Home >>Punjab

ਟ੍ਰੈਫਿਕ ਨਿਯਮ ਤੋੜਨ ਵਾਲਿਆਂ ਦੀ ਹੁਣ ਖੈਰ ਨਹੀਂ, ਇਸ ਸ਼ਹਿਰ ਵਿੱਚ ਵੀ ਲੱਗ ਗਏ CCTV ਕੈਮਰੇ

Amritsar News: ਨਗਰ ਨਿਗਮ ਕਮਿਸ਼ਨਰ ਔਲਖ ਨੇ ਜਾਣਕਾਰੀ ਦਿੱਤੀ ਕਿ ਸ਼ਹਿਰ ਦੇ ਵਿੱਚ 409 ਸਥਾਨਾਂ ਦੇ ਵਿੱਚ 1115 ਸੀਸੀ ਟੀਵੀ ਕੈਮਰੇ ਲਗਾਏ ਗਏ ਹਨ, ਇਸਦੇ ਵਿੱਚ 50 ਫੇਸ ਡਿਟੈਕਸ਼ਨ ਕੈਮਰੇ ਅਤੇ 50 ਸਾਰਵਜਨਿਕ ਚੇਤਾਵਨੀ ਪ੍ਰਣਾਲੀ ਵਾਲੇ ਚੌਂਕ ਸ਼ਾਮਿਲ ਹਨ। 

Advertisement
ਟ੍ਰੈਫਿਕ ਨਿਯਮ ਤੋੜਨ ਵਾਲਿਆਂ ਦੀ ਹੁਣ ਖੈਰ ਨਹੀਂ, ਇਸ ਸ਼ਹਿਰ ਵਿੱਚ ਵੀ ਲੱਗ ਗਏ CCTV ਕੈਮਰੇ
Manpreet Singh|Updated: Jan 22, 2025, 03:44 PM IST
Share

Amritsar News(ਭਰਤ ਸ਼ਰਮਾ): ਅੰਮ੍ਰਿਤਸਰ ਸਮਾਰਟ ਸਿਟੀ ਲਿਮਿਟਿਡ ਦਾ 92 ਕਰੋੜ ਰੁਪਏ ਦੀ ਲਾਗਤ ਦੇ ਨਾਲ ਇੰਟੀਗਰੇਟਡ ਕਮਾਂਡ ਕੰਟਰੋਲ ਸੈਂਟਰ ਪ੍ਰੋਜੈਕਟ ਪੂਰੀ ਤਰ੍ਹਾਂ ਤਿਆਰ ਹੋ ਚੁੱਕਾ ਹੋਇਆ ਹੈ। ਕਮਾਂਡ ਸੈਂਟਰ ਰਣਜੀਤ ਐਵਨ ਸਥਿਤ ਨਗਰ ਨਿਗਮ ਦਫਤਰ ਤੇ ਸਥਾਪਿਤ ਕੀਤਾ ਗਿਆ ਹੈ। ਪੂਰੇ ਅੰਮ੍ਰਿਤਸਰ ਸ਼ਹਿਰ ਵਿੱਚ 1115 ਸੀਸੀਟੀਵੀ ਕੈਮਰੇ ਲਗਾਏ ਗਏ। ਜਿਨ੍ਹਾਂ ਦੀ ਅੱਖ ਤੋਂ ਟ੍ਰੈਫਿਕ ਨਿਯਮ ਤੋੜਨ ਵਾਲੇ ਨਹੀਂ ਬਚ ਸਕਣਗੇ।

ਅੰਮ੍ਰਿਤਸਰ ਦੇ ਨਗਰ ਨਿਗਮ ਦੇ ਕਮਿਸ਼ਨਰ ਆਈਏਐਸ ਗੁਲਪ੍ਰੀਤ ਸਿੰਘ ਔਲਖ ਨੇ ਸਾਡੇ ਨਾਲ ਖਾਸ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਮਾਡਨ ਤਕਨੀਕ ਦੇ ਨਾਲ ਭਰਿਆ ਹੋਇਆ ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਸ਼ਹਿਰ ਦੀ ਸੁਰੱਖਿਆ ਅਤੇ ਟਰੈਫਿਕ ਮੈਨੇਜਮੈਂਟ ਨੂੰ ਮਜਬੂਤ ਕਰਨ ਦਾ ਟੀਚਾ ਹੈ।

ਨਗਰ ਨਿਗਮ ਕਮਿਸ਼ਨਰ ਔਲਖ ਨੇ ਜਾਣਕਾਰੀ ਦਿੱਤੀ ਕਿ ਸ਼ਹਿਰ ਦੇ ਵਿੱਚ 409 ਸਥਾਨਾਂ ਦੇ ਵਿੱਚ 1115 ਸੀਸੀ ਟੀਵੀ ਕੈਮਰੇ ਲਗਾਏ ਗਏ ਹਨ, ਇਸਦੇ ਵਿੱਚ 50 ਫੇਸ ਡਿਟੈਕਸ਼ਨ ਕੈਮਰੇ ਅਤੇ 50 ਸਾਰਵਜਨਿਕ ਚੇਤਾਵਨੀ ਪ੍ਰਣਾਲੀ ਵਾਲੇ ਚੌਂਕ ਸ਼ਾਮਿਲ ਹਨ। ਕਮਾਂਡ ਸੈਂਟਰ ਵਿਚ 10 ਐਲਈਡੀ ਸਕਰੀਨ ਵੀ ਲਾਈ ਗਈ ਹੈ, ਜਿੱਥੇ ਅਸੀਂ ਪੂਰੇ ਸ਼ਹਿਰ ਦੀ ਨਿਗਰਾਨੀ  ਰੱਖ ਸਕਦੇ ਹਾਂ।

ਨਗਰ ਨਿਗਮ ਕਮਿਸ਼ਨਰ ਨੇ ਕਿਹਾ ਕਿ ਇੰਟੀਗਰੇਟਡ ਕਮਾਂਡ ਕੰਟਰੋਲ ਸੈਂਟਰ ਆਪਰੇਸ਼ਨ ਵਿੱਚ ਚੱਲ ਰਿਹਾ ਹੈ, ਅਤੇ ਇਹ ਦਿਨ ਰਾਤ ਚੱਲਦਾ ਰਵੇਗਾ, ਨਗਰ ਨਿਗਮ ਕਮਿਸ਼ਨਰ ਨੇ ਕਿਹਾ ਕਿ ਆਈਸੀਸੀ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਪੁਲਿਸ ਅਧਿਕਾਰੀ ਅਪਰਾਧ ਰੋਕਣ ਅਤੇ ਟਰੈਫਿਕ ਨੂੰ ਕੰਟਰੋਲ ਕਰਨ ਦੇ ਲਈ ਇਸ ਸੈਂਟਰ ਦੀ ਸੁਵਿਧਾਵਾ ਦਾ ਫਾਇਦਾ ਚੱਕਣਗੇ, ਅਤੇ ਇਸ ਤੋਂ ਇਲਾਵਾ ਨਗਰ ਨਿਗਮ ਦੇ ਨਾਲ ਸੰਬੰਧਿਤ ਗਤੀਵਿਧੀਆਂ ਜਿਵੇਂ ਬੱਚਿਆਂ ਦੇ ਖੇਡਣ ਲਈ ਪਾਰਕ ਟੁੱਟੀਆਂ ਹੋਈਆਂ ਸੜਕਾਂ ਅਤੇ ਹੋਰ ਵੀ ਸੰਬੰਧਿਤ ਗਤਿਵਿਧੀਆਂ ਦੀ ਨਿਗਰਾਨੀ ਵੀ ਇਨ੍ਹਾਂ ਕੈਮਰਿਆਂ ਦੇ ਮਾਧਮ ਦੇ ਰਾਹੀ ਕੀਤੀ ਜਾਵੇਗੀ । 

ਉਹਨਾਂ ਨੇ ਕਿਹਾ ਕਿ ਫਿਲਹਾਲ 26 ਜਨਵਰੀ ਤੋਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਈ-ਚਲਾਨ ਸੇਵਾ ਸ਼ੁਰੂ ਨਹੀਂ ਹੋਵੇਗੀ ਇਸ ਨੂੰ ਹਾਲੇ ਸਮਾਂ ਲੱਗ ਸਕਦਾ ਹੈ, ਪਰ ਉਹਨਾਂ ਨੇ ਕਿਹਾ ਕਿ ਇੰਟੀਗਰੇਟਡ ਕਮਾਂਡ ਕੰਟਰੋਲ ਸੈਂਟਰ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਚੁੱਕਾ ਹੋਇਆ ਹੈ। ਉਨਾਂ ਨੇ ਅੰਮ੍ਰਿਤਸਰ ਵਾਸੀ ਨੂੰ ਅਪੀਲ ਕੀਤੀ ਕਿ ਅੰਮ੍ਰਿਤਸਰ ਵਾਸੀ ਟ੍ਰੈਫਿਕ ਨਿਯਮ ਦੀ ਪਾਲਨਾ ਕਰੇ। 

Read More
{}{}