Home >>Punjab

Farmers Protest: ਵਾਟਰ ਕੈਨਨ ਵਾਲਾ ਨਵਦੀਪ ਜੇਲ੍ਹ 'ਚੋਂ ਆਇਆ ਬਾਹਰ! ਅੰਬਾਲਾ 'ਚ ਕਿਸਾਨਾਂ ਨੇ ਧਰਨਾ ਕੀਤਾ ਰੱਦ

Ambala Farmers Protest Today: ਨਵਦੀਪ ਜਲਬੇੜਾ ਜ਼ਮਾਨਤ 'ਤੇ ਰਿਹਾਅ ਹੋ ਗਿਆ ਹੈ। ਜ਼ਮਾਨਤ ਮਿਲਣ ਤੋਂ ਬਾਅਦ ਅੰਬਾਲਾ ਜੇਲ੍ਹ ਤੋਂ ਬਾਹਰ ਆਏ। ਕੱਲ੍ਹ ਹੀ ਹਾਈਕੋਰਟ ਤੋਂ ਮਿਲੀ ਸੀ ਜ਼ਮਾਨਤ। 

Advertisement
Farmers Protest: ਵਾਟਰ ਕੈਨਨ ਵਾਲਾ ਨਵਦੀਪ ਜੇਲ੍ਹ 'ਚੋਂ ਆਇਆ ਬਾਹਰ! ਅੰਬਾਲਾ 'ਚ ਕਿਸਾਨਾਂ ਨੇ ਧਰਨਾ ਕੀਤਾ ਰੱਦ
Riya Bawa|Updated: Jul 17, 2024, 08:25 AM IST
Share

Ambala Farmers Protest Today:  ਕਿਸਾਨ ਨਵਦੀਪ ਸਿੰਘ ਦੀ ਰਿਹਾਈ ਤੋਂ ਬਾਅਦ ਅੰਬਾਲਾ ਵਿੱਚ ਕਿਸਾਨਾਂ ਦਾ ਧਰਨਾ ਰੱਦ ਕਰ ਦਿੱਤਾ ਗਿਆ ਹੈ। ਦਰਅਸਲ ਵਾਟਰ ਕੈਨਨ ਵਾਲਾ ਨਵਦੀਪ ਜਲਵੇੜਾ ਜੇਲ੍ਹ 'ਚੋਂ ਬਾਹਰ ਆ ਗਿਆ ਹੈ। ਕੱਲ ਕਿਸਾਨਾਂ ਵੱਲੋਂ ਨਵਦੀਪ ਜਲਵੇੜਾ ਦੇ ਹੱਕ ਵਿੱਚ ਅੰਬਾਲਾ ਵਿਖੇ ਵੱਡਾ ਇਕੱਠ ਰੱਖਿਆ ਗਿਆ ਸੀ। ਇਸ ਦੌਰਾਨ ਬੀਤੇ ਦਿਨੀ ਨਵਦੀਪ ਸਿੰਘ ਜਲਵੇੜਾ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲੀ ਸੀ। 

ਦੱਸ ਦਈਏਕਿ ਨਵਦੀਪ ਜਲਬੇੜਾ ਜ਼ਮਾਨਤ 'ਤੇ ਰਿਹਾਅ ਹੋ ਗਿਆ ਹੈ। ਜ਼ਮਾਨਤ ਮਿਲਣ ਤੋਂ ਬਾਅਦ ਅੰਬਾਲਾ ਜੇਲ੍ਹ ਤੋਂ ਬਾਹਰ ਆਏ। ਕੱਲ੍ਹ ਹੀ ਹਾਈਕੋਰਟ ਤੋਂ ਜ਼ਮਾਨਤ ਮਿਲੀ ਸੀ। 

ਇਹ ਵੀ ਪੜ੍ਹੋ: Amritsar News: ਅੰਮ੍ਰਿਤਸਰ ਪੁਲਿਸ ਵੱਲੋਂ ਬਸ ਸਟੈਂਡ ਦੇ ਸਾਹਮਣੇ ਹੋਟਲ 'ਚ ਰੇਡ! ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ
 

ਅੰਬਾਲਾ 'ਚ SP ਦਫ਼ਤਰ ਦਾ ਘਿਰਾਓ ਨਹੀਂ ਕਿਸਾਨ ਕਰਨਗੇ। ਪ੍ਰਦਰਸ਼ਨ ਦੀ ਥਾਂ ਕਿਸਾਨ ਸਵਾਗਤ ਮਾਰਚ ਕਰਨਗੇ।  ਦੂਜੇ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਸੀ ਕਿ ਸ਼ੰਭੂ ਬਾਰਡਰ ਖੁੱਲ੍ਹਦੇ ਹੀ ਕਿਸਾਨ ਦਿੱਲੀ ਵੱਲ ਕੂਚ ਕਰਨਗੇ। ਅਸੀਂ ਬਸ ਸਾਮਾਨ ਇਕੱਠਾ ਕਰਨ ਲਈ ਸਮਾਂ ਲਵਾਂਗੇ, ਉਸ ਤੋਂ ਬਾਅਦ ਅਸੀਂ ਦਿੱਲੀ ਲਈ ਰਵਾਨਾ ਹੋਵਾਂਗੇ। ਕਿਸਾਨ ਸ਼ੁਭਕਰਨ ਦੀ ਮੌਤ ਦੇ ਮਾਮਲੇ ਵਿੱਚ ਹਰਿਆਣਾ ਦੀ ਬਣਾਈ ਗਈ ਐਸਆਈਟੀ ਤੋਂ ਸਾਨੂੰ ਇਨਸਾਫ਼ ਦੀ ਉਮੀਦ ਨਹੀਂ ਹੈ।

ਨਵਦੀਪ ਸਿੰਘ ਜਲਬੇੜਾ ਕਿਸਾਨ ਆਗੂ ਜੈ ਸਿੰਘ ਦਾ ਪੁੱਤਰ ਹੈ, ਜੋ ਪਹਿਲਾਂ ਕਿਸਾਨ ਅੰਦੋਲਨ ਵਿੱਚ ਵਾਟਰ ਕੈਨਨ ਬੁਆਏ ਵਜੋਂ ਮਸ਼ਹੂਰ ਹੋਇਆ ਸੀ। ਅੰਬਾਲਾ ਪੁਲੀਸ ਨੇ ਨਵਦੀਪ ਜਲਬੇੜਾ ਖ਼ਿਲਾਫ਼ 13 ਫਰਵਰੀ ਨੂੰ ਆਈਪੀਸੀ ਦੀ ਧਾਰਾ 307 ਅਤੇ 379-ਬੀ ਅਤੇ ਹੋਰ ਧਾਰਾਵਾਂ ਤਹਿਤ ਐਫਆਈਆਰ ਨੰਬਰ 40 ਦਰਜ ਕੀਤੀ ਸੀ। 28 ਮਾਰਚ ਨੂੰ ਪੁਲੀਸ ਨੇ ਉਸ ਨੂੰ ਮੁਹਾਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਸੀ। ਮੰਗਲਵਾਰ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਨਵਦੀਪ 111 ਦਿਨਾਂ ਬਾਅਦ ਜੇਲ੍ਹ ਤੋਂ ਬਾਹਰ ਆਇਆ।

ਇਹ ਵੀ ਪੜ੍ਹੋ: Drink and Drive Fines: ਪੰਜਾਬ 'ਚ ਡਰਿੰਕ ਅਤੇ ਡਰਾਈਵ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ, ਲੱਗ ਰਹੇ ਨਵੀਂ ਸਪੀਡ ਰਡਾਰ ਕੈਮਰੇ 
 

Read More
{}{}