Ludhiana Bypoll: ਲੁਧਿਆਣਾ ਵਿੱਚ ਅੱਜ ਕਾਂਗਰਸ ਦੀ ਦਿੱਲੀ ਤੋਂ ਸੀਨੀਅਰ ਲੀਡਰ ਅਤੇ ਸਟਾਰ ਪ੍ਰਚਾਰਕ ਅਲਕਾ ਲਾਂਭਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਐਨਸੀਆਰਪੀ ਦੇ ਡਾਟਾ ਸ਼ੇਅਰ ਕਰਦੇ ਹੋਏ ਕਿਹਾ ਕਿ ਸਾਲ 2022-23 ਦੇ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਨਸ਼ੇ ਦੇ ਨਾਲ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਜਿੱਥੇ ਦਾਅਵੇ ਕਰ ਰਹੀ ਹੈ ਕਿ ਉਨ੍ਹਾਂ ਵੱਲੋਂ ਨਸ਼ਾ ਖਤਮ ਕੀਤਾ ਗਿਆ ਹੈ ਪਰ ਇਸ ਦੇ ਉਲਟ ਨਸ਼ਾ ਹੋਰ ਵੱਧ ਗਿਆ ਹੈ ਉੱਥੇ ਹੀ ਉਨ੍ਹਾਂ ਨੇ ਮਹਿਲਾਵਾਂ ਨੂੰ ਹਜ਼ਾਰ ਰੁਪਏ ਦੇਣ ਸੰਬੰਧੀ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਨੇ ਕਿਹਾ ਕਿ ਪਿਛਲੇ ਤਿੰਨ ਸਾਲ ਵਿੱਚ ਸਰਕਾਰ ਨੇ ਇਕ ਰੁਪੀਆਂ ਵੀ ਮਹਿਲਾਵਾਂ ਨੂੰ ਨਹੀਂ ਦਿੱਤਾ ਜਦੋਂ ਕਿ ਇਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਪਹਿਲੀ ਕੈਬਨਿਟ ਮੀਟਿੰਗ ਵਿੱਚ ਮਹਿਲਾਵਾਂ ਲਈ ਹਜ਼ਾਰ ਰੁਪਏ ਦੀ ਗਰੰਟੀ ਪੂਰੀ ਕੀਤੀ ਜਾਵੇਗੀ। ਅਲਕਾ ਲਾਂਬਾ ਨੇ ਇਹ ਵੀ ਕਿਹਾ ਕਿ ਦਿੱਲੀ ਵਿੱਚ ਵੀ ਲੋਕ ਸਮਝ ਗਏ ਹਰਿਆਣਾ ਵਿੱਚ ਵੀ ਲੋਕ ਸਮਝ ਗਏ ਇਸੇ ਕਰਕੇ ਉੱਥੋਂ ਪਹੁੰਚਾ ਦਿੱਤਾ ਗਿਆ ਤੇ ਹੁਣ ਦਿੱਲੀ ਦੀ ਲੀਡਰਸ਼ਿਪ ਪੰਜਾਬ ਵਿੱਚ ਆ ਕੇ ਡੇਰੇ ਲਾ ਕੇ ਬੈਠੀ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਮੁੱਖ ਮੰਤਬ ਸਿਰਫ਼ ਅਰਵਿੰਦ ਕੇਜਰੀਵਾਲ ਨੂੰ ਰਾਜਸਭਾ ਦੇ ਵਿੱਚ ਭੇਜਣਾ। ਉਨ੍ਹਾਂ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਨ ਕਿ ਇਨ੍ਹਾਂ ਤੋਂ ਜ਼ਰੂਰ ਬਚ ਕੇ ਰਹੋ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੇ ਝੂਠ ਤੇ ਝੂਠ ਬੋਲ ਕੇ ਜੋ ਦਾਅਵੇ ਕੀਤੇ ਜੋ ਕਰਨੀਆਂ ਦਿੱਤੀਆਂ ਕੋਈ ਪੂਰੀ ਨਹੀਂ ਕੀਤੀਆਂ।
ਉੱਥੇ ਹੀ ਉਨ੍ਹਾਂ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਵੀ ਕਿਹਾ ਕਿ ਹਰ ਸਾਲ ਆਮ ਆਦਮੀ ਪਾਰਟੀ ਦਾ ਵਿਧਾਇਕ ਜਾਂ ਫਿਰ ਕੈਬਨਿਟ ਮੰਤਰੀ ਭ੍ਰਿਸ਼ਟਾਚਾਰ ਦੇ ਮੁੱਦੇ ਵਿੱਚ ਫਸ ਰਿਹਾ ਹੈ ਤੇ ਉਸ ਖਿਲਾਫ਼ ਮਾਮਲੇ ਦਰਜ ਹੋ ਰਹੇ ਹਨ। ਇਸ ਤੋਂ ਜ਼ਾਹਿਰ ਹੈ ਕਿ ਸਰਕਾਰ ਜੋ ਭ੍ਰਿਸ਼ਟਾਚਾਰ ਖਤਮ ਕਰਨ ਦਾ ਮੁੱਦਾ ਲੈ ਕੇ ਸੱਤਾ ਦੇ ਵਿੱਚ ਕਾਬਜ਼ ਹੋਈ ਸੀ ਉਸ ਉਤੇ ਵੀ ਫੇਲ੍ਹ ਸਾਬਿਤ ਹੋਈ ਹੈ।
ਇਹ ਵੀ ਪੜ੍ਹੋ-Sultanpur Lodhi: 2 ਮਹੀਨੇ ਤੱਕ ਲੜਕੀ ਨੂੰ ਓਮਾਨ ਵਿੱਚ ਬਣਾ ਕੇ ਰੱਖਿਆ ਬੰਦੀ; ਰੌਂਗਟੇ ਖੜ੍ਹੇ ਕਰਨ ਵਾਲੀ ਹੱਡਬੀਤੀ ਦੱਸੀ