Home >>Punjab

Amritsar News: ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਔਰਤ ਨੇ ਫਰਸ਼ 'ਤੇ ਦਿੱਤਾ ਬੱਚੇ ਨੂੰ ਜਨਮ; ਸਿਹਤ ਸਹੂਲਤਾਂ ਦੀ ਖੁੱਲ੍ਹੀ ਪੋਲ

 Amritsar News: ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਇਹ ਸਾਹਮਣੇ ਆਈ ਹੈ। 

Advertisement
 Amritsar News: ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਔਰਤ ਨੇ ਫਰਸ਼ 'ਤੇ ਦਿੱਤਾ ਬੱਚੇ ਨੂੰ ਜਨਮ; ਸਿਹਤ ਸਹੂਲਤਾਂ ਦੀ ਖੁੱਲ੍ਹੀ ਪੋਲ
Ravinder Singh|Updated: Oct 03, 2024, 11:46 AM IST
Share

Amritsar News: ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਇਹ ਸਾਹਮਣੇ ਆਈ ਹੈ। ਜਿੱਥੇ ਸਰਕਾਰ ਦੇ ਵੱਡੇ ਵੱਡੇ ਦਾਅਵੇ ਖੋਖਲੇ ਹੁੰਦੇ ਦਿਖਾਈ ਦੇ ਰਹੇ ਹਨ ਕਿ ਡਿਲੀਵਰੀ ਲਈ ਆਈ ਇਕ ਮਹਿਲਾ ਨੂੰ ਬੈਡ ਤੱਕ ਨਸੀਬ ਨਹੀਂ ਹੋਇਆ। ਇਸ ਕਾਰਨ ਉਸ ਨੂੰ ਫਰਸ਼ ਉਤੇ ਹੀ ਆਪਣੇ ਬੱਚੇ ਦੀ ਡਿਲੀਵਰੀ ਕਰਨੀ ਪਈ। ਕਿਹਾ ਜਾ ਰਿਹਾ ਹੈ ਕਿ ਕੋਈ ਵੀ ਡਾਕਟਰ ਉੱਥੇ ਮੌਜੂਦ ਨਹੀਂ ਸੀ।

ਇਹ ਵੀ ਪੜ੍ਹੋ : Haryana Assembly Elections 2024: ਹਰਿਆਣਾ ਵਿਧਾਨ ਸਭਾ ਚੋਣ ਲਈ ਪ੍ਰਚਾਰ ਦਾ ਅੱਜ ਆਖਰੀ ਦਿਨ, ਸਿਆਸੀ ਪਾਰਟੀਆਂ ਨੇ ਲਾਇਆ ਪੂਰਾ ਜ਼ੋਰ

ਇਸ ਕਾਰਨ ਉਸ ਮਹਿਲਾ ਦੀ ਡਿਲੀਵਰੀ ਫਰਸ਼ ਉਤੇ ਹੀ ਹੋਈ। ਜਦੋਂ ਹੀ ਮੀਡੀਆ ਦੀ ਟੀਮ ਉੱਥੇ ਪਹੁੰਚੀ ਤਾਂ ਡਾਕਟਰਾਂ ਵੱਲੋਂ ਮੀਡੀਆ ਦੇਖ ਕੇ ਔਰਤ ਨੂੰ ਇੱਕ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਨੇ ਸਾਰ ਨਹੀਂ ਲਈ। ਡਿਲੀਵਰੀ ਹੋਣ ਤੋਂ ਬਾਅਦ ਡਾਕਟਰਾਂ ਵੱਲੋਂ ਮਹਿਲਾ ਨੂੰ ਵਾਰਡ ਵਿੱਚ ਦਾਖ਼ਲ ਕੀਤਾ ਗਿਆ ਹੈ। ਡਾਕਟਰਾਂ ਨੇ ਡਿਲੀਵਰੀ ਦੀ 12 ਤਰੀਕ ਦਿੱਤੀ ਸੀ ਪਰ ਸਮੇਂ ਤੋਂ ਪਹਿਲਾ ਹੀ ਮਹਿਲਾ ਦੀ ਡਿਲੀਵਰੀ ਹੋ ਗਈ।

ਇਹ ਵੀ ਪੜ੍ਹੋ : T20 World Cup: ਅੱਜ ਤੋਂ ਮਹਿਲਾ ਟੀ-20 ਵਿਸ਼ਵ ਕੱਪ ਦੀ ਸ਼ੁਰੂਆਤ, ਭਾਰਤ ਦਾ ਪਹਿਲਾ ਮੁਕਾਬਲਾ ਨਿਊਜ਼ੀਲੈਂਡ ਨਾਲ

 

Read More
{}{}