅਤੇ ਔਰਤ ਨੇ ਆਪਣੀ ਬਾਈਕ ਕੱਢਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੀ ਬਾਈਕ ਵਿਚਾਲੇ ਹੀ ਫਸ ਗਈ, ਉਨ੍ਹਾਂ ਦੀ ਲਾਪਰਵਾਹੀ ਇੰਨੀ ਜ਼ਿਆਦਾ ਸੀ ਕਿ ਜਦੋਂ ਉਹ ਬਾਈਕ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਬਠਿੰਡੇ ਵਾਲੇ ਪਾਸਿਓਂ ਇਕ ਤੇਜ਼ ਰਫਤਾਰ ਟਰੇਨ ਉਸ ਨਾਲ ਟਕਰਾ ਗਈ। ਬਾਈਕ 200 ਮੀਟਰ ਤੱਕ ਇੰਜਣ ਦੇ ਨਾਲ ਹੀ ਘਸੀਟਦੇ ਹੋਏ ਚਲੀ ਗਈ, ਖੁਸ਼ਕਿਸਮਤੀ ਨਾਲ ਟੈਂਕੀ ਵਿੱਚ ਬਲਾਸਟ ਨਾ ਹੋਣ ਦੀ ਘਟਨਾ ਟਲ ਗਈ।

ਇਸ ਘਟਨਾ ਨੂੰ ਦੇਖ ਕੇ ਉਕਤ ਨੌਜਵਾਨ ਅਤੇ ਔਰਤ ਉਥੋਂ ਫ਼ਰਾਰ ਹੋ ਗਏ ਜਦਕਿ ਰੇਲ ਗੱਡੀ ਅੱਗੇ ਰੁਕ ਗਈ। ਇੰਜਣ ਦੇ ਡਰਾਈਵਰਾਂ ਨੇ ਬਾਹਰ ਆ ਕੇ ਇੰਜਣ ਹੇਠਾਂ ਫਸੇ ਬਾਈਕ ਨੂੰ ਬਾਹਰ ਕੱਢਿਆ ਅਤੇ ਕਰੀਬ 10 ਮਿੰਟ ਬਾਅਦ ਗੱਡੀ ਰਵਾਨਾ ਹੋ ਗਈ। ਆਸ-ਪਾਸ ਦੇ ਲੋਕਾਂ ਨੇ ਜੀਆਰਪੀ ਪੁਲਿਸ ਨੂੰ ਸੂਚਨਾ ਦਿੱਤੀ।

Read More
{}{}