Home >>Punjab

Amritsar News: ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ 600 ਤੋਂ ਵੱਧ ਧੀਆਂ ਤੇ ਔਰਤਾਂ ਦੇ ਨਾਲ ਮਨਾਈ ਲੋਹੜੀ

Amritsar News: ਡਿਪਟੀ ਕਮਿਸ਼ਨਰ ਨੇ ਦੱਸਿਆ ਹੈ ਕਿ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਖਾਸ ਤੌਰ 'ਤੇ ਧੀਆਂ ਲਈ ਰੋਜ਼ਗਾਰ ਮੇਲਾ ਵੀ ਲਗਾਇਆ ਹੋਇਆ ਹੈ। ਉੱਥੇ ਹੁਣ ਵੀ ਐਨਰੋਲਮੈਂਟ ਹੋ ਰਹੀ ਹੈ ਅਤੇ ਬੱਚੀਆਂ ਨੂੰ ਯੋਗਾ ਦੇ ਨਾਲ-ਨਾਲ ਸੈਲਫ ਡਿਫੈਂਸ ਦੀਆਂ ਤਕਨੀਕਾਂ ਵੀ ਸਿਖਾਈਆਂ ਜਾ ਰਹੀਆਂ ਹਨ।

Advertisement
Amritsar News: ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ 600 ਤੋਂ ਵੱਧ ਧੀਆਂ ਤੇ ਔਰਤਾਂ ਦੇ ਨਾਲ ਮਨਾਈ ਲੋਹੜੀ
Manpreet Singh|Updated: Jan 08, 2025, 06:21 PM IST
Share

Amritsar News(ਭਰਤ ਸ਼ਰਮਾ): ਅੱਜ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅੰਮ੍ਰਿਤਸਰ ਦੇ ਮਾਲ ਰੋਡ ਸਕੂਲ ਵਿਖੇ ਧੀਆਂ ਦੇ ਨਾਲ ਲੋਹੜੀ ਦਾ ਤਿਉਹਾਰ ਮਨਾਉਣ ਦੇ ਲਈ ਪਹੁੰਚੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਅੱਜ ਅਸੀਂ ਧੀਆਂ ਦਾ ਤਿਉਹਾਰ ਮਨਾ ਰਹੇ ਹਾਂ। ਇੱਥੇ 600 ਤੋਂ 700 ਦੇ ਕਰੀਬ ਲੜਕੀਆਂ ਅਤੇ ਮਹਿਲਾਵਾਂ ਅੰਮ੍ਰਿਤਸਰ ਦੀਆਂ ਵੱਖ-ਵੱਖ ਥਾਵਾਂ ਤੋਂ ਆਈਆ ਹਨ ਅਤੇ ਉਹ ਵੱਖ-ਵੱਖ ਪ੍ਰਤਿਯੋਗਤਾਵਾਂ ਦੇ ਵਿੱਚ ਹਿੱਸਾ ਲੈ ਰਹੀਆਂ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਹੈ ਕਿ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਖਾਸ ਤੌਰ 'ਤੇ ਧੀਆਂ ਲਈ ਰੋਜ਼ਗਾਰ ਮੇਲਾ ਵੀ ਲਗਾਇਆ ਹੋਇਆ ਹੈ। ਉੱਥੇ ਹੁਣ ਵੀ ਐਨਰੋਲਮੈਂਟ ਹੋ ਰਹੀ ਹੈ ਅਤੇ ਬੱਚੀਆਂ ਨੂੰ ਯੋਗਾ ਦੇ ਨਾਲ-ਨਾਲ ਸੈਲਫ ਡਿਫੈਂਸ ਦੀਆਂ ਤਕਨੀਕਾਂ ਵੀ ਸਿਖਾਈਆਂ ਜਾ ਰਹੀਆਂ ਹਨ। ਜਿਨਾਂ ਨੇ ਸਰਕਾਰੀ ਨੌਕਰੀ ਲਈ ਪੇਪਰਾਂ ਦੀ ਤਿਆਰੀ ਕਰਨੀ ਹੈ। ਉਨ੍ਹਾਂ ਦੀ ਤਿਆਰੀ ਕਰਨ ਲਈ ਮੁਫ਼ਤ ਕਲਾਸਾਂ ਦਫ਼ਤਰ ਦੇ ਵਿੱਚ ਚਲਾਈਆਂ ਜਾ ਰਹੀਆਂ ਹਨ।

ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਕੁਝ ਔਰਤਾਂ ਈ ਰਿਕਸ਼ਾ ਚਲਾਉਂਦੀਆਂ ਹਨ। ਉਹ ਜਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਕੰਮ ਕਰ ਰਹੀਆਂ ਹਨ। ਦੇਸ਼ ਦੀਆਂ ਸਾਰੀਆਂ ਧੀਆਂ ਲਈ ਵੀ ਉਹ ਪ੍ਰੇਰਨਾ ਸਰੋਤ ਬਣ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਸਾਰੀਆਂ ਔਰਤਾਂ ਨੂੰ ਉਹ ਅੱਜ ਮਿਲ ਕੇ ਵੀ ਆ ਰਹੇ ਹਨ। ਉਹ ਔਰਤਾਂ ਜੋ ਘਰੋਂ ਬਾਹਰ ਨਿਕਲ ਕੇ ਕੰਮ ਕਰ ਰਹੀਆਂ ਹਨ, ਆਪਣੇ ਘਰ ਖੁਦ ਚਲਾ ਰਹੀਆਂ ਹਨ, ਆਪਣੀ ਸੇਵਿੰਗ ਕਰ ਰਹੀਆਂ ਹਨ, ਆਪਣੇ ਲਾਈਫ ਇੰਸ਼ੋਰੈਂਸ ਕਰਾ ਰਹੀਆਂ ਹਨ, ਉਹ ਆਪਣੇ ਬੱਚਿਆਂ ਦੇ ਲਈ ਇੱਕ ਵਧੀਆ ਭਵਿੱਖ ਬਣਾ ਰਹੀਆਂ ਹਨ। ਉਨ੍ਹਾਂ ਔਰਤਾਂ ਦੀਆਂ ਮਾਹਿਰਾਂ ਦੇ ਨਾਲ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਹਨ ਕਿ ਉਹ ਕਿਸ ਤਰ੍ਹਾਂ ਆਪਣੀ ਇਨਵੈਸਟਮੈਂਟ ਨੂੰ ਹੋਰ ਵੀ ਵਧੀਆ ਕਰ ਸਕਦੀਆਂ ਹਨ। ਡੀਸੀ ਸਾਕਸ਼ੀ ਸਾਹਨੀ ਨੇ ਕਿਹਾ ਕਿ ਉਹ ਅੰਮ੍ਰਿਤਸਰ ਦੇ ਵਿੱਚ ਉਸ ਤਰ੍ਹਾਂ ਦਾ ਇੰਫਰਾਸਟਰਕਚਰ ਬਣਾਉਣਾ ਚਾਹੁੰਦੇ ਹਨ। ਜਿੱਥੇ ਅੰਮ੍ਰਿਤਸਰ ਦਾ ਹਰ ਇੱਕ ਵਾਸੀ ਆਪਣੇ ਉੱਤਮ ਕਾਬਲੀਅਤ ਦਾ ਪ੍ਰਦਰਸ਼ਨ ਕਰ ਸਕੇ।

 

Read More
{}{}