Home >>Punjab

Amrinder raja Warring News: ਮੋਦੀ ਸਾਬ੍ਹ ! ਪੰਜਾਬੀਆਂ ਦੀ ਆਵਾਜ਼ ਨਾ ਕੋਈ ਦਬਾ ਸਕਿਆ ਸੀ ਤੇ ਨਾ ਕੋਈ ਦਬਾ ਸਕਦੈ-ਰਾਜਾ ਵੜਿੰਗ

ਭਾਰਤ ਸਰਕਾਰ ਵੱਲੋਂ ਹਾਲ ਵਿੱਚ ਐਕਸ (ਪਹਿਲਾਂ ਟਵਿੱਟਰ) ਤੋਂ ਕੁਝ ਅਕਾਊਂਟ ਸਸਪੈਂਡ ਕਰਨ ਦੇ ਹੁਕਮ ਦਿੱਤੇ ਸਨ। ਸ਼ੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਮਾਲਕ ਐਲਕ ਮਸਕ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਨੇ ਭਾਰਤ ਵਿੱਚ ਕਈ ਖਾਤਿਆਂ ਤੇ ਪੋਸਟਾਂ ਨੂੰ ਰੋਕ ਦਿੱਤਾ ਹੈ। ਪੰਜਾਬ ਕਾਂਗਰਸ ਇਕਾਈ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੋਦੀ

Advertisement
Amrinder raja Warring News: ਮੋਦੀ ਸਾਬ੍ਹ ! ਪੰਜਾਬੀਆਂ ਦੀ ਆਵਾਜ਼ ਨਾ ਕੋਈ ਦਬਾ ਸਕਿਆ ਸੀ ਤੇ ਨਾ ਕੋਈ ਦਬਾ ਸਕਦੈ-ਰਾਜਾ ਵੜਿੰਗ
Ravinder Singh|Updated: Feb 24, 2024, 11:39 AM IST
Share

Amrinder raja Warring News: ਭਾਰਤ ਸਰਕਾਰ ਵੱਲੋਂ ਹਾਲ ਵਿੱਚ ਐਕਸ (ਪਹਿਲਾਂ ਟਵਿੱਟਰ) ਤੋਂ ਕੁਝ ਅਕਾਊਂਟ ਸਸਪੈਂਡ ਕਰਨ ਦੇ ਹੁਕਮ ਦਿੱਤੇ ਸਨ। ਸ਼ੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਮਾਲਕ ਐਲਕ ਮਸਕ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਨੇ ਭਾਰਤ ਵਿੱਚ ਕਈ ਖਾਤਿਆਂ ਤੇ ਪੋਸਟਾਂ ਨੂੰ ਰੋਕ ਦਿੱਤਾ ਹੈ।

ਪੰਜਾਬ ਕਾਂਗਰਸ ਇਕਾਈ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੋਦੀ ਸਰਕਾਰ ਦੀ ਇਸ ਕਾਰਵਾਈ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਐਲਨ ਮਸਕ ਦਾ ਭਾਜਪਾ ਨੂੰ ਦਿੱਤਾ ਗਿਆ ਜਵਾਬ ਉਨ੍ਹਾਂ ਦਾ ਅਸਲ ਚਿਹਰਾ ਨੰਗਾ ਕਰ ਰਿਹਾ ਹੈ।

ਰਾਜਾ ਵੜਿੰਗ ਨੇ ਆਪਣੇ ਐਕਸ ਹੈਂਡਲ ਉਪਰ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ਐਲਨ ਮਸਕ ਦਾ ਜਵਾਬ ਭਾਜਪਾ ਦੀਆਂ ਲੋਕਤੰਤਰ ਦਾ ਘਾਣ ਕਰਨ ਦੀਆਂ ਹਰਕਤਾਂ ਉਪਰ ਵੱਡੀ ਸੱਟ ਹੈ। ਉਨ੍ਹਾਂ ਨੇ ਅੱਗੇ ਲਿਖਿਆ ਕਿ ਮੋਦੀ ਸਾਬ੍ਹ ! ਪੰਜਾਬੀਆਂ ਦੀ ਆਵਾਜ਼ ਨਾ ਕੋਈ ਦਬਾ ਸਕਿਆ ਸੀ ਅਤੇ ਨਾ ਕੋਈ ਦਬਾ ਸਕਦਾ ਹੈ... ਕਿਸੇ ਭੁਲੇਖੇ ਵਿੱਚ ਨਾ ਰਹੋ।

Read More
{}{}