Guru Ramdas Ji Gurgaddi Diwas/ਭਰਤ ਸ਼ਰਮਾ: ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਹੋਰ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਜੀਕੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪੁੱਜੇ ਹਨ। ਇਸ ਮੌਕੇ ਉਹਨਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਅੱਜ ਸ੍ਰੀ ਦਰਬਾਰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਤਾ ਗੱਦੀ ਦੇ ਵਾਸਤੇ ਨਤਮਸਤਕ ਹੋਣ ਆਏ ਸੀ।
ਹੁਣ ਇਥੋਂ ਦੀ ਗੋਇੰਦਵਾਲ ਸਾਹਿਬ ਜਾਣਾ ਚਾਹ ਰਹੇ ਹਾਂ ਜਿੱਥੇ ਸ਼ਤਾਬਦੀ ਦਾ ਸਾਰਾ ਆਯੋਜਨ ਹੋਇਆ ਹੈ। ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਕਿ ਜਿਸ ਤਰੀਕੇ ਨਾਲ ਗੁਰੂਆਂ ਨੇ ਕੌਮ ਨੂੰ ਚੜ੍ਹਦੀ ਕਲਾ ਦੇ ਰਾਹ ਪਾਇਆ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਮੈਂ ਸਾਰੀ ਕੌਮ ਨੂੰ ਇਸ ਗੱਲ ਦੀ ਵਧਾਈ ਦਿੰਦਾ ਹਾਂ ਕਿ ਅਸੀਂ ਗੁਰੂ ਦੇ ਸ਼ਬਦ ਦੇ ਉੱਤੇ ਚਲਦੇ ਰਹੀਏ।
ਰਾਹੁਲ ਗਾਂਧੀ ਦੇ ਬਿਆਨ ਉੱਤੇ ਟਿੱਪਣੀ
ਰਾਹੁਲ ਗਾਂਧੀ ਦੇ ਬਿਆਨ ਉੱਤੇ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਜੋ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਉਹਦੇ ਵਿੱਚ ਕਾਫੀ ਸੱਚਾਈ ਹੈ। ਉਹਦਾ ਕਾਰਨ ਇਹ ਹੈ ਕਿ ਅਸੀਂ ਜੋ ਦੇਖਿਆ ਹੈ ਕਿ ਇਮਤਿਹਾਨਾਂ ਵਿੱਚ ਬੱਚਿਆਂ ਦੀ ਕਿਰਪਾਨ, ਕਿਤੇ ਕੜਾ ਉਤਰਵਾਇਆ ਜਾਂਦਾ ਹੈ। ਕਿਤੇ ਸਾਡੇ ਗੁਰੂ ਘਰਾਂ ਉੱਤੇ ਕਬਜ਼ੇ ਹੋ ਰਹੇ ਨੇ, ਕਿਤੇ ਮੈਂ ਸਮਝਦਾ ਹਾਂ ਕਿ ਕਿਸਾਨਾਂ ਨੂੰ ਏਅਰਪੋਰਟ ਉੱਤੇ ਰੋਕਿਆ ਜਾਂਦਾ ਕਿ ਉਹਨਾਂ ਨੇ ਕਿਰਪਾਨ ਪਾਈ ਹੈ ਜਿਹੜੀ ਕੋਨਸਟੀਟਿਊਸ਼ਨ ਸਾਨੂੰ ਅਲਾਓ ਕਰਦੀ ਹੈ।
ਰਾਹੁਲ ਗਾਂਧੀ ਨੇ ਕੀ ਕਿਹਾ?
ਆਪਣੇ ਤਿੰਨ ਦਿਨਾਂ ਅਮਰੀਕਾ ਦੌਰੇ ਦੌਰਾਨ ਗਾਂਧੀ ਨੇ ਕਿਹਾ ਸੀ ਕਿ ਭਾਰਤ ਵਿੱਚ ਲੜਾਈ ਰਾਜਨੀਤੀ ਦੀ ਨਹੀਂ ਹੈ। ਸਰੋਤਿਆਂ ਦੇ ਇੱਕ ਸਿੱਖ ਮੈਂਬਰ ਤੋਂ ਉਸਦਾ ਨਾਮ ਪੁੱਛਣ 'ਤੇ, ਗਾਂਧੀ ਨੇ ਕਿਹਾ ਸੀ, "ਲੜਾਈ ਇਸ ਗੱਲ ਨੂੰ ਲੈ ਕੇ ਹੈ ਕਿ ਕੀ ਇੱਕ ਸਿੱਖ ਹੋਣ ਦੇ ਨਾਤੇ, ਉਸਨੂੰ ਭਾਰਤ ਵਿੱਚ ਪੱਗ ਬੰਨ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ; ਜਾਂ ਕੀ ਉਸ ਨੂੰ, ਇੱਕ ਸਿੱਖ ਹੋਣ ਦੇ ਨਾਤੇ, ਭਾਰਤ ਵਿੱਚ ਕੜਾ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇਗੀ; ਜਾਂ ਸਿੱਖ ਹੋਣ ਦੇ ਨਾਤੇ ਉਸ ਨੂੰ ਗੁਰਦੁਆਰੇ ਜਾਣ ਦਿੱਤਾ ਜਾਵੇਗਾ। ਇਹ ਲੜਾਈ ਸਿਰਫ਼ ਉਨ੍ਹਾਂ ਲਈ ਨਹੀਂ, ਸਗੋਂ ਸਾਰੇ ਧਰਮਾਂ ਲਈ ਹੈ।
ਇਹ ਵੀ ਪੜ੍ਹੋ: Panchayat Elections: ਅਕਤੂਬਰ ਦੇ ਅੰਤ ਜਾਂ ਨਵੰਬਰ ਦੇ ਸ਼ੁਰੂ 'ਚ ਪੰਚਾਇਤੀ ਚੋਣਾਂ ਕਰਵਾਉਣ ਦੀ ਚੱਲ ਰਹੀ ਤਿਆਰੀ