Home >>Punjab

Amritsar News: ਅੰਮ੍ਰਿਤਸਰ ਪੁਲਿਸ ਨੇ ਫਰਜੀ ਟਰੈਵਲ ਏਜੰਟਾਂ ਨੂੰ ਕੀਤਾ ਕਾਬੂ, ਵਿਦੇਸ਼ ਕਰੰਸੀ ਵੀ ਕੀਤੀ ਬਰਾਮਦ

Amritsar News: ਪੁਲਿਸ ਨੇ ਏਜੰਟਾਂ ਤੋਂ  ਵਿਦੇਸ਼ ਭੇਜਣ ਦੇ ਨਾਂਅ 'ਤੇ ਲਈ 10 ਹਜ਼ਾਰ ਅਮਰੀਕਨ ਡਾਲਰ, 855 ਆਸਟ੍ਰੇਲੀਆ ਡਾਲਰ, 550 ਕੈਨੇਡੀਅਨ ਕਰੰਸੀ ਤੇ 200 ਯੂਰੋ ਅਤੇ ਇੰਡੀਅਨ ਕਰੰਸੀ ਵੀ ਬਰਾਮਦ ਕਰ ਲਈ ਹੈ।

Advertisement
Amritsar News: ਅੰਮ੍ਰਿਤਸਰ ਪੁਲਿਸ ਨੇ ਫਰਜੀ ਟਰੈਵਲ ਏਜੰਟਾਂ ਨੂੰ ਕੀਤਾ ਕਾਬੂ, ਵਿਦੇਸ਼ ਕਰੰਸੀ ਵੀ ਕੀਤੀ ਬਰਾਮਦ
Manpreet Singh|Updated: Sep 12, 2024, 03:41 PM IST
Share

Amritsar News: ਅੰਮ੍ਰਿਤਸਰ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ ਤੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਦੋ ਟਰੈਵਲ ਏਜੰਟਾਂ ਨੂੰ ਕਾਬੂ ਕੀਤਾ ਹੈ। ਜਿਨ੍ਹਾਂ ਦੀ ਪਛਾਣ ਧਰਮਿੰਦਰ ਸਿੰਘ ਵਾਸੀ ਅੰਮ੍ਰਿਤਸਰ ਦਿਹਾਤੀ ਤੇ ਦੂਜਾ ਰੋਸ਼ਨ ਸਿੰਘ ਵਾਸੀ ਗੁਰਦਾਸਪੁਰ ਵਜੋਂ ਹੋਈ ਹੈ। ਇਨ੍ਹਾਂ ਏਜੰਟਾਂ ਵੱਲੋਂ ਲੰਬੇ ਸਮੇਂ ਤੋਂ ਭੋਲੇ ਭਾਲੇ ਲੋਕਾਂ ਦੇ ਨਾਲ ਵਿਦੇਸ਼ ਭੇਜਣ ਦਾ ਨਾਂਅ ਤੇ ਠੱਗੀਆਂ ਮਾਰੀਆਂ ਜਾ ਰਹੀਆਂ ਸਨ। ਜਿਨ੍ਹਾਂ ਨੂੰ ਪੁਲਿਸ ਨੇ ਹੁਣ ਕਾਬੂ ਕਰ ਲਿਆ ਹੈ। ਪੁਲਿਸ ਨੇ ਦੋਵਾਂ ਪਾਸੋਂ ਵਿਦੇਸ਼ੀ ਕਰੰਸੀ ਵੀ ਬਰਾਮਦ ਕੀਤੀ ਹੈ।

ਪੂਰੇ ਮਾਮਲੇ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਇੱਕ ਨੌਜਵਾਨ ਵਿਦੇਸ਼ ਜਾਣ ਲਈ ਫਲਾਈਟ ਲੈਣ ਅੰਮ੍ਰਿਤਸਰ ਏਅਰਪੋਰਟ ਪਹੁੰਚਿਆ ਸੀ। ਜਦੋਂ ਏਅਰਪੋਰਟ 'ਤੇ ਮੌਜੂਦ ਸੁਰੱਖਿਆ ਮੁਲਜ਼ਮਾਂ ਵੱਲੋਂ ਨੌਜਵਾਨ ਦੀ ਟਿਕਟ ਚੈੱਕ ਕੀਤੀ ਗਈ ਤਾਂ ਉਹ ਟਿਕਟ ਡਿੰਮੀ ਨਿੱਕਲੀ ਜਿਸ ਤੋਂ ਬਾਅਦ ਏਅਰਪੋਰਟ ਵਿਭਾਗ ਵਲੋਂ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਦੀ ਟੀਮ ਨੇ ਨੌਜਵਾਨਾਂ ਨੂੰ ਕਾਬੂ ਕਰਕੇ ਉਸ ਕੋਲੋ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਪੁਲਿਸ ਨੂੰ ਜਾਣਕਾਰੀ ਇੱਕ ਹੋਰ ਨੌਜਵਾਨ ਹੈ ਜੋ ਉਸ ਨਾਲ ਹੀ ਵਿਦੇਸ਼ ਜਾ ਰਿਹਾ ਹੈ। ਅਤੇ ਉਨ੍ਹਾਂ ਦੀ ਗੱਲ ਦੋ ਟਰੈਵਲ ਏਜੰਟਾਂ ਦੇ ਨਾਲ ਵਿਦੇਸ਼ ਭੇਜਣ ਨੂੰ ਲੈ ਕੇ ਹੋਈ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਨੌਜਵਾਨਾਂ ਦੇ ਬਿਆਨਾਂ ਦੇ ਅਧਾਰ 'ਤੇ ਕਾਰਵਾਈ ਕਰਦੇ ਹੋਏ ਇਨ੍ਹਾਂ ਦੋਵਾਂ ਏਜੰਟਾਂ ਨੂੰ ਕਾਬੂ ਕਰ ਲਿਆ।

ਏਸੀਪੀ ਮਨਿੰਦਰ ਪਾਲ ਸਿੰਘ ਨੇ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਏਜੰਟਾਂ ਵੱਲੋਂ ਕਾਫੀ ਲੋਕਾਂ ਦੇ ਨਾਲ ਵਿਦੇਸ਼ ਭੇਜਣ ਦੇ ਨਾਂਅ ਉੱਤੇ ਠੱਗੀ ਮਾਰੀ ਗਈ ਹੈ। ਜਿਨ੍ਹਾਂ ਦੀ ਪਛਾਣ ਧਰਮਿੰਦਰ ਸਿੰਘ ਵਾਸੀ ਅੰਮ੍ਰਿਤਸਰ ਦਿਹਾਤੀ ਅਤੇ ਦੂਜਾ ਰੋਸ਼ਨ ਸਿੰਘ ਵਾਸੀ ਗੁਰਦਾਸਪੁਰ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਪਾਸੋਂ ਦੋਨਾਂ ਨੌਜਵਾਨਾਂ ਤੋਂ ਵਿਦੇਸ਼ ਭੇਜਣ ਦੇ ਨਾਂਅ 'ਤੇ 10 ਹਜ਼ਾਰ ਅਮਰੀਕਨ ਡਾਲਰ, 855 ਆਸਟ੍ਰੇਲੀਆ ਡਾਲਰ, 550 ਕੈਨੇਡੀਅਨ ਕਰੰਸੀ ਤੇ 200 ਯੂਰੋ ਅਤੇ ਇੰਡੀਅਨ ਕਰੰਸੀ ਵੀ ਬਰਾਮਦ ਕਰ ਲਈ ਹੈ।

ਇਹਨਾਂ ਦੇ ਕੋਲ ਪੁਲਿਸ ਨੂੰ ਇੱਕ ਗੱਡੀ ਵੀ ਬਰਾਮਦ ਹੋਈ ਹੈ। ਇਹ ਦੋਵਾਂ ਦੋਸ਼ੀ ਪਹਿਲਾਂ ਲੋਕਾਂ ਨੂੰ ਬਾਹਰ ਭੇਜਣ ਦਾ ਕੰਮ ਕਰਦੇ ਸਨ, ਪਰ ਹੁਣ ਇਹਨਾਂ ਕੋਲ ਕੋਈ ਵੀ ਲਾਈਸੈਂਸ ਨਹੀਂ ਹੈ। ਇਨ੍ਹਾਂ ਦੇ ਖਿਲਾਫ ਹੋਰ ਵੀ ਸ਼ਿਕਾਇਤਾਂ ਆਈਆਂ ਹੋਈਆਂ ਸਨ। ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗਿਆ ਦੋਵਾਂ ਨੇ ਕਾਫੀ ਲੋਕਾਂ ਦੇ ਨਾਲ ਠੱਗੀਆਂ ਮਾਰੀਆਂ ਹਨ। ਇਨ੍ਹਾਂ ਦੋਵਾਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਅੱਗੇ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਕੀਤਾ ਜਾਵੇਗਾ।

Read More
{}{}