Home >>Punjab

Amritsar News: ਗੋਲਡਨ ਟੈਂਪਲ 'ਚ ਖੁਦ ਨੂੰ ਗੋਲੀ ਮਾਰਨ ਵਾਲੇ ਸ਼ਰਧਾਲੂ ਦੀ ਹੋਈ ਪਛਾਣ!

Amritsar News: ਗੋਲਡਨ ਟੈਂਪਲ 'ਚ ਸ਼ਰਧਾਲੂ ਨੇ ਬੀਤੇ ਦਿਨੀ ਖੁਦ ਨੂੰ ਮਾਰੀ ਗੋਲੀ ਸੀ। ਦਰਅਸਲ VIP ਸੁਰੱਖਿਆ ਦੇ ਗੰਨਮੈਨ ਤੋਂ ਪਿਸਤੌਲ ਖੋਹੀ ਸੀ।   

Advertisement
Amritsar News: ਗੋਲਡਨ ਟੈਂਪਲ 'ਚ ਖੁਦ ਨੂੰ ਗੋਲੀ ਮਾਰਨ ਵਾਲੇ ਸ਼ਰਧਾਲੂ ਦੀ ਹੋਈ ਪਛਾਣ!
Riya Bawa|Updated: Sep 27, 2024, 08:58 AM IST
Share

Amritsar News/ਪਰਮਬੀਰ ਸਿੰਘ ਔਲਖ: ਅੰਮ੍ਰਿਤਸਰ ਗੋਲਡਨ ਟੈਂਪਲ ਪਲਾਜ਼ਾ ਦੇ ਬਾਹਰ ਏਐਸਆਈ ਦੀ ਪਿਸਤੌਲ ਖੋਹ ਕੇ ਖ਼ੁਦ ਨੂੰ ਗੋਲੀ ਮਾਰਨ ਵਾਲੇ ਸ਼ਰਧਾਲੂ ਦੀ ਪਛਾਣ ਹੋ ਗਈ ਹੈ। ਦਰਅਸਲ ਇਸ ਵਿਅਕਤੀ ਦੀ ਪਛਾਣ ਤਾਮਿਲਨਾਡੂ ਦੇ ਹਰੀ ਪ੍ਰਸਾਦ ਵਜੋਂ ਹੋਈ ਹੈ। ਹਰੀ ਪ੍ਰਸਾਦ ਦਾ ਪੋਸਟਮਾਰਟਮ ਪਰਿਵਾਰ ਦੇ ਆਉਣ ਤੋਂ ਬਾਅਦ ਕੀਤਾ ਜਾਵੇਗਾ। ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦੀ ਮੋਰਚਰੀ 'ਚ ਰੱਖਿਆ ਗਿਆ ਹੈ।

ਦੜਅਸਲ ਬੀਤੇ ਦਿਨੀ 22 ਸਤੰਬਰ ਨੂੰ ਪੰਜਾਬ ਦੇ ਅੰਮ੍ਰਿਤਸਰ 'ਚ ਹਰਿਮੰਦਰ ਸਾਹਿਬ ਕੰਪਲੈਕਸ 'ਚ ਇਕ ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਲਈ ਸੀ। ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।  ਕੁਝ ਹੀ ਦੇਰ 'ਚ ਨੌਜਵਾਨ ਦੌੜਦਾ ਆਇਆ, ਉਸ ਨੇ ਬੰਦੂਕਧਾਰੀ ਦੀ ਪਿਸਤੌਲ ਖੋਹ ਲਈ ਅਤੇ ਖੁਦ ਨੂੰ ਗੋਲੀ ਮਾਰ ਲਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਨਾਲ ਹੀ ਪੁਲਿਸ ਮ੍ਰਿਤਕ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ: Amritsar News: ਗੋਲਡਨ ਟੈਂਪਲ 'ਚ ਸ਼ਰਧਾਲੂ ਨੇ ਖੁਦ ਨੂੰ ਮਾਰੀ ਗੋਲੀ! VIP ਸੁਰੱਖਿਆ ਦੇ ਗੰਨਮੈਨ ਤੋਂ ਖੋਹੀ ਸੀ ਪਿਸਤੌਲ

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਜ਼ਖ਼ਮੀ ਗੂਰੂ ਨਾਨਕ ਦੇਵ ਹਸਪਤਾਲ ਵਿੱਚ ਜੇਰੇ ਇਲਾਜ ਹੈ ਪਰ ਸੂਤਰਾਂ ਮੁਤਾਬਕ ਉਸਦੀ ਮੌਕੇ ਉੱਤੇ ਮੌਤ ਹੋ ਗਈ ਸੀ। ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਗਈ ਸੀ।

ਇਹ ਵੀ ਪੜ੍ਹੋ: Punjab Breaking Live Updates: ਪੰਜਾਬ 'ਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾ ਦੌਰ ਅੱਤ ਤੋਂ ਸ਼ੁਰੂ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
 

 

 

Read More
{}{}