Home >>Punjab

ਬਾਬਾ ਫਰੀਦ ਯੂਨੀਵਰਸਿਟੀ ਤੇ GGS ਮੈਡੀਕਲ ਹਸਪਤਾਲ ਖਿਲਾਫ ਕਥਿਤ ਫਰਜ਼ੀ ਵੀਡੀਓ ਵਾਇਰਲ

Faridkot News: ਦਰਸ਼ਨਕਾਰੀ ਡਾਕਟਰਾਂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਬਾਬਾ ਫਰੀਦ ਯੂਨੀਵਰਸਟੀ ਅਤੇ ਜੀਜੀਐਸ ਮੈਡੀਕਲ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਟਾਰਗੇਟ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਕੋਈ ਵੀ ਬੰਦਾ ਮੈਡੀਕਲ ਵਿਚ ਆ ਕੇ ਵੀਡੀਓ ਬਣਾ ਕੇ ਪਾ ਦਿੰਦਾ ਅਤੇ ਮੈਡੀਕਲ ਨੂੰ ਬਦਨਾਮ ਕਰਦਾ ਹੈ ਜੋ ਕਿ ਅਸਲ ਸਚਾਈ ਨਹੀਂ ਹੁੰਦੀ।

Advertisement
ਬਾਬਾ ਫਰੀਦ ਯੂਨੀਵਰਸਿਟੀ ਤੇ GGS ਮੈਡੀਕਲ ਹਸਪਤਾਲ ਖਿਲਾਫ ਕਥਿਤ ਫਰਜ਼ੀ ਵੀਡੀਓ ਵਾਇਰਲ
Manpreet Singh|Updated: Jun 20, 2025, 06:13 PM IST
Share

Faridkot News: ਫ਼ਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਟੀ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡਾਕਟਰਾਂ ਵਿਚ ਇਹਨੀਂ ਦਿਨੀ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਡਾਕਟਰ ਇਸ ਗੱਲ ਤੋਂ ਨਰਾਜ ਚੱਲ ਰਹੇ ਹਨ ਕਿ ਆਏ ਦਿਨ ਕਥਿਤ ਸ਼ਰਾਰਤੀ ਅਨਸਰ ਜੀਜੀਐਸ ਮੈਡੀਕਲ ਸਟਾਫ ਦੀਆਂ ਵੀਡੀਓ ਸ਼ੋਸ਼ਲ ਮੀਡੀਆ ਤੇ ਪਾ ਕੇ ਝੂਠੀਆਂ ਅਫਵਾਹਾਂ ਫੈਲਾਉਂਦੇ ਹਨ ਜਿਸ ਨਾਲ ਜਿਥੇ ਡਾਕਟਰੀ ਅਮਲੇ ਦਾ ਮਨੋਬਲ ਡਿਗਦਾ ਹੈ।

ਉਥੇ ਹੀ ਕੁੱਜ ਸਿਆਸੀ ਲੀਡਰਾਂ ਵੱਲੋਂ ਝੂਠੀ ਸ਼ੋਹਰਤ ਲਈ ਬਾਬਾ ਫਰੀਦ ਯੂਨੀਵਰਸਟੀ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਅਕਸ ਵੀ ਖਰਾਬ ਕਰਨ ਲਈ ਗਲਤ ਇੰਟਰਵਿਊਜ਼ ਦੇਕੇ ਆਪਣੀਆਂ ਸਿਆਸੀ ਰੋਟੀਆਂ ਸੇਕੇ ਜਾਣ ਦੇ ਵੀ ਇਲਜ਼ਾਮ ਲੱਗੇ। ਇਸੇ ਸਭ ਨੂੰ ਲੇ ਕੇ ਅੱਜ ਜੀਜੀਐਸ ਮੈਡੀਕਲ ਦੇ ਡਾਕਟਰੀ ਸਟਾਫ ਵੱਲੋਂ 2 ਘੰਟਿਆਂ ਦੀ ਸੰਕੇਤਕ ਹੜਤਾਲ ਕਰ ਕੇ ਰੋਸ ਧਰਨਾਂ ਦਿੱਤਾ ਗਿਆ।

ਇਸ ਮੌਕੇ ਜਾਣਕਾਰੀ ਦਿੰਦਿਆ ਪ੍ਰਦਰਸ਼ਨਕਾਰੀ ਡਾਕਟਰਾਂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਬਾਬਾ ਫਰੀਦ ਯੂਨੀਵਰਸਟੀ ਅਤੇ ਜੀਜੀਐਸ ਮੈਡੀਕਲ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਟਾਰਗੇਟ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਕੋਈ ਵੀ ਬੰਦਾ ਮੈਡੀਕਲ ਵਿਚ ਆ ਕੇ ਵੀਡੀਓ ਬਣਾ ਕੇ ਪਾ ਦਿੰਦਾ ਅਤੇ ਮੈਡੀਕਲ ਨੂੰ ਬਦਨਾਮ ਕਰਦਾ ਹੈ ਜੋ ਕਿ ਅਸਲ ਸਚਾਈ ਨਹੀਂ ਹੁੰਦੀ।

ਉਹਨਾਂ ਕਿਹਾ ਕਿ ਨਾਂ ਤਾਂ ਇਥੇ ਆਏ ਮਰੀਜ ਅਤੇ ਨਾਂ ਹੀ ਉਹਨਾਂ ਨਾਲ ਆਏ ਪਰਿਵਾਰਕ ਮੈਂਬਰ ਕਿਸੇ ਤਰਾਂ ਦੀ ਸ਼ਿਕਾਇਤ ਕਰਦੇ ਹਨ ਪਰ ਬਾਹਰੀ ਲੋਕਾਂ ਵੱਲੋਂ ਲਗਾਤਾਰ ਇਸ ਅਦਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਅਤੇ ਫਰਜੀ ਵੀਡੀਓ ਵਾਇਰਲ ਕਰ ਕੇ ਅਦਾਰੇ ਦੇ ਅਕਸ਼ ਨੂੰ ਢਾਅ ਲਗਾਈ ਜਾ ਰਹੀ ਹੈ ਜਿਸ ਨੂੰ ਲੇ ਕੇ ਅੱਜ ਉਹਨਾਂ ਵੱਲੋਂ 2 ਘੰਟੇ ਦੀ ਸੰਕੇਤਕ ਹੜਤਾਲ ਕਰ ਕੇ ਸਰਕਾਰ ਨੂੰ 24 ਘੰਟੇ ਦਾ ਅਲਟੀਮੇਟਮ ਦਿੱਤਾ ਗਿਆ ਹੈ ਕਿ ਅਜਿਹੇ ਸ਼ਰਾਰਤੀ ਅਨਸਰਾਂ ਖਿਲਾਫ ਸਰਕਾਰ ਸਖਤ ਤੋਂ ਸਖਤ ਕਾਰਵਾਈ ਕਰੇ ਅਤੇ ਜੋ ਵੀ ਹੁਣ ਤੱਕ ਫਰਜੀ ਵੀਡੀਓ ਵਾਇਰਲ ਕੀਤੀਆ ਗਈਆਂ ਹਨ ਉਹਨਾਂ ਨੂੰ ਡਲੀਟ ਕਰਵਾਇਆ ਜਾਵੇ ਨਹੀਂ ਤਾਂ ਸੰਘਰਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

ਡਾਕਟਰਾਂ ਵੱਲੋਂ 2 ਘੰਟੇ ਦੀ ਕੀਤੀ ਗਈ ਸੰਕੇਤਕ ਹੜਤਾਲ ਅਤੇ ਰੋਸ਼ ਧਰਨੇ ਵਿਚ ਡਾਕਟਰਾਂ ਨਾਲ ਗੱਲਬਾਤ ਕਰਨ ਲਈ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵਿਸ਼ੇਸ ਤੌਰ ਤੇ ਪਹੁੰਚੇ। ਉਹਨਾਂ ਨੇ ਪ੍ਰਧਰਸਨਕਾਰੀ ਡਾਕਟਰਾਂ ਦੀਆ ਸਮੱਸਿਆਵਾਂ ਸੁਣੀਆਂ ਅਤੇ ਉਹਨਾਂ ਦੀਆਂ ਸਮੱਸਿਆਵਾਂ ਸੰਬੰਧੀ ਇਕ ਮੰਗ ਪੱਤਰ ਵੀ ਉਹਨਾਂ ਤੋਂ ਹਾਸਲ ਕੀਤਾ। ਉਹਨਾਂ ਇਸ ਮੌਕੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਵਾਇਆ ਕਿ ਪੰਜਾਬ ਸਰਕਾਰ ਉਹਨਾਂ ਦੇ ਨਾਲ ਖੜ੍ਹੀ ਹੈ ਅਤੇ ਕਿਸੇ ਨੂੰ ਵੀ ਨਾਂ ਤਾਂ ਮਹੌਲ ਖਰਾਬ ਕਰਨ ਦਿੱਤਾ ਜਾਵੇਗਾ ਅਤੇ ਨਾਂ ਹੀ ਯੂਨੀਵਰਸਟੀ ਅਤੇ ਮੈਡੀਕਲ ਹਸਪਤਾਲ ਦੇ ਅਕਸ਼ ਨੂੰ ਢਾਅ ਲਗਾਉਣ ਦਿੱਤੀ ਜਾਵੇਗੀ।

ਉਹਨਾਂ ਕਿਹਾ ਕਿ ਪ੍ਰਦਰਸ਼ਨਕਾਰੀ ਡਾਕਟਰਾਂ ਦੀਆਂ ਸਾਰੀਆਂ ਮੰਗਾਂ ਮਾਨਯੋਗ ਮੁਖ ਮੰਤਰੀ ਪੰਜਾਬ ਤੱਕ ਪਹੁੰਚਾਈਆਂ ਜਾਣਗੀਆਂ ਅਤੇ ਇਹਨਾਂ ਦਾ ਸਾਰਥਿਕ ਹੱਲ ਕੀਤਾ ਜਾਵੇਗਾ। ਇਕ ਸਵਾਲ ਦੇ ਜਾਵਬ ਵਿਚ ਉਹਨਾਂ ਕਿਹਾ ਕਿ ਜੋ ਵਿਅਕਤੀ ਲਗਾਤਾਰ ਯੂਨੀਵਰਸਟੀ ਅਤੇ ਜੀਜੀਐਸ ਮੈਡੀਕਲ ਦੇ ਖਿਲਾਫ ਕਾਰਵਾਈ ਕਰ ਰਿਹਾ ਨਾਂ ਤਾਂ ਉਹ ਆਂਮ ਆਦਮੀਂ ਪਾਰਟੀ ਦਾ ਕੋਈ ਨੇਤਾ ਹੈ ਅਤੇ ਨਾਂ ਹੀ ਉਸ ਕੋਲ ਕੋਈ ਹੋਰ ਅਹੁਦਾ ਹੈ, ਸਿਰਫ ਫੋਟੋ ਲਗਾ ਕੇ ਅਤੇ ਸ਼ੋਸ਼ਲ ਮੀਡੀਆ ਤੇ ਭੌਂਕ ਕੇ ਲੋਕ ਲੀਡਰ ਨਹੀਂ ਬਣਿਆਂ ਜਾ ਸਕਦਾ,ਲੋਕਾਂ ਦਾ ਲੀਡਰ ਬਨਣ ਲਈ ਲੋਕਾਂ ਵਿਚ ਜਾ ਕੇ ਉਹਨਾਂ ਦੀ ਗੱਲ ਕਰਨੀ ਪੈਂਦੀ ਹੈ।

ਗੌਰਤਲਬ ਹੈ ਕੇ ਪਿਛਲੇ ਦਿਨੀ ਕੁੱਜ ਲੋਕਲ ਸਿਆਸੀ ਲੀਡਰਾਂ ਵੱਲੋਂ ਸੋਸ਼ਲ ਮੀਡੀਆ ਤੇ ਇੰਟਰਵਿਊ ਕਰ ਯੂਨੀਵਰਸਿਟੀ ਅੰਦਰ ਵੱਡੇ ਘਪਲੇ ਹੋਣ ਦੀ ਗੱਲ ਕਹੀ ਜਾ ਰਹੀ ਸੀ  ਜਿਸ ਨੂੰ ਲੈਕੇ ਵੀ ਹਸਪਤਾਲ ਅਤੇ ਯੂਨੀਵਰਸਿਟੀ ਪ੍ਰਸਾਸ਼ਨ ਕਾਫੀ ਖਫਾ ਨਜ਼ਰ ਆ ਰਿਆਂ ਸੀ ਅਤੇ ਆਪਣੇ ਆਪ ਨੂੰ ਪਾਕ ਸਾਫ ਦੱਸਿਆ।

Read More
{}{}