Home >>Punjab

Amritsar News: 'ਆਪ' ਸਰਕਲ ਪ੍ਰਧਾਨ ਤੇ ਕਿਸਾਨ ਆਗੂ ਨੇ ਐਸਐਚਓ ਦੇ ਨਾਂ 'ਤੇ ਮਾਰੀ ਠੱਗੀ; ਗ੍ਰਿਫ਼ਤਾਰ

Amritsar News:  ਤਸਕਰਾਂ ਦੇ ਘਰਾਂ 'ਉਤੇ ਛਾਪੇਮਾਰੀ ਰੋਕਣ ਦੇ ਬਦਲੇ ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਤੇ ਕਿਸਾਨ ਆਗੂ ਨੇ ਐਸਐਚਓ ਦੇ ਨਾਂ 'ਤੇ ਡੇਢ ਲੱਖ ਦੀ ਠੱਗੀ ਮਾਰ ਲਈ।

Advertisement
Amritsar News: 'ਆਪ' ਸਰਕਲ ਪ੍ਰਧਾਨ ਤੇ ਕਿਸਾਨ ਆਗੂ ਨੇ ਐਸਐਚਓ ਦੇ ਨਾਂ 'ਤੇ ਮਾਰੀ ਠੱਗੀ; ਗ੍ਰਿਫ਼ਤਾਰ
Ravinder Singh|Updated: Sep 09, 2024, 03:09 PM IST
Share

Amritsar News (ਭਰਤ ਸ਼ਰਮਾ):  ਤਸਕਰਾਂ ਦੇ ਘਰਾਂ 'ਉਤੇ ਛਾਪੇਮਾਰੀ ਰੋਕਣ ਦੇ ਬਦਲੇ ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਤੇ ਕਿਸਾਨ ਆਗੂ ਨੇ ਐਸਐਚਓ ਦੇ ਨਾਂ 'ਤੇ ਡੇਢ ਲੱਖ ਦੀ ਠੱਗੀ ਮਾਰ ਲਈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਡੇਢ ਲੱਖ ਰੁਪਏ ਬਰਾਮਦ ਕਰ ਲਏ ਹਨ। ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ 'ਆਪ' ਸਰਕਲ ਪ੍ਰਧਾਨ ਗੁਰਪ੍ਰੀਤ ਸਿੰਘ ਵਾਸੀ ਰਾਮਪੁਰਾ ਅਤੇ ਕਿਸਾਨ ਆਗੂ ਸੁਖਜਿੰਦਰ ਸਿੰਘ ਵਾਸੀ ਭਗਤੂਪੁਰਾ ਵਜੋਂ ਹੋਈ ਹੈ।

ਪੁਲਿਸ ਨੇ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਐਤਵਾਰ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਜੇਲ੍ਹ ਭੇਜ ਦਿੱਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਭਗਤੂਪੁਰਾ ਦੇ ਵਸਨੀਕ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਬੀਤੀ 30 ਅਗਸਤ ਨੂੰ ਐਸਐਚਓ ਸ਼ਮਸ਼ੇਰ ਸਿੰਘ ਨੇ ਪੁਲਿਸ ਟੀਮ ਸਮੇਤ ਉਸ ਦੇ ਭਰਾ ਜਸਪਾਲ ਸਿੰਘ ਉਰਫ਼ ਜੱਜ ਦੇ ਘਰ ਉਤੇ ਛਾਪਾ ਮਾਰਿਆ ਸੀ।

ਉਸ ਦਾ ਭਰਾ ਐਨਡੀਪੀਐਸ ਮਾਮਲੇ ਵਿੱਚ ਕੰਧ ਟੱਪ ਕੇ ਫ਼ਰਾਰ ਹੋ ਗਿਆ ਸੀ। ਉਸ ਤੋਂ ਬਾਅਦ ਫ਼ਰਾਰ ਹੋਏ ਜੁਗਰਾਜ ਸਿੰਘ ਉਰਫ਼ ਜਾਗੋ ਅਤੇ ਮੰਗਲ ਸਿੰਘ ਉਰਫ਼ ਮੰਗਾ ਖ਼ਿਲਾਫ਼ ਵੀ ਐਨਡੀਪੀਸੀ ਕੇਸ ਦਰਜ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਉਹ ਅਤੇ ਪ੍ਰਧਾਨ ਗੁਰਨਾਮ ਸਿੰਘ ਵਾਸੀ ਭਗਤੂਪੁਰਾ, ਸੁਖਜਿੰਦਰ ਸਿੰਘ ਤੋਂ ਇਲਾਵਾ ਗੁਰਪ੍ਰੀਤ ਸਿੰਘ ਨੂੰ ਮਿਲੇ।

ਜਸਪਾਲ, ਜੁਗਰਾਜ ਸਿੰਘ ਅਤੇ ਮੰਗਲ ਸਿੰਘ ਉਤੇ ਹੈਰੋਇਨ ਵੇਚਣ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਹੈਰੋਇਨ ਵੇਚਣ ਦੇ ਮਾਮਲੇ ਵਿੱਚ ਉਪਰੋਕਤ ਤਿੰਨਾਂ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਸੀ। ਸੁਖਜਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਐਸਐਚਓ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਇਸ ਮਸਲੇ ਦਾ ਹੱਲ ਕਰਵਾ ਦਿੱਤਾ ਜਾਵੇਗਾ। ਪੁਲਿਸ ਘਰ ਉਤੇ ਛਾਪੇਮਾਰੀ ਕਰਨ ਤੋਂ ਹਟ ਜਾਵੇਗੀ।

ਐਸਐਚਓ ਨੂੰ ਕੁਝ ਰਿਸ਼ਵਤ ਦੇਣੀ ਪਵੇਗੀ। ਉਹ ਉਨ੍ਹਾਂ ਦੀਆਂ ਗੱਲਾਂ ਨਾਲ ਸਹਿਮਤ ਹੋ ਗਿਆ। ਉਨ੍ਹਾਂ ਨੂੰ ਨਾ ਗ੍ਰਿਫਤਾਰ ਕਰਨ ਲਈ ਤਿੰਨਾਂ ਤੋਂ 50-50 ਹਜ਼ਾਰ ਰੁਪਏ ਲੈ ਲਏ ਅਤੇ ਸੁਖਜਿੰਦਰ ਅਤੇ ਗੁਰਪ੍ਰੀਤ ਨੂੰ ਡੇਢ ਲੱਖ ਰੁਪਏ ਦੇ ਦਿੱਤੇ ਪਰ ਉਸ ਤੋਂ ਬਾਅਦ ਵੀ ਪੁਲਿਸ ਨੇ ਘਰ 'ਤੇ ਛਾਪਾ ਮਾਰਿਆ।

ਇਸ ਤੋਂ ਬਾਅਦ ਉਹ ਖੁਦ ਐਸਐਚਓ ਚਾਟੀਵਿੰਡ ਸ਼ਮਸ਼ੇਰ ਸਿੰਘ ਕੋਲ ਗਏ। ਉਸ ਨੇ ਐੱਸਐੱਚਓ ਨੂੰ ਕਿਹਾ ਕਿ ਉਸ ਨੇ ਛਾਪੇਮਾਰੀ ਰੋਕਣ ਲਈ ਡੇਢ ਲੱਖ ਰੁਪਏ ਦਿੱਤੇ ਸਨ ਤਾਂ ਐੱਸਐੱਚਓ ਨੇ ਕਿਹਾ ਕਿ ਉਨ੍ਹਾਂ ਕੋਈ ਰਿਸ਼ਵਤ ਨਹੀਂ ਲਈ। ਬਾਅਦ ਵਿੱਚ ਖੁਲਾਸਾ ਹੋਇਆ ਕਿ ਦੋਵੇਂ ਮੁਲਜ਼ਮਾਂ ਨੇ ਐਸਐਚਓ ਦੇ ਨਾਂ ਉਤੇ ਪੈਸੇ ਲੈ ਕੇ ਠੱਗੀ ਮਾਰੀ ਹੈ। 

ਐੱਸਐੱਚਓ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਸ਼ਨਿੱਚਵਾਰ ਰਾਤ ਪੁਲਿਸ ਟੀਮ ਨਾਲ ਛਾਪੇਮਾਰੀ ਕਰਕੇ ਸੁਖਜਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਉਰਫ ਗੋਰਾ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਕੋਲੋਂ ਡੇਢ ਲੱਖ ਰੁਪਏ ਬਰਾਮਦ ਕੀਤੇ ਗਏ ਹਨ।

Read More
{}{}