Bibi Jagir Kaur: (ਪਰਮਬੀਰ ਸਿੰਘ ਔਲਖ): ਸਾਬਕਾ ਅਕਾਲੀ ਆਗੂ ਅਤੇ ਸਾਬਕਾ ਸ਼੍ਰੋਮਣੀ ਗੁਰਦੁਆਰਾ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਅਕਾਲੀ ਦਲ ਵਿੱਚ ਵਾਪਸੀ ਦੇ ਸੰਕੇਤ ਦਿੱਤੇ ਹਨ, ਉਨ੍ਹਾਂ ਤੋਂ ਪਹਿਲਾਂ ਮਨਜੀਤ ਸਿੰਘ ਜੀ.ਕੇ ਨੇ ਅਕਾਲੀ ਦਲ ਵਿੱਚ ਵਾਪਸੀ ਕਰ ਲਈ ਹੈ, ਜਦੋਂ ਕਿ ਅਕਾਲੀ ਦਲ ਸੰਯੁਕਤ ਦੇ ਵੱਲੋਂ ਅਕਾਲੀ ਦਲ ਵਿੱਚ ਵਾਪਸੀ ਦੇ ਲਈ ਲਗਾਤਾਰ ਚਰਚਾ ਚੱਲ ਰਹੀ ਹੈ
ਇਨ੍ਹਾਂ ਖ਼ਬਰਾਂ ਦੇ ਵਿਚਾਲੇ ਬੀਬੀ ਜਗੀਰ ਕੌਰ ਦੇ ਅਕਾਲੀ ਦਲ ਵਿੱਚ ਵਾਪਸੀ ਦੇ ਸੰਕੇਤ ਅਕਾਲੀ ਦਲ ਬਾਦਲ ਦੇ ਲਈ ਵੱਡੀ ਸਿਆਸੀ ਮਜਬੂਤੀ ਪ੍ਰਦਾਨ ਕਰੇਗੀ। ਜ਼ੀ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੈਂ ਅਕਾਲੀ ਦਲ ਵਿੱਚ ਵਾਪਸੀ ਲਈ ਤਿਆਰ ਹਾਂ ਪਰ ਅਕਾਲੀ ਦਲ ਦੇ ਆਗੂ ਮੇਰੇ ਕੋਲ ਅਕਾਲੀ ਦਲ ਵਿੱਚ ਵਾਪਸੀ ਦੇ ਲਈ ਪ੍ਰਸਤਾਵ ਲੈ ਕੈ ਆਉਂਣ।
ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਨੇ ਮੈਨੂੰ ਪਾਰਟੀ ਵਿੱਚ ਬਾਹਰ ਕੱਢਣ ਦੇ ਲਈ ਪ੍ਰਸਤਾਵ ਪਾਸ ਕੀਤਾ ਸੀ, ਉਸੇ ਤਰ੍ਹਾਂ ਪਾਰਟੀ ਵਿੱਚ ਮੇਰੀ ਵਾਪਸੀ ਦੇ ਲਈ ਪ੍ਰਸਤਾਵ ਰੱਖਣ 'ਮੈਂ ਪਾਰਟੀ ਵਿੱਚ ਵਾਪਸੀ ਦੇ ਲਈ ਤਿਆਰਾ ਹਾਂ'। ਇਸ ਦੌਰਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਮੈਂ ਕਦੇ ਵੀ ਅਕਾਲੀ ਦਲ ਨਹੀਂ ਛੱਡਿਆ, ਮੈਂ ਸਿਰਫ ਸਿੱਖੀ ਸਿਧਾਂਤਾਂ ਅਤੇ ਸਿੱਖ ਕੌਮ ਦੀ ਗੱਲ ਕੀਤੀ।
ਬੀਬੀ ਜਗੀਰ ਕੌਰ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਮੰਗੀ ਮੁਆਫ਼ੀ ਤੇ ਬੋਲਦੇ ਕਿਹਾ ਕਿ ਸੁਖਬੀਰ ਬਾਦਲ ਹਰ ਵਾਰ ਮੁਆਫੀ ਮੰਗ ਰਹੇ ਹਨ ਪਰ ਇਹ ਨਹੀਂ ਦੱਸ ਰਹੇ ਕਿ ਉਹ ਮੁਆਫੀ ਕਿਹੜੀ ਗੱਲ ਲਈ ਮੰਗ ਰਹੇ ਹਨ, ਉਨ੍ਹਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਸਿੱਖ ਸੰਗਤ ਨੂੰ ਇਹ ਦੱਸਕੇ ਦੱਸਣ ਕਿ ਉਹਨਾਂ ਦੇ ਕਾਰਜਕਾਲ ਦੌਰਾਨ ਕੀ ਕੁਝ ਸਿਧਾਂਤਾਂ ਦੇ ਖ਼ਿਲਾਫ਼ ਅਤੇ ਕੌਮ ਦੇ ਖਿਲਾਫ ਹੋਇਆ ਹੈ।
ਇਹ ਵੀ ਪੜ੍ਹੋ: Bharta Nyay Yatra Route: 'ਭਾਰਤ ਜੋੜੋ' ਤੋਂ ਬਾਅਦ ਕਾਂਗਰਸ ਹੁਣ ਕੱਢੇਗੀ 'ਭਾਰਤ ਨਿਆਂ' ਯਾਤਰਾ, ਮਨੀਪੁਰ ਤੋਂ ਮੁੰਬਈ ਹੋਵੇਗਾ ਰੂਟ
ਉਹ ਸਭ ਕੁਝ ਸੰਗਤਾਂ ਨੂੰ ਦੱਸ ਫਿਰ ਹੀ ਲੋਕ ਉਹਨਾਂ ਦੀ ਮੁਆਫੀ ਨੂੰ ਕਬੂਲ ਕਰਨਗੇ। ਇਸ ਮੌਕੇ ਬੀਬੀ ਨੇ ਮਨਜੀਤ ਸਿੰਘ ਜੀ.ਕੇ ਵਾਪਸੀ ਉੱਤੇ ਬੋਲਦੇ ਕਿਹਾ ਕਿ ਬੰਦਿਆਂ ਨਾਲ ਪਾਰਟੀ ਮਜਬੂਤ ਨਹੀਂ ਹੁੰਦੀ ਬਲਕਿ ਆਪਣੀਆਂ ਗਲਤੀਆਂ ਸਵੀਕਾਰ ਕੇ ਪਾਰਟੀ ਮਜਬੂਤ ਹੁੰਦੀ ਹੈ
ਸੁਖਬੀਰ ਬਾਦਲ ਨੂੰ ਚਾਹੀਦਾ ਹੈ ਕਿ ਆਪਣੀਆਂ ਗਲਤੀਆਂ ਸਵਿਕਾਰ ਕਰਨੇ ਅਤੇ ਲੋਕਾਂ ਸਾਹਮਣੇ ਰੱਖ ਕੇ ਮੁਆਫੀ ਮੰਗਣ ਫਿਰ ਲੋਕਾਂ ਦਾ ਵਿਸ਼ਵਾਸ ਅਕਾਲੀ ਦਲ ਵੀ ਮੁੜ ਤੋਂ ਬਣੇਗਾ।
ਇਹ ਵੀ ਪੜ੍ਹੋ: Dhuri Kisan Protest: ਕਿਸਾਨਾਂ ਦੇ ਧਰਨੇ ਦੀ ਕਾਲ, ਧੂਰੀ ਦਾ ਰੇਲਵੇ ਸਟੇਸ਼ਨ ਛਾਉਣੀ ਵਿਚ ਤਬਦੀਲ