Home >>Punjab

Faridkot News: ਪਿੰਡ ਫਿੱਡੇ ਕਲਾ ਕੋਲ ਸਰਹੰਦ ਨਹਿਰ ਵਿੱਚ ਡਿੱਗੀ ਆਲਟੋ ਕਾਰ; ਪਤੀ ਪਤਨੀ ਲਾਪਤਾ

Faridkot News: ਕੱਲ੍ਹ ਦੇਰ ਸ਼ਾਮ ਫਰੀਦਕੋਟ ਦੇ ਪਿੰਡ ਫਿੱਡੇ ਕਲਾ ਕੋਲ ਇੱਕ ਆਲਟੋ ਕਾਰ ਜਿਸ ਵਿੱਚ ਪਤੀ-ਪਤਨੀ ਸਵਾਰ ਸਨ, ਬੇਕਾਬੂ ਹੋਕੇ ਸਰਹੰਦ ਨਹਿਰ ਵਿੱਚ ਜਾ ਡਿੱਗੀ।

Advertisement
Faridkot News: ਪਿੰਡ ਫਿੱਡੇ ਕਲਾ ਕੋਲ ਸਰਹੰਦ ਨਹਿਰ ਵਿੱਚ ਡਿੱਗੀ ਆਲਟੋ ਕਾਰ; ਪਤੀ ਪਤਨੀ ਲਾਪਤਾ
Ravinder Singh|Updated: Jul 27, 2025, 11:21 AM IST
Share

Faridkot News: ਕੱਲ੍ਹ ਦੇਰ ਸ਼ਾਮ ਫਰੀਦਕੋਟ ਦੇ ਪਿੰਡ ਫਿੱਡੇ ਕਲਾ ਕੋਲ ਇੱਕ ਆਲਟੋ ਕਾਰ ਜਿਸ ਵਿੱਚ ਪਤੀ-ਪਤਨੀ ਸਵਾਰ ਸਨ, ਬੇਕਾਬੂ ਹੋਕੇ ਸਰਹੰਦ ਨਹਿਰ ਵਿੱਚ ਜਾ ਡਿੱਗੀ। ਜੋ ਦੇਖਦੇ ਹੀ ਦੇਖਦੇ ਪਲਾਂ ਵਿੱਚ ਪਾਣੀ ਵਿੱਚ ਡੁੱਬ ਗਈ। ਮੌਕੇ ਉਤੇ ਮੌਜੂਦ ਲੋਕਾਂ ਵੱਲੋਂ ਰੌਲਾ ਪਾਉਣ ਉਤੇ ਨਜ਼ਦੀਕੀ ਪਿੰਡ ਦੇ ਲੋਕ ਇਕੱਠੇ ਹੋਕੇ ਪੁੱਜੇ ਪਰ ਤਦ ਤੱਕ ਪਾਣੀ ਦੇ ਤੇਜ਼ ਵਹਾਅ ਦੇ ਚੱਲਦੇ ਕਾਰ ਨਹਿਰ ਵਿੱਚ ਡੁੱਬ ਗਏ ਅਤੇ ਕਾਰ ਵਿੱਚ ਸਵਾਰ ਪਤੀ-ਪਤਨੀ ਲਾਪਤਾ ਹੋ ਗਏ।

ਸੂਚਨਾ ਮਿਲਣ ਉਤੇ ਮੌਕੇ ਉਤੇ ਪੁਲਿਸ ਵੀ ਪੁੱਜੀ ਪਰ ਕਾਰ ਸਬੰਧੀ ਕੋਈ ਜਾਣਕਾਰੀ ਨਾ ਮਿਲਣ ਕਾਰਨ ਐਨਡੀਆਰਐਫ ਦੀ ਟੀਮ ਨੂੰ ਬੁਲਾਇਆ ਗਿਆ ਜੋ ਰਾਤ ਕਰੀਬ ਤਿੰਨ ਘੰਟੇ ਕਾਰ ਦੀ ਤਲਾਸ਼ ਕਰਦੇ ਰਹੇ ਪਰ ਕਾਰ ਦਾ ਕੋਈ ਪਤਾ ਨਹੀਂ ਲੱਗਾ ਅਤੇ ਅੱਜ ਮੁੜ ਸਰਚ ਆਪ੍ਰੇਸ਼ਨ ਜਾਰੀ ਕਰ ਕਾਰ ਦੀ ਤਲਾਸ਼ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਨਹਿਰ ਡੁੱਬਣ ਵਾਲੇ ਪਤੀ-ਪਤਨੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸਾਧਾਵਾਲਾ ਤੋਂ ਫਿੱਡੇ ਕਲਾ ਰਿਸ਼ਤੇਦਾਰੀ ਵਿੱਚ ਆਏ ਸੀ ਅਤੇ ਨੌਜਵਾਨ ਫੌਜ ਵਿਚ ਤਾਇਨਾਤ। ਉਹ ਛੁੱਟੀ ਉਤੇ ਆਇਆ ਹੋਇਆ ਸੀ ਤੇ ਕੱਲ੍ਹ ਵਾਪਸ ਡਿਊਟੀ ਜਾਣਾ ਸੀ ਪਰ ਅੱਜ ਇਹ ਹਾਦਸਾ ਵਾਪਰ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਫਰੀਦਕੋਟ ਦੇ ਪਿੰਡ ਫਿੱਡੇ ਕਲਾਂ ਤੋਂ ਕੱਲ੍ਹ ਆਪਣੀ ਰਿਸ਼ਤੇਦਾਰੀ ਵਿੱਚ ਆਏ ਬਲਜੀਤ ਸਿੰਘ ਅਤੇ ਉਸਦੀ ਪਤਨੀ ਮਨਦੀਪ ਕੌਰ ਜਿਨ੍ਹਾਂ ਦੀ ਉਮਰ ਲਗਭਗ 35 ਸਾਲ ਹੈ ਰਿਸ਼ਤੇਦਾਰੀ ਵਿੱਚ ਮਿਲਣ ਆਏ ਸਨ ਪਰ ਜਦ ਸ਼ਾਮ ਉਹ ਵਾਪਸ ਆਪਣੇ ਪਿੰਡ ਸਾਧਾਂਵਾਲਾ ਜਾ ਰਹੇ ਸਨ ਤਾਂ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ।

ਗੌਰਤਲਬ ਹੈ ਕਿ ਬਲਜੀਤ ਸਿੰਘ ਨੇ ਇੱਕ ਦਿਨ ਬਾਅਦ ਆਪਣੀ ਡਿਊਟੀ ਉਤੇ ਵਾਪਸ ਜਾਣਾ ਸੀ। ਉਨ੍ਹਾਂ ਨੇ ਦੱਸਿਆ ਕਿ ਨਹਿਰ ਦੇ ਨਾਲ-ਨਾਲ ਸੜਕ ਦੀ ਹਾਲਤ ਬਹੁਤ ਮਾੜੀ ਹੈ ਅਤੇ ਦੂਜੇ ਪਾਸੇ  ਬੀਤੇ ਦਿਨੀਂ ਨਹਿਰ ਨੂੰ ਪੱਕੇ ਕਰਨ ਦਾ ਕੰਮ ਚੱਲ ਰਿਹਾ ਸੀ। ਇਸ ਤੋਂ ਬਾਅਦ ਨਹਿਰ ਦੇ ਕਿਨਾਰਿਆਂ ਨੂੰ ਸਹੀ ਢੰਗ ਨਾਲ ਨਹੀਂ ਬਣਾਇਆ ਗਿਆ ਜਿਸ ਦੇ ਕਾਰਨ ਹੀ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਨੇ ਮੰਗ ਕੀਤੀ ਗਈ ਨਹਿਰ ਦੇ ਕਿਨਾਰਿਆਂ ਦੇ ਨਾਲ-ਨਾਲ ਚਾਰ ਤੋਂ ਪੰਜ ਫੁੱਟ ਉੱਚੀ ਫੇਸਿੰਗ ਬਣਾਈ ਜਾਵੇ ਤਾਂ ਜੋ ਅਜਿਹੇ ਹਾਦਸੇ ਨਾ ਵਾਪਰਨ।

ਉਨ੍ਹਾਂ ਨੇ ਦੱਸਿਆ ਕਿ ਅਜੇ ਤਕ ਕਾਰ ਸਬੰਧੀ ਜਾਂ ਕਾਰ ਚਾਲਕਾਂ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਮਿਲੀ। ਪਿੰਡ ਵਾਸੀਆਂ ਨੇ ਦੱਸਿਆ ਕਿ ਬਲਜੀਤ ਸਿੰਘ ਅਤੇ ਮਨਦੀਪ ਕੌਰ ਦਾ ਇੱਕ ਪੰਜ ਸਾਲ ਦਾ ਪੁੱਤਰ ਅਤੇ ਇੱਕ ਬਿਰਧ ਮਾਤਾ ਹੈ ਜੋ ਘਰੇ ਬਿਮਾਰ ਰਹਿੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਦੋਨਾਂ ਦੇ ਜਾਨ ਮਗਰੋਂ ਘਰ ਵਿੱਚ ਸਿਰਫ ਦਾਦੀ ਅਤੇ ਪੋਤਾ ਹੀ ਬਾਕੀ ਬਚੇ ਹਨ।

Read More
{}{}