Home >>Punjab

Raja Warring News: ਜੇ 'ਆਪ' 13 ਸੀਟਾਂ ਜਿੱਤੀ ਤਾਂ ਮੈਂ ਸਿਆਸਤ ਛੱਡ ਦਵਾਂਗਾ- ਰਾਜਾ ਵੜਿੰਗ

18ਵੀਂਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਸਿਆਸਤ ਕਾਫੀ ਭਖੀ ਹੋਈ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ 13 ਦੀਆਂ 13 ਸੀਟਾਂ ਜਿੱਤਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵੱਡਾ ਬਿਆਨ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ 13 ਸੀਟਾਂ ਜਿੱਤੀ ਤਾਂ ਉਹ

Advertisement
Raja Warring News: ਜੇ 'ਆਪ' 13 ਸੀਟਾਂ ਜਿੱਤੀ ਤਾਂ ਮੈਂ ਸਿਆਸਤ ਛੱਡ ਦਵਾਂਗਾ- ਰਾਜਾ ਵੜਿੰਗ
Ravinder Singh|Updated: Apr 23, 2024, 06:41 PM IST
Share

Raja Warring News: 18ਵੀਂਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਸਿਆਸਤ ਕਾਫੀ ਭਖੀ ਹੋਈ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ 13 ਦੀਆਂ 13 ਸੀਟਾਂ ਜਿੱਤਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵੱਡਾ ਬਿਆਨ ਆ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ 13 ਸੀਟਾਂ ਜਿੱਤੀ ਤਾਂ ਉਹ ਸਿਆਸਤ ਛੱਡ ਦੇਣਗੇ। ਉਨ੍ਹਾਂ ਨੇ ਕਿਹਾ ਕਿ ਖੋਖਲੀ ਬਿਆਨਬਾਜ਼ੀ ਨਾਲ ਲੋਕ ਪ੍ਰਭਾਵਿਤ ਨਹੀਂ ਹੋਣਗੇ। ਕਾਂਗਰਸ ਪਾਰਟੀ ਪੰਜਾਬ ਵਿੱਚ ਵੱਡੀ ਪਾਰਟੀ ਬਣ ਕੇ ਉਭਰੇਗੀ।

ਵੜਿੰਗ ਨੇ ਕਿਹਾ ਕਿ, “ਮੈਨੂੰ ਯਕੀਨ ਹੈ ਕਿ ਆਮ ਆਦਮੀ ਪਾਰਟੀ ਦੀ ‘13-0’ ਬਿਆਨਬਾਜ਼ੀ, ਜੋ ਕਿ ਭਾਜਪਾ ਦੀਆਂ ‘400 ਪਾਰ’ ਭਵਿੱਖਬਾਣੀ ਵਰਗੀ ਹੈ, ਜਿਸਦੀ ਪੂਰੇ ਹੋਣ ਦੀ ਕੋਈ ਉਮੀਦ ਨਹੀਂ ਹੈ। ‘ਆਪ’ ਦੀ ਸਰਕਾਰ ਦੇ ਕਾਰਜਕਾਲ ਵਿੱਚ ਪੰਜਾਬ ਵਿੱਚ ਵਿਕਾਸ ਦੀ ਘਾਟ ਰਹੀ ਹੈ ਤੇ ਇਸ ਸਰਕਾਰ ਨੇ ਪੰਜਾਬ ਦੇ ਲੋਕਾਂ ਅੱਗੇ ਦਰਪੇਸ਼ ਚੁਣੌਤੀਆਂ ਉਤੇ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ।

ਬਦਲਾਅ ਦੇ ਫੋਕੇ ਦਾਅਵੇ ਨੂੰ ਪੰਜਾਬ ਦੇ ਲੋਕਾਂ ਨੇ ਪਛਾਣ ਲਿਆ ਹੈ। ਅਧੂਰੇ ਵਾਅਦਿਆਂ ਤੇ ਪ੍ਰਸ਼ਾਸਨ ਦੀਆਂ ਘਾਟਾਂ ਨੂੰ ਉਜਾਗਰ ਕਰਦੇ ਹੋਏ, ਵੜਿੰਗ ਨੇ ਜ਼ੋਰ ਦੇ ਕੇ ਕਿਹਾ, “ਪਿਛਲੇ ਦੋ ਸਾਲਾਂ ਤੋਂ ਪੰਜਾਬ ਦੇ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ।

ਪੰਜਾਬ ਦਾ ਕਿਸਾਨ ਭਾਈਚਾਰਾ, ਸਾਡੇ ਸਮਾਜ ਦੀ ਨੀਂਹ ਹੈ ਜੋ ਕਿ ਬੇਅਸਰ ਪ੍ਰਸ਼ਾਸਨ ਦੀਆਂ ਮਾੜੀਆਂ ਨੀਤੀਆਂ ਦੇ ਨਤੀਜੇ ਭੁਗਤ ਰਿਹਾ ਹੈ। ‘ਮੁਰਗੀ ਤੇ ਬਕਰੀ’ ਦੇ ਮੁਆਵਜ਼ੇ ਦੇ ਵਾਅਦੇ, ਘੱਟੋ-ਘੱਟ ਸਮਰਥਨ ਮੁੱਲ ਦੀਆਂ ਗੱਲਾਂ ਸਭ ਅਧੂਰੀਆਂ ਰਹੀਆਂ ਹਨ, ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਮਦਦ ਕਰਨ ਦੇ ਵਾਅਦੇ ਵੀ ਪੂਰੇ ਨਹੀਂ ਹੋਏ।” 

ਵੜਿੰਗ ਨੇ ਕਿਹਾ, ‘ਆਪ’ ਸਰਕਾਰ ਦਿੱਲੀ ਵਾਲੇ ਸਿੱਖਿਆ ਅਤੇ ਸਿਹਤ ਸੰਭਾਲ ਮਾਡਲਾਂ ਨੂੰ ਪੰਜਾਬ ਵਿਚ ਲਾਗੂ ਕਰਨ ਵਿਚ ਅਸਫਲ ਰਿਹਾ, ਜਿਸ ਨਾਲ ਸਥਾਪਤ ਪ੍ਰਣਾਲੀਆਂ ਦਾ ਖਾਤਮਾ ਹੋ ਗਿਆ। ਸਿਵਲ ਹਸਪਤਾਲਾਂ ਦੇ ਸਟਾਫ ਦੀ ਕੀਮਤ ਉਤੇ ‘ਆਮ ਆਦਮੀ ਕਲੀਨਿਕਾਂ’ ਦੀ ਸਥਾਪਨਾ ਕੀਤੀ ਗਈ ਜਿਸ ਨਾਲ ਪੰਜਾਬ ਦੇ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਕਮਜ਼ੋਰ ਕੀਤਾ ਗਿਆ।

ਵਿਸ਼ੇਸ਼ ਤੌਰ ਉਤੇ 2021-22 ਦੀ ਕਾਰਗੁਜ਼ਾਰੀ ਗਰੇਡਿੰਗ ਸੂਚਕਾਂਕ ਰਿਪੋਰਟ ਵਿੱਚ, ਪੰਜਾਬ ਦੀ ਵਿਦਿਅਕ ਸਥਿਤੀ ‘ਆਪ’ ਦੇ ਸੱਤਾ ਸੰਭਾਲਣ ਤੋਂ ਬਾਅਦ, ਇਸਦੇ ਪਹਿਲਾਂ ਤੋਂ ਮੌਜੂਦ ਪ੍ਰਦਰਸ਼ਨ ਦੇ ਬਿਲਕੁਲ ਉਲਟ ਹੈ।”

ਇਹ ਵੀ ਪੜ੍ਹੋ : Anandpur Sahib Lok Sabha Seat: ਖਾਲਸੇ ਦੀ ਜਨਮਭੂਮੀ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ, ਜਾਣੋ ਇਸ ਦਾ ਸਿਆਸੀ ਇਤਿਹਾਸ

Read More
{}{}