Amritsar News: ਚਾਈਨਾ ਡੋਰ ਦੀ ਚਪੇਟ 'ਚ ਆਉਣ ਦੇ ਨਾਲ ਨੌਜਵਾਨ ਦੀ ਮੌਤ ਹੋਣ ਦਾ ਖ਼ਬਰ ਸਹਾਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਜਿਮ ਦਾ ਸੰਚਾਲਕ ਸੀ। ਜਦੋਂ ਨੌਜਵਾਨ ਅੰਮ੍ਰਿਤਸਰ ਦੇ ਭੰਡਾਰੀ ਪੁੱਲ ਤੋਂ ਨਿਕਲ ਰਿਹਾ ਸੀ ਤੇ ਗਲੇ ਨਾਲ ਡੋਰ ਫਿਰਨ ਕਾਰਨ ਉਸ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਿਕ ਨੌਜਵਾਨ ਆਪਣੇ ਘਰੋਂ ਨੌਕਰੀ ਉੱਤੇ ਜਾ ਰਿਹਾ ਸੀ ਅਤੇ ਜਦੋਂ ਉਹ ਭੰਡਾਰੀ ਪੁੱਲ ਤੋਂ ਲੰਘ ਰਿਹਾ ਸੀ। ਉਸ ਵੇਲੇ ਨੌਜਵਾਨ ਚਾਈਨਾ ਡੋਰ ਦੀ ਚਪੇਟ ਵਿੱਚ ਆ ਗਿਆ ਜਿਸ ਨਾਲ ਉਸਦੇ ਗਲੇ ਦੇ ਉੱਤੇ ਕੱਟ ਲੱਗ ਗਿਆ। ਮੌਕੇ 'ਤੇ ਨੌਜਵਾਨ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।
ਮ੍ਰਿਤਕ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਚਾਈਨਾ ਡੋਰ ਕਾਰਨ ਉਹਦੇ ਪਰਿਵਾਰਿਕ ਮੈਂਬਰ ਦੀ ਮੌਤ ਹੋਈ ਹੈ। ਅਤੇ ਅਸੀਂ ਚਾਹੁੰਦੇ ਹਾਂ ਕਿ ਜਿਸ ਵਿਅਕਤੀ ਵੱਲੋਂ ਇਹ ਪਤੰਗਬਾਜ਼ੀ ਇਸ ਡੋਰ ਨਾਲ ਕੀਤੀ ਜਾ ਰਹੀ ਸੀ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਪੁਲਿਸ ਅਧਿਕਾਰੀ ਸਰਮੇਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਬਟਾਲਾ ਰੋਡ ਓਵਰ ਬ੍ਰਿਜ ਉੱਪਰ ਨੌਜਵਾਨ ਦੀ ਚਾਈਨਾ ਡੋਰ ਕਰਨ ਮੌਤ ਹੋ ਗਈ ਹੈ ਅਤੇ ਅਸੀਂ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾ ਰਹੇ ਹਾਂ। ਇਸ ਦੇ ਨਾਲ ਹੀ ਦੋਸ਼ੀ ਖਿਲਾਫ ਧਾਰਾ 304 ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ।