Home >>Punjab

Amritsar News: ਬੰਗਲਾਦੇਸ਼ ’ਚ ਹਿੰਦੂਆਂ ’ਤੇ ਹੋ ਰਹੇ ਅੱਤਿਆਚਾਰ ਦੇ ਖਿਲਾਫ ਹਿੰਦੂ ਸੰਗਠਨਾਂ ਵੱਲੋਂ ਰੋਸ ਮਾਰਚ ਕੱਢਿਆ ਗਿਆ

Amritsar News: ਵੱਖ-ਵੱਖ ਹਿੰਦੂ ਜਥੇਬੰਦੀਆਂ ਤੇ ਸੰਤ ਸਮਾਜ ਵੱਲੋਂ ਇਕੱਠੇ ਹੋ ਕੇ ਬੰਗਲਾਦੇਸ਼ ਦੇ ਖਿਲਾਫ ਇਹ ਰੋਸ ਮਾਰਚ ਕੱਢਿਆ ਗਿਆ। ਜਿਸ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਹਿੰਦੂ ਸੰਗਠਨਾਂ ਨੇ ਹਿੱਸਾ ਲਿਆ।

Advertisement
Amritsar News: ਬੰਗਲਾਦੇਸ਼ ’ਚ ਹਿੰਦੂਆਂ ’ਤੇ ਹੋ ਰਹੇ ਅੱਤਿਆਚਾਰ ਦੇ ਖਿਲਾਫ ਹਿੰਦੂ ਸੰਗਠਨਾਂ ਵੱਲੋਂ ਰੋਸ ਮਾਰਚ ਕੱਢਿਆ ਗਿਆ
Manpreet Singh|Updated: Dec 10, 2024, 12:53 PM IST
Share

Amritsar News: ਅੰਮ੍ਰਿਤਸਰ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਤੇ ਹੋਰ ਅੱਤਿਆਚਾਰਾਂ ਦੇ ਵਿਰੋਧ ਦੇ ਵਿੱਚ ਸ੍ਰੀ ਦੁਰਗਿਆਨਾ ਮੰਦਰ ਕਮੇਟੀ ਦੀ ਪ੍ਰਧਾਨ ਪ੍ਰੋਫੈਸਰ ਲਕਸ਼ਮੀ ਕਾਂਤਾ ਚਾਵਲਾ ਦੀ ਅਗਵਾਈ ਦੇ ਵਿੱਚ ਸ਼੍ਰੀ ਦੁਰਗਿਆਨਾ ਮੰਦਿਰ ਤੋਂ ਇੱਕ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ ਜੋ ਕਿ ਜਲ੍ਹਿਆਂਵਾਲਾ ਬਾਗ ਪਹੁੰਚ ਕੇ ਸਮਾਪਤ ਹੋਇਆ। ਜਿਸ ਵਿੱਚ ਸੰਤ ਸਮਾਜ ਧਾਰਮਿਕ ਸੰਸਥਾਵਾਂ ਜਥੇਬੰਦੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੁਰਗਾਣਾ ਕਮੇਟੀ ਦੀ ਪ੍ਰਧਾਨ ਬੀਬੀ ਲਕਸ਼ਮੀ ਕਾਨਤਾ ਚਾਵਲਾ ਅਤੇ ਹਿੰਦੂ ਸੰਗਠਨਾਂ ਦੇ ਆਗੂਆਂ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਜੋ ਹਿੰਦੂਆਂ ਤੇ ਅੱਤਿਆਚਾਰ ਹੋ ਰਿਹਾ ਹੈ ਉਸ ਦੀ ਅਸੀਂ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਾਂ। ਉਹਨਾਂ ਕਿਹਾ ਕਿ ਦੋ ਕਰੋੜ ਬੰਗਲਾਦੇਸ਼ੀ ਭਾਰਤ ਵਿੱਚ ਰਹਿ ਰਹੇ ਹਨ। ਭਾਰਤ ਦਾ ਹੀ ਖਾ ਰਹੇ ਹਨ ਤੇ ਭਾਰਤ ਨੂੰ ਹੀ ਅੱਖਾਂ ਕੱਢ ਰਹੇ ਹਨ। ਤੇ ਭਾਰਤ ਦੇ ਲੋਕਾਂ ਤੇ ਹੀ ਜ਼ੁਲਮ ਕਰ ਰਹੇ ਹਨ। ਇਹ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। 

ਉਨ੍ਹਾਂ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਅੱਗੇ ਅਪੀਲ ਕਰਦੇ ਹਾਂ ਕਿ ਹੁਣ ਸਬਕ ਸਿਖਾਉਣ ਦਾ ਸਮਾਂ ਆ ਗਿਆ ਹੈ। ਜੋ ਬੰਗਲਾਦੇਸ਼ੀ ਭਾਰਤ ਦਾ ਹੀ ਖਾਂਦਾ ਹੈ ਤੇ ਭਾਰਤ ਦੇ ਲੋਕਾਂ ਖਿਲਾਫ ਅੱਤਿਆਚਾਰ ਕਰ ਰਿਹਾ ਹੈ। ਉਸ ਨੂੰ ਸਖਤ ਸ਼ਬਦਾਂ ਵਿੱਚ ਚਿਤਾਵਨੀ ਦਿੰਦੇ ਹਾਂ ਕਿ ਬਾਜ ਆ ਜੇ ਨਹੀਂ ਤਾਂ ਦੇਸ਼ ਦਾ ਨਾਂ ਨਕਸ਼ੇ ਵਿੱਚੋਂ ਮਿਟਾ ਦਵਾਂਗੇ। ਉਹਨਾਂ ਕਿਹਾ ਕਿ ਅੱਜ ਵੱਖ-ਵੱਖ ਹਿੰਦੂ ਜਥੇਬੰਦੀਆਂ ਤੇ ਸੰਤ ਸਮਾਜ ਵੱਲੋਂ ਇਕੱਠੇ ਹੋ ਕੇ ਬੰਗਲਾਦੇਸ਼ ਦੇ ਖਿਲਾਫ ਇਹ ਰੋਸ ਮਾਰਚ ਕੱਢਿਆ ਜਾ ਰਿਹਾ ਹੈ। ਜਿਸ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਹਿੰਦੂ ਸੰਗਠਨਾਂ ਨੇ ਹਿੱਸਾ ਲਿਆ।

 

Read More
{}{}