Home >>Punjab

Amritsar Accident: ਛੁੱਟੀ ਆਏ ਫ਼ੌਜੀ ਦੀ ਐਕਸੀਡੈਂਟ ਦੌਰਾਨ ਹੋਈ ਮੌਤ

Amritsar Soldier Accident: ਛੁੱਟੀ ਆਏ ਫ਼ੌਜੀ ਦੀ ਐਕਸੀਡੈਂਟ ਦੌਰਾਨ ਹੋਈ ਮੌਤ,  20 ਦਿਨ ਦੀ ਛੁੱਟੀ ਲੈ ਕੇ ਆਪਣੇ ਘਰ ਨੂੰ ਆਇਆ ਸੀ।  

Advertisement
Amritsar Accident: ਛੁੱਟੀ ਆਏ ਫ਼ੌਜੀ ਦੀ ਐਕਸੀਡੈਂਟ ਦੌਰਾਨ ਹੋਈ ਮੌਤ
Riya Bawa|Updated: Aug 14, 2024, 07:20 AM IST
Share

Amritsar Soldier Accident: ਛੁੱਟੀ ਆਏ ਫ਼ੌਜੀ ਦੀ ਐਕਸੀਡੈਂਟ ਦੌਰਾਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ  ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਫੌਜੀ ਅੰਮ੍ਰਿਤਸਰ ਦੇ ਪਿੰਡ ਭਕਨਾ ਨੂੰ ਐਕਟੀਵਾ ਉੱਤੇ ਸਵਾਰ ਹੋ ਕੇ ਜਾ ਰਿਹਾ ਸੀ ਜਿਸਦਾ ਰਸਤੇ ਵਿਚ ਐਕਸੀਡੈਂਟ ਹੋ ਗਿਆ ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਫੌਜੀ ਅਵਤਾਰ ਸਿੰਘ 20 ਦਿਨ ਦੀ ਛੁੱਟੀ ਲੈ ਕੇ ਆਪਣੇ ਘਰ ਨੂੰ ਆਇਆ ਸੀ।  ਮ੍ਰਿਤਕ ਫੌਜੀ ਦਾ ਪੁਲਿਸ ਪ੍ਰਸ਼ਾਸਨ ਵੱਲੋਂ ਪੋਸਟਮਾਰਟਮ ਕਰਵਾ ਕੇ ਅੰਤਿਮ ਸੰਸਕਾਰ ਕਰਵਾਇਆ ਗਿਆ। 

ਇਸ ਮੌਕੇ ਫੌਜ ਦੇ ਜਵਾਨਾਂ ਵੱਲੋਂ ਮ੍ਰਿਤਕ ਫੌਜੀ ਅਵਤਾਰ ਸਿੰਘ ਨੂੰ ਅੰਤਿਮ ਸੰਸਕਾਰ ਸਮੇਂ ਸ਼ਰਧਾਂਜਲੀ ਭੇਂਟ ਕਰ ਸਲਾਮੀ ਵੀ ਦਿੱਤੀ ਗਈ। ਮ੍ਰਿਤਕ ਫੌਜੀ ਆਪਣੇ ਪਿੱਛੇ ਦੋ ਸਾਲ ਦਾ ਬੱਚਾ ਤੇ ਆਪਣੀ ਪਤਨੀ ਨੂੰ ਛੱਡ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਮ੍ਰਿਤਕ ਫੌਜੀ ਦਾ ਨਾਂ ਅਵਤਾਰ ਸਿੰਘ ਹੈ ਤੇ ਉਹ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਅਟਾਰੀ ਦੇ ਬਾਗੜੀਆਂ ਦਾ ਰਹਿਣ ਵਾਲਾ ਸੀ। ਇਹ ਫੌਜੀ 21 ਸਿੱਖ ਰੈਜੀਮੈਂਟ ਰਾਜਸਥਾਨ ਦੇ ਬਾਰਡਰ ਤੇ ਤੈਨਾਤ ਸੀ।  

ਇਹ ਵੀ ਪੜ੍ਹੋ: Zirakpur News: ਜ਼ੀਰਕਪੁਰ ਚ ਕੁੜੀ ਨੂੰ ਲਿਫ਼ਟ ਦੇਣਾ ਪਿਆ ਮਹਿੰਗਾ! ਹੋਇਆ ਅਜਿਹਾ...ਜਾਣੋ ਪੂਰਾ ਮਾਮਲਾ
 

Read More
{}{}