Home >>Punjab

Organic Farming News: ਅਜਨਾਲਾ ਦਾ ਕਿਸਾਨ ਸੁਖਦੇਵ ਸਿੰਘ ਬਣਿਆ ਮਿਸਾਲ; ਘਰ ਦੀ ਤੀਜੀ ਮੰਜ਼ਿਲ 'ਤੇ ਕਰ ਰਿਹਾ ਔਰਗੈਨਿਕ ਖੇਤੀ

 Organic Farming News: ਅੰਮ੍ਰਿਤਸਰ ਦੇ ਹਲਕਾ ਅਜਨਾਲੇ ਦਾ ਕਿਸਾਨ ਆਪਣੀ ਅਗਾਂਹਵਧੂ ਸੋਚ ਸਦਕਾ ਚਾਰੇ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 

Advertisement
 Organic Farming News: ਅਜਨਾਲਾ ਦਾ ਕਿਸਾਨ ਸੁਖਦੇਵ ਸਿੰਘ ਬਣਿਆ ਮਿਸਾਲ; ਘਰ ਦੀ ਤੀਜੀ ਮੰਜ਼ਿਲ 'ਤੇ ਕਰ ਰਿਹਾ ਔਰਗੈਨਿਕ ਖੇਤੀ
Ravinder Singh|Updated: Nov 27, 2024, 01:48 PM IST
Share

Organic Farming News (ਭਰਤ ਸ਼ਰਮਾ): ਅੰਮ੍ਰਿਤਸਰ ਦੇ ਹਲਕਾ ਅਜਨਾਲੇ ਦਾ ਕਿਸਾਨ ਆਪਣੀ ਅਗਾਂਹਵਧੂ ਸੋਚ ਸਦਕਾ ਚਾਰੇ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਹ ਆਪਣੇ ਘਰ ਦੀ ਤੀਜੀ ਮੰਜ਼ਿਲ ਦੇ ਛੱਤ ਉਤੇ ਔਰਗੈਨਿਕ ਖੇਤੀ ਕਰ ਰਹੇ ਹਨ। ਉਸ ਵੱਲੋਂ ਕਈ ਤਰ੍ਹਾਂ ਦੇ ਫਲ ਅਤੇ ਸਬਜ਼ੀਆਂ ਆਪਣੇ ਛੱਤ ਵਿੱਚ ਉਗਾਈਆਂ ਜਾ ਰਹੀਆਂ ਹਨ। ਉਸ ਵੱਲੋਂ ਦੇਸੀ ਜੁਗਾੜ ਨਾਲ ਫਲ ਤੇ ਸਬਜ਼ੀ ਦੇ ਬੂਟਿਆਂ ਉਤੇ ਪਾਣੀ ਦਾ ਛਿੜਕਾਓ ਵੀ ਕੀਤਾ ਜਾਂਦਾ ਹੈ।

ਇਸ ਨਾਲ ਪਾਣੀ ਦਾ ਘੱਟ ਇਸਤੇਮਾਲ ਹੋ ਰਿਹਾ ਹੈ। ਕਿਸਾਨ ਸੁਖਦੇਵ ਸਿੰਘ ਆਪਣੇ ਘਰ ਦੀ ਛੱਤ ਵਿੱਚ ਉਤੇ ਲਸਣ ਪਿਆਜ਼, ਕਰੇਲੇ, ਗੋਭੀ, ਲੋਕੀ, ਚਿੱਟੇ ਬਤਾਊਂ, ਕਾਲੇ ਬਤਾਊਂ ਸਮੇਤ ਹੋਰ ਕਈ ਪ੍ਰਕਾਰ ਦੀਆ ਸਬਜ਼ੀਆਂ ਦੀ ਖੇਤੀ ਕਰ ਰਿਹਾ। ਕਿਸਾਨ ਸੁਖਦੇਵ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਸ ਨੂੰ ਬਚਪਨ ਤੋਂ ਹੀ ਖੇਤੀ ਕਰਨ ਦਾ ਸ਼ੌਂਕ ਸੀ। ਉਸ ਕੋਲ ਕਈ ਕਿਲੇ ਜ਼ਮੀਨ ਹੈ ਅਤੇ ਨਾਲ-ਨਾਲ ਉਹ ਇੱਕ ਵਪਾਰੀ ਵੀ ਹੈ। ਉਸਨੇ ਆਪਣੇ ਖੇਤੀ ਦੇ ਸ਼ੌਂਕ ਨੂੰ ਹਮੇਸ਼ਾ ਬਰਕਰਾਰ ਰੱਖਿਆ।

ਕਿਸਾਨ ਨੇ ਕਿਹਾ ਕਿ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਆਪਣੇ ਘਰ ਦੀ ਛੱਤ ਵਿੱਚ ਔਰਗੈਨਿਕ ਖੇਤੀ ਕਰ ਰਿਹਾ, ਜਿਸ ਵਿੱਚ ਉਨ੍ਹਾਂ ਵੱਲੋਂ ਆਪਣੇ ਘਰ ਦੀ ਛੱਤ ਵਿੱਚ ਕਈ ਪ੍ਰਕਾਰ ਦੇ ਫਲ ਅਤੇ ਸਬਜ਼ੀਆਂ ਬੀਜੀ ਹੋਈ। ਉਨ੍ਹਾਂ ਨੇ ਕਿਹਾ ਕਿ ਰੋਜ਼ਾਨਾ ਉਹ ਆਪਣੀ ਛੱਤ ਵਿੱਚ ਆ ਕੇ ਦੋ ਤੋਂ ਤਿੰਨ ਘੰਟੇ ਇਨ੍ਹਾਂ ਬੂਟਿਆਂ ਵੱਲ ਧਿਆਨ ਦਿੰਦੇ ਹਨ।

ਉਨ੍ਹਾਂ ਨੇ ਕਿਹਾ ਕਿ ਉਹ ਕਿਸੇ ਤਰ੍ਹਾਂ ਦੀ ਖਾਦ ਦਾ ਇਸਤੇਮਾਲ ਨਹੀਂ ਕਰਦੇ। ਪੂਰੇ ਔਰਗੈਨਿਕ ਤਰੀਕੇ ਨਾਲ ਹੀ ਉਹ ਫਲ਼ ਸਬਜ਼ੀਆਂ ਉਗਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਦੇਸੀ ਜੁਗਾੜ ਦੇ ਨਾਲ ਪੂਰੇ ਬੂਟਿਆਂ ਦੇ ਉੱਪਰ ਪਾਈਪਾਂ ਲਾਈਆਂ ਗਈਆਂ ਹਨ ਜਿਸ ਨਾਲ ਅਸੀਂ ਪਾਣੀ ਦਾ ਛਿੜਕਾਅ ਕਰਦੇ ਹਨ। ਇਸ ਨਾਲ ਉਹ ਪਾਣੀ ਦੀ ਬਚਤ ਵੀ ਕਰਦੇ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਘਰ ਵਿੱਚ ਕੇਲੇ ਦੇ ਬੂਟੇ ਡਰੈਗਨ ਫਰੂਟ ਦੇ ਬੂਟੇ ਅਮਰੂਦ ਦੇ ਬੂਟੇ ਤੇ ਹੋਰ ਕਈ ਫਲਾਂ ਦੇ ਬੂਟੇ ਲਗਾਏ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਉਹ ਜਦੋਂ ਵੀ ਆਪਣੇ ਘਰ ਦੀ ਛੱਤ ਵਿੱਚ ਆਉਂਦੇ ਹਨ। ਇਨ੍ਹਾਂ ਬੂਟਿਆਂ ਵੱਲ ਵੇਖ ਕੇ ਉਨ੍ਹਾਂ ਨੂੰ ਕਾਫੀ ਸਕੂਨ ਮਿਲਦਾ ਹੈ। ਉਨ੍ਹਾਂ ਨੇ ਆਮ ਲੋਕਾਂ ਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰ ਦੀ ਛੱਤ ਵਿੱਚ ਫਲ ਅਤੇ ਸਬਜ਼ੀਆਂ ਦੇ ਬੂਟੇ ਲਗਾਉਣ।

ਉਨ੍ਹਾਂ ਨੇ ਕਿਹਾ ਕਿ ਅੱਜ-ਕੱਲ੍ਹ ਬਾਜ਼ਾਰਾਂ ਵਿੱਚ ਜਿਹੜੇ ਫਲ ਅਤੇ ਸਬਜ਼ੀਆਂ ਮਿਲਦੀਆਂ ਹਨ ਉਹ ਕੀਟਨਾਸ਼ਕ ਨਾਲ ਭਰੀਆਂ ਹੁੰਦੀਆਂ ਹਨ ਤੇ ਉਹ ਸਾਡੇ ਸਿਹਤ ਲਈ ਕਾਫੀ ਹਾਨੀਕਾਰਕ ਹੁੰਦੀਆਂ ਹਨ, ਜਿਸ ਕਰਕੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਘਰ ਦੀ ਛੱਤ ਵਿੱਚ ਹੀ ਫਲ ਅਤੇ ਸਬਜ਼ੀਆਂ ਦੇ ਬੂਟੇ ਲਗਾਉਣ ਅਤੇ ਉਸ ਦਾ ਖੁਦ ਇਸਤੇਮਾਲ ਕਰਨ ਤਾਂ ਜੋ ਉਹ ਨੀਟਨਾਸ਼ਕ ਅਤੇ ਸਪਰੇਅ ਵਾਲੀਆਂ ਸਬਜ਼ੀਆਂ ਤੋਂ ਬਚ ਸਕਣ।

ਦੂਜੇ ਪਾਸੇ ਸੁਖਦੇਵ ਸਿੰਘ ਕਿਸਾਨ ਨੇ ਸਰਕਾਰ ਨੂੰ ਵੀ ਕੀਤੀ ਅਪੀਲ ਕੀ ਸਰਕਾਰਾਂ ਨੂੰ ਚਾਹੀਦਾ ਹੈ ਕਿ ਕਿਸਾਨਾਂ ਨੂੰ ਹੋਰ ਫਸਲਾਂ ਵਿੱਚ ਸਬਸਿਡੀ ਮਿਲਣੀ ਚਾਹੀਦੀ ਹੈ ਤਾਂ ਜੋ ਕਿਸਾਨ ਝੋਨੇ ਤੇ ਕਣਕ ਦੀ ਫਸਲ ਤੋਂ ਛੁਟਕਾਰਾ ਪਾ ਸਕਣ।

Read More
{}{}