Home >>Punjab

Amritsar News: ਅੰਮ੍ਰਿਤਸਰ 'ਚ ਚਾਈਨਾ ਡੋਰ ਕਰਕੇ ਛੇ ਸਾਲ ਦੀ ਬੱਚੀ ਦੀ ਮੌਤ

Amritsar News: ਇੱਕ ਵਾਰ ਫਿਰ ਤੋਂ ਚਾਈਨਾ ਡੋਰ ਨੇ ਛੇ ਸਾਲ ਦੀ ਬੱਚੀ ਨੂੰ ਆਪਣਾ ਸ਼ਿਕਾਰ ਬਣਾਇਆ ਅਤੇ ਮੌਤ ਹੋ ਗਈ।  

Advertisement
Amritsar News: ਅੰਮ੍ਰਿਤਸਰ 'ਚ ਚਾਈਨਾ ਡੋਰ ਕਰਕੇ ਛੇ ਸਾਲ ਦੀ ਬੱਚੀ ਦੀ ਮੌਤ
Riya Bawa|Updated: Feb 27, 2024, 03:25 PM IST
Share

Amritsar News: ਪੰਜਾਬ ਸਰਕਾਰ ਵੱਲੋਂ ਜਰੂਰ ਚਾਈਨਾ ਡੋਰ ਨੂੰ ਬੈਨ ਕੀਤਾ ਹੋਇਆ ਹੈ, ਪੰਜਾਬ ਪੁਲਿਸ ਵੱਲੋਂ ਵੀ ਲਗਾਤਾਰ ਕਾਰਵਾਈਆਂ ਵੀ ਕੀਤੀ ਜਾ ਰਹੀ ਹੈ, ਪਰ ਫਿਰ ਵੀ ਪ੍ਰਸ਼ਾਸਨ ਦੇ ਨਿਯਮਾਂ ਦੇ ਧੱਜੀਆਂ ਉੱਡ ਰਹੀਆਂ ਹਨ, ਅੱਜ ਤਾਜਾ ਮਾਮਲਾ ਅੰਮ੍ਰਿਤਸਰ ਦੇ ਇਲਾਕਾ ਬਟਾਲਾ ਰੋਡ ਵਿਖੇ ਜਦੋਂ ਛੇ ਸਾਲਾ ਕੁੜੀ ਆਪਣੇ ਪਿਤਾ ਦੇ ਨਾਲ ਘਰ ਜਾ ਰਹੀ ਸੀ. ਇਸ ਦੌਰਾਨ ਉਸ ਦੇ ਨਾਲ ਇੱਕ ਹਾਦਸਾ ਵਾਪਰ ਜਾਂਦਾ ਹੈ ਚਾਈਨਾ ਡੋਰ ਉਸਦੇ ਗਲੇ ਤੇ ਵੱਜਦੀ ਹੈ, ਜਿਸ ਨਾਲ ਉਸ ਦੇ ਗਲੇ ਤੇ ਗਹਿਰਾ ਜ਼ਖ਼ਮ ਹੋ ਜਾਂਦਾ ਹੈ ਜਦੋਂ ਉਸਦੇ ਪਿਤਾ ਉਸ ਨੂੰ ਹਸਪਤਾਲ ਲੈ ਕੇ ਜਾਂਦੇ ਹੈ ਤਦ ਡਾਕਟਰਾਂ ਵੱਲੋਂ ਜਵਾਬ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ: Ludhiana News: ਗੈਂਗਸਟਰਾਂ ਦੇ ਦੋ ਧੜਿਆਂ ਵਿਚਾਲੇ ਝੜਪ, ਇਕ ਦੂਜੇ 'ਤੇ ਚੱਲੀਆਂ ਗੋਲੀਆਂ; ਇੱਕ ਦੀ ਮੌਤ

ਜੀ ਮੀਡੀਆ ਦੀ ਪਰਿਵਾਰਿਕ ਮੈਂਬਰਾਂ ਨਾਲ ਖਾਸ ਗੱਲਬਾਤ 
ਜੀ ਮੀਡੀਆ ਦੀ ਟੀਮ ਨੇ ਖਾਸ ਗੱਲਬਾਤ ਕੀਤੀ ਛੇ ਸਾਲਾ ਕੁੜੀ ਪਲਕ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਪਲਕ ਦੇ ਪਿਤਾ ਨੇ ਕਿਹਾ ਕਿ ਉਹ ਆਪਣੇ ਘਰ ਜਾ ਰਹੇ ਸੀ ਬਟਾਲਾ ਰੋਡ ਤੋਂ ਵੇਰਕਾ ਤਦੀ ਅਚਾਨਕ ਉਹਨਾਂ ਦੀ ਕੁੜੀ ਤੇ ਚਾਈਨਾ ਡੋਰ ਫਿਰ ਜਾਂਦੀ ਹੈ, ਜਿਸ ਨਾਲ ਉਹਨਾਂ ਦੀ ਕੁੜੀ ਤੇ ਗਰਦਨ ਤੇ ਗਹਿਰਾ ਜ਼ਖ਼ਮ ਹੋ ਜਾਂਦਾ ਹੈ ਜਦੋਂ ਉਹ ਹਸਪਤਾਲ ਲੈ ਕੇ ਜਾਂਦੇ ਹੈ ਤਦੀ ਡਾਕਟਰਾਂ ਵੱਲੋਂ ਉਹਨਾਂ ਨੂੰ ਜਵਾਬ ਦੇ ਦਿੱਤਾ ਜਾਂਦਾ ਹੈ.

ਪ੍ਰਸ਼ਾਸਨ ਅੱਗੇ ਵੀ ਲਾਈ ਗੁਹਾਰ
ਪਲਕ ਦੇ ਪਿਤਾ ਨੇ ਪ੍ਰਸ਼ਾਸਨ ਦੇ ਅੱਗੇ ਵੀ ਗੁਹਾਰ ਲਗਾਈ ਹੈ ਕਿ ਜਿਹੜੇ ਲੋਕ ਚਾਈਨਾ ਡੋਰ ਵੇਚਦੇ ਹੈ ਜਾਂ ਫਿਰ ਖਰੀਦਦੇ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਇਸ ਤਰਾਂ ਦੇ ਹਾਦਸੇ ਨਾ ਵਾਪਰ ਸਕਣ।

ਪਰਿਵਾਰ ਵਿੱਚ ਸੀ ਸਭ ਤੋਂ ਛੋਟੀ
ਪਲਕ ਦੀ ਮਾਤਾ ਨੇ ਕਿਹਾ ਕਿ ਉਹਨਾਂ ਦੀਆ ਚਾਰ ਕੁੜੀਆਂ ਸੀ ਤੇ ਸਭ ਤੋਂ ਛੋਟੀ ਕੁੜੀ ਪਲਕ ਸੀ ਜਿਸ ਦੀ ਉਮਰ ਛੇ ਸਾਲ ਸੀ ਤੇ ਅਤੇ ਉਹ ਨਰਸਰੀ ਕਲਾਸ ਦੇ ਵਿੱਚ ਪੜਦੀ ਸੀ, ਉਹਨਾਂ ਨੇ ਕਿਹਾ ਕਿ ਪਲਕ ਵੱਡੇ ਹੋ ਕੇ ਅਧਿਆਪਕ ਬਣਨਾ ਚਾਹੁੰਦੀ ਸੀ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਉਹਨਾਂ ਦੀ ਕੁੜੀ ਨਾਲ ਇੰਨਾ ਵੱਡਾ ਹਾਸਾ ਵਾਪਰ ਜਾਏਗਾ। ਉਹਨਾਂ ਨੇ ਵੀ ਪ੍ਰਸ਼ਾਸਨ ਦੇ ਅੱਗੇ ਗੁਹਾਰ ਲਗਾਈ ਹੈ ਕਿ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ: Chandigarh Election: ਅੱਜ ਹੋਣਗੀਆਂ ਚੰਡੀਗੜ੍ਹ ਸੀਨੀਅਰ ਤੇ ਡਿਪਟੀ ਦੀਆਂ ਚੋਣਾਂ, ਦੇਖੋ ਕੀ ਨਿਕਲੇਗਾ ਸਿੱਟਾ

Read More
{}{}