Home >>Punjab

Sunanda Sharma: ਗਾਇਕਾ ਸੁਨੰਦਾ ਸ਼ਰਮਾ ਤੇ ਪਿੰਕੀ ਧਾਲੀਵਾਲ ਵਿਚਾਲੇ ਸਮਝੌਤਾ; ਹਾਈ ਕੋਰਟ ਵੱਲੋਂ ਐਫਆਈਆਰ ਰੱਦ ਕਰਨ ਦੇ ਹੁਕਮ

Sunanda Sharma: ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਤੇ ਪ੍ਰੋਡਿਊਸਰ ਪਿੰਕੀ ਧਾਲੀਵਾਲ ਵਿਚਾਲੇ ਵਿਵਾਦ ਥਮ ਗਿਆ ਹੈ। ਦਰਅਸਲ ਵਿੱਚ ਗਾਇਕਾ ਸੁਨੰਦਾ ਤੇ ਧਾਲੀਵਾਲ ਵਿਚਕਾਰ ਸਮਝੌਤਾ ਹੋ ਗਿਆ ਹੈ।

Advertisement
Sunanda Sharma: ਗਾਇਕਾ ਸੁਨੰਦਾ ਸ਼ਰਮਾ ਤੇ ਪਿੰਕੀ ਧਾਲੀਵਾਲ ਵਿਚਾਲੇ ਸਮਝੌਤਾ; ਹਾਈ ਕੋਰਟ ਵੱਲੋਂ ਐਫਆਈਆਰ ਰੱਦ ਕਰਨ ਦੇ ਹੁਕਮ
Ravinder Singh|Updated: Jun 03, 2025, 06:12 PM IST
Share

Sunanda Sharma: ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਤੇ ਪ੍ਰੋਡਿਊਸਰ ਪਿੰਕੀ ਧਾਲੀਵਾਲ ਵਿਚਾਲੇ ਵਿਵਾਦ ਥਮ ਗਿਆ ਹੈ। ਦਰਅਸਲ ਵਿੱਚ ਗਾਇਕਾ ਸੁਨੰਦਾ ਤੇ ਧਾਲੀਵਾਲ ਵਿਚਕਾਰ ਸਮਝੌਤਾ ਹੋ ਗਿਆ ਹੈ, ਜਿਸ ਵਿੱਚ ਤੋਂ ਬਾਅਦ ਐਫਆਈਆਰ ਰੱਦ ਕਰਨ ਦੀ ਪਟੀਸ਼ਨ ਦਾਖ਼ਲ ਕੀਤੀ ਗਈ ਸੀ। ਇਸ ਮਗਰੋਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਐਫਆਈਆਰ ਰੱਦ ਕਰਨ ਦੇ ਹੁਕਮ ਦੇ ਦਿੱਤੇ ਹਨ।

ਇਸ ਮਗਰੋਂ ਮਾਮਲਾ ਰੱਦ ਕਰ ਦਿੱਤਾ ਗਿਆ ਹੈ। ਮਾਮਲੇ ਦੀ ਸੁਣਵਾਈ ਏ. ਸੀ. ਜੇ. ਐੱਮ/ਐੱਸ. ਏ. ਐੱਸ.ਨਗਰ ਅਨੀਸ਼ ਗੋਇਲ ਦੀ ਅਦਾਲਤ ਵਿੱਚ ਹੋਈ। ਦੋਵਾਂ ਨੇ ਇਕ ਮਾਮਲੇ ਵਿੱਚ ਐੱਫਆਈਆਰ ਰੱਦ ਕਰਨ ਲਈ ਪਟੀਸ਼ਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਕੀਤੀ ਸੀ। ਹਾਈ ਕੋਰਟ ਨੇ ਉਸ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਤੇ ਐੱਫਆਈਆਰ ਨੂੰ ਰੱਦ ਕਰਨ ਦੇ ਹੁਕਮ ਦਿੱਤੇ ਹਨ।

ਇਹ ਵੀ ਪੜ੍ਹੋ : Amritsar News: ਪੰਜਾਬ ਵਿੱਚ ਪਹਿਲਾਂ ਹੀ ਬਹੁਤ ਕਲੋਨੀਆਂ; ਨਵੀਂ ਕਿਸੇ ਸਕੀਮ ਦੀ ਲੋੜ ਨਹੀਂ-ਸਰਵਣ ਸਿੰਘ ਪੰਧੇਰ

ਕਾਬਿਲੇਗੌਰ ਹੈ ਕਿ 33 ਸਾਲ ਦੀ ਸੁਨੰਦਾ ਸ਼ਰਮਾ ਦੇ ਬਹੁਤ ਸਾਰੇ ਪ੍ਰਸ਼ੰਸਕ ਹਨ। ਉਨ੍ਹਾਂ ਨੇ ਧਾਲੀਵਾਲ 'ਤੇ ਗੈਰ-ਕਾਨੂੰਨੀ, ਸ਼ੋਸ਼ਣ ਕਰਨ ਵਾਲੇ ਅਤੇ ਅਪਮਾਨਜਨਕ ਵਿਵਹਾਰ ਦਾ ਇਲਜ਼ਾਮ ਲਗਾਇਆ ਸੀ। ਉਸ ਦਾ ਕਹਿਣਾ ਸੀ ਕਿ ਇਸ ਨਾਲ ਉਸ ਨੂੰ ਭਾਰੀ ਆਰਥਿਕ ਨੁਕਸਾਨ, ਮਾਨਸਿਕ ਪ੍ਰੇਸ਼ਾਨੀ ਅਤੇ ਉਸ ਦੀ ਸਾਖ ਨੂੰ ਨੁਕਸਾਨ ਪਹੁੰਚਿਆ ਹੈ। ਸੁਨੰਦਾ ਸ਼ਰਮਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਧਾਲੀਵਾਲ ਨੇ ਸਾਲਾਂ ਤੱਕ ਉਸ ਦਾ ਆਰਥਿਕ ਸ਼ੋਸ਼ਣ ਕੀਤਾ। ਉਸ ਨੇ ਦੱਸਿਆ ਸੀ ਕਿ ਧਾਲੀਵਾਲ ਬਿਨਾਂ ਕਿਸੇ ਉਚਿਤ ਪੈਸੇ ਦੇ ਉਸ ਨੂੰ ਪ੍ਰੋਗਰਾਮਾਂ ਅਤੇ ਸਮਾਰੋਹਾਂ ਵਿਚ ਪ੍ਰਦਰਸ਼ਨ ਕਰਨ ਲਈ ਮਜਬੂਰ ਕਰਦਾ ਸੀ।

ਸੁਨੰਦਾ ਨੇ ਕਿਹਾ ਸੀ ਕਿ ਇਸ ਸਮੇਂ ਦੌਰਾਨ ਉਸ ਦੀ ਕਮਾਈ 250 ਕਰੋੜ ਰੁਪਏ ਤੋਂ ਵੱਧ ਸੀ, ਪਰ ਮੁਲਜ਼ਮਾਂ ਨੇ ਉਸ ਦੀ ਸਾਰੀ ਆਮਦਨ 'ਤੇ ਨਾਜਾਇਜ਼ ਕਬਜ਼ਾ ਕਰ ਲਿਆ ਅਤੇ ਹੱਕ ਖੋਹ ਲਿਆ ਸੀ। ਮੈਨੂੰ ਸਿੱਧੇ ਤੌਰ 'ਤੇ ਕੁਝ ਵੀ ਭੁਗਤਾਨ ਨਹੀਂ ਕੀਤਾ ਗਿਆ ਸੀ। ਇਸ ਸ਼ਰੇਆਮ ਆਰਥਿਕ ਸ਼ੋਸ਼ਣ ਦਾ ਮੇਰੀ ਆਰਥਿਕ ਹਾਲਤ ਅਤੇ ਸਿਹਤ 'ਤੇ ਬਹੁਤ ਮਾੜਾ ਅਸਰ ਪਿਆ ਸੀ। ਐਫਆਈਆਰ ਅਨੁਸਾਰ, ਸੁਨੰਦਾ ਸ਼ਰਮਾ ਨੇ ਧਾਲੀਵਾਲ ਅਤੇ ਉਸਦੇ ਪੁੱਤਰ ਗੁਰਕਰਨ ਸਿੰਘ ਧਾਲੀਵਾਲ 'ਤੇ ਵਿਆਹ ਦਾ ਝੂਠਾ ਵਾਅਦਾ ਕਰਕੇ ਉਸਦਾ ਸ਼ੋਸ਼ਣ ਕਰਨ ਦਾ ਵੀ ਦੋਸ਼ ਲਗਾਇਆ ਸੀ। ਪੁਲਿਸ ਕਥਿਤ ਸ਼ੋਸ਼ਣ ਵਿੱਚ ਗੁਰਕਰਨ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ ਤਾਂ ਜੋ ਬਣਦੀ ਕਾਰਵਾਈ ਕੀਤੀ ਜਾ ਸਕੇ।

ਇਹ ਵੀ ਪੜ੍ਹੋ : Bathinda News: ਸਾਡਾ ਪਿੰਡ ਵਿਕਾਊ ਹੈ ਦੇ ਪੋਸਟਰ ਲਗਾਉਣ ਵਾਲੇ ਨੌਜਵਾਨ ਨੇ ਪੁਲਿਸ ਉਤੇ ਲਗਾਏ ਗੰਭੀਰ ਦੋਸ਼, ਐਸਐਚਓ ਲਾਈਨ ਹਾਜ਼ਰ

 

Read More
{}{}