Home >>Punjab

ਅੰਮ੍ਰਿਤਸਰ ਜ਼ਿਲ੍ਹੇ ਵਿੱਚ ਡੇਂਗੂ ਅਤੇ ਚਿਕਨਗੁਨਿਆ ਨੇ ਦਿੱਤੀ ਦਸਤਕ, ਕਈ ਕੇਸ ਆਏ ਸਹਾਮਣੇ

Amritsar News: ਸਿਹਤ ਵਿਭਾਗ ਵੱਲੋਂ 1300 ਨਰਸਿੰਗ ਵਿਦਿਆਰਥੀਆਂ, 355 ਲੈਬ ਟੈਕਨੀਸ਼ੀਅਨ, 121 ਫਾਰਮੇਸੀ ਵਿਦਿਆਰਥੀਆਂ, 139 ਸੀਐਚਓ, 193 ਮਲਟੀ ਪਰਪਜ਼ ਹੈਲਥ ਵਰਕਰ, 46 ਮਲਟੀ ਪਰਪਜ਼ ਹੈਲਥ ਸੁਪਰਵਾਈਜ਼ਰ ਅਤੇ 1352 ਆਸ਼ਾ ਵਰਕਰਾਂ ਨੂੰ ਡੇਂਗੂ ਅਤੇ ਚਿਕਨਗੁਨਿਆ ਬਾਰੇ ਟ੍ਰੇਨਿੰਗ ਦਿੱਤੀ ਗਈ ਹੈ।

Advertisement
ਅੰਮ੍ਰਿਤਸਰ ਜ਼ਿਲ੍ਹੇ ਵਿੱਚ ਡੇਂਗੂ ਅਤੇ ਚਿਕਨਗੁਨਿਆ ਨੇ ਦਿੱਤੀ ਦਸਤਕ, ਕਈ ਕੇਸ ਆਏ ਸਹਾਮਣੇ
Manpreet Singh|Updated: Apr 26, 2025, 10:26 AM IST
Share

Amritsar News(ਭਰਤ ਸ਼ਰਮਾ): ਅੰਮ੍ਰਿਤਸਰ ਜ਼ਿਲ੍ਹੇ ਵਿੱਚ ਡੇਂਗੂ ਅਤੇ ਚਿਕਨਗੁਨਿਆ ਦੇ ਕੇਸ ਸਾਹਮਣੇ ਆਏ ਹਨ। ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਸ਼ਾਕਸੀ ਸਵਾਹਨੀ ਵੱਲੋਂ ਸਿਹਤ ਵਿਭਾਗ ਦੇ ਨਾਲ ਡੇਂਗੂ ਅਤੇ ਚਿਕਨਗੁਨਿਆ ਨੂੰ ਕਿਵੇਂ ਰੋਕਿਆ ਜਾਵੇ ਇਸ ਬਾਰੇ ਰਿਵਿਊ ਮੀਟਿੰਗ ਕੀਤੀ ਗਈ। ਜਿਸ ਵਿੱਚ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਹਾਟਸਪੌਟ ਖੇਤਰਾਂ ਵਿੱਚ ਫੋਗਿੰਗ ਨੂੰ ਯਕੀਨੀ ਬਣਾਇਆ ਜਾਵੇ ਅਤੇ ਸਿਹਤ ਵਿਭਾਗ ਦੇ ਡਾਕਟਰਾਂ ਅਤੇ ਕਰਮਚਾਰੀਆਂ ਨੂੰ ਚੌਕੰਨਾ ਰਹਿਣ ਦੇ ਵੀ ਨਿਰਦੇਸ਼ ਦਿੱਤੇ।

ਸਹਾਇਕ ਸਿਵਲ ਸਰਜਨ ਰਜਿੰਦਰਪਾਲ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਹੁਣ ਤੱਕ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਡੇਂਗੂ ਦੇ 4 ਕੇਸ ਅਤੇ ਚਿਕਨਗੁਨਿਆ ਦੇ 11 ਕੇਸ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਡੇਂਗੂ ਅਤੇ ਚਿਕਨਗੁਨਿਆ ਦੀ ਰੋਕਥਾਮ ਸਬੰਧੀ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ ਅਤੇ ਹਾਟਸਪੌਟ ਖੇਤਰਾਂ ਵਿੱਚ ਫੋਗਿੰਗ ਲਈ ਟੀਮਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ। ਸਿਹਤ ਵਿਭਾਗ ਵੱਲੋਂ ਆਮ ਜਨਤਾ ਵਿੱਚ ਜਾਗਰੂਕਤਾ ਵਧਾਉਣ ਲਈ ਵੀ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ।

ਇਸਦੇ ਨਾਲ ਹੀ 246 ਸਕੂਲਾਂ ਵਿੱਚ ਬੱਚਿਆਂ ਅਤੇ ਅਧਿਆਪਕਾਂ ਨੂੰ ਵੀ ਜਾਗਰੂਕ ਕੀਤਾ ਗਿਆ ਹੈ। ਸਿਹਤ ਵਿਭਾਗ ਵੱਲੋਂ 1300 ਨਰਸਿੰਗ ਵਿਦਿਆਰਥੀਆਂ, 355 ਲੈਬ ਟੈਕਨੀਸ਼ੀਅਨ, 121 ਫਾਰਮੇਸੀ ਵਿਦਿਆਰਥੀਆਂ, 139 ਸੀਐਚਓ, 193 ਮਲਟੀ ਪਰਪਜ਼ ਹੈਲਥ ਵਰਕਰ, 46 ਮਲਟੀ ਪਰਪਜ਼ ਹੈਲਥ ਸੁਪਰਵਾਈਜ਼ਰ ਅਤੇ 1352 ਆਸ਼ਾ ਵਰਕਰਾਂ ਨੂੰ ਡੇਂਗੂ ਅਤੇ ਚਿਕਨਗੁਨਿਆ ਬਾਰੇ ਟ੍ਰੇਨਿੰਗ ਦਿੱਤੀ ਗਈ ਹੈ।

ਇਸ ਤੋਂ ਇਲਾਵਾ, ਸਿਹਤ ਵਿਭਾਗ ਵੱਲੋਂ ਡੇਂਗੂ ਅਤੇ ਚਿਕਨਗੁਨਿਆ 'ਤੇ ਕਾਬੂ ਪਾਉਣ ਲਈ ਜ਼ਿਲ੍ਹੇ ਵਿੱਚ 16 ਸ਼ਹਿਰੀ ਅਤੇ 109 ਪਿੰਡ-ਅਧਾਰਤ ਟੀਮਾਂ ਬਣਾਈਆਂ ਗਈਆਂ ਹਨ। ਇਹ ਟੀਮਾਂ ਇਲਾਕਿਆਂ ਵਿੱਚ ਬਰੀਡਿੰਗ ਚੈੱਕਿੰਗ, ਸਪਰੇ ਅਤੇ ਜਾਗਰੂਕਤਾ ਗਤੀਵਿਧੀਆਂ ਕਰ ਰਹੀਆਂ ਹਨ। ਹਾਟਸਪੌਟ ਖੇਤਰਾਂ ਵਿੱਚ ਸਕ੍ਰੀਨਿੰਗ ਅਤੇ ਮਾਸ ਫੀਵਰ ਸਰਵੇ ਕਰਵਾਇਆ ਜਾਂਦਾ ਹੈ, ਜਦਕਿ ਮਾਈਗ੍ਰੈਂਟ ਆਬਾਦੀ ਅਤੇ ਹਾਈ ਰਿਸਕ ਖੇਤਰਾਂ ਵਿੱਚ ਘਰ-ਘਰ ਜਾ ਕੇ ਵਿਸ਼ੇਸ਼ ਮੁਹਿੰਮ ਚਲਾਈ ਜਾਂਦੀ ਹੈ।

ਡੇਂਗੂ ਅਤੇ ਚਿਕਨਗੁਨਿਆ ਲਈ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਵੱਖ-ਵੱਖ ਵਾਰਡ ਬਣਾਏ ਗਏ ਹਨ, ਜਿੱਥੇ ਸਾਰਾ ਇਲਾਜ ਮੁਫ਼ਤ ਕੀਤਾ ਜਾ ਰਿਹਾ ਹੈ। ਫੋਗਿੰਗ ਅਤੇ ਸਪਰੇ ਲਈ ਮਿਊਂਸਪਲ ਕਾਰਪੋਰੇਸ਼ਨ ਕੋਲ 52 ਅਤੇ ਸਿਹਤ ਵਿਭਾਗ ਕੋਲ 3 ਫੋਗਿੰਗ ਮਸ਼ੀਨਾਂ ਉਪਲਬਧ ਹਨ, ਜੋ ਦਿਨ-ਦਿਹਾੜੇ ਹਾਟਸਪੌਟ ਖੇਤਰਾਂ ਵਿੱਚ ਜਾ ਕੇ ਕੰਮ ਕਰ ਰਹੀਆਂ ਹਨ।

Read More
{}{}