Home >>Punjab

Amul Milk Price Cut: ਅਮੂਲ ਕੰਪਨੀ ਨੇ ਦੁੱਧ ਦੀਆਂ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਕੀਤਾ, ਜਾਣੋ ਨਵੀਆਂ ਕੀਮਤਾਂ

Amul Milk Price Cut: ਜਾਣਕਾਰੀ ਅਨੁਸਾਰ, ਅਮੂਲ ਗੋਲਡ - 66 ਰੁਪਏ ਤੋਂ ਘੱਟ ਕੇ 65 ਰੁਪਏ, ਅਮੂਲ ਫਰੈਸ਼ - 54 ਰੁਪਏ ਤੋਂ ਘੱਟ ਕੇ 53 ਰੁਪਏ, ਅਮੂਲ ਟੀ ਸਪੈਸ਼ਲ - 62 ਰੁਪਏ ਤੋਂ ਘੱਟ ਕੇ 61 ਰੁਪਏ ਹੋ ਗਿਆ ਹੈ।

Advertisement
Amul Milk Price Cut: ਅਮੂਲ ਕੰਪਨੀ ਨੇ ਦੁੱਧ ਦੀਆਂ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਕੀਤਾ, ਜਾਣੋ ਨਵੀਆਂ ਕੀਮਤਾਂ
Manpreet Singh|Updated: Jan 24, 2025, 04:36 PM IST
Share

Amul Milk Price Cut: ਮਸ਼ਹੂਰ ਡੇਅਰੀ ਬ੍ਰਾਂਡ ਅਮੂਲ ਨੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਅਮੂਲ ਕੰਪਨੀ ਨੇ ਆਪਣੇ ਦੁੱਧ ਦੀ ਕੀਮਤ ਵਿੱਚ 1 ਰੁਪਏ ਪ੍ਰਤੀ ਲੀਟਰ ਕਟੌਤੀ ਹੈ। ਇਹ ਪਹਿਲੀ ਵਾਰ ਹੈ ਜਦੋਂ ਅਮੂਲ ਨੇ ਆਪਣੇ ਦੁੱਧ ਉਤਪਾਦਾਂ ਦੀਆਂ ਕੀਮਤਾਂ ਵਿੱਚ ਕਮੀ ਕੀਤੀ ਹੈ। ਹੁਣ ਅਮੂਲ ਗੋਲਡ, ਅਮੂਲ ਟੀ ਸਪੈਸ਼ਲ ਅਤੇ ਅਮੂਲ ਫਰੈਸ਼ ਦੇ 1 ਲੀਟਰ ਪਾਊਚਾਂ ਦੀਆਂ ਕੀਮਤਾਂ ਵਿੱਚ 1 ਰੁਪਏ ਦੀ ਕਮੀ ਆਈ ਹੈ, ਜੋ ਕਿ ਅੱਜ ਯਾਨੀ 24 ਜਨਵਰੀ ਤੋਂ ਦੇਸ਼ ਭਰ ਵਿੱਚ ਲਾਗੂ ਹੋਣ ਜਾ ਰਹੀ ਹੈ।

ਜਾਣਕਾਰੀ ਅਨੁਸਾਰ, ਅਮੂਲ ਗੋਲਡ - 66 ਰੁਪਏ ਤੋਂ ਘੱਟ ਕੇ 65 ਰੁਪਏ, ਅਮੂਲ ਫਰੈਸ਼ - 54 ਰੁਪਏ ਤੋਂ ਘੱਟ ਕੇ 53 ਰੁਪਏ, ਅਮੂਲ ਟੀ ਸਪੈਸ਼ਲ - 62 ਰੁਪਏ ਤੋਂ ਘੱਟ ਕੇ 61 ਰੁਪਏ ਹੋ ਗਿਆ ਹੈ। ਇਸ ਕੀਮਤ ਵਿੱਚ ਕਟੌਤੀ ਨਾਲ ਖਪਤਕਾਰਾਂ ਨੂੰ ਉਨ੍ਹਾਂ ਦੇ ਰੋਜ਼ਾਨਾ ਖਰਚਿਆਂ ਵਿੱਚ ਕੁਝ ਰਾਹਤ ਮਿਲੇਗੀ, ਖਾਸ ਕਰਕੇ ਉਨ੍ਹਾਂ ਪਰਿਵਾਰਾਂ ਨੂੰ ਜਿਨ੍ਹਾਂ ਲਈ ਅਮੂਲ ਦੁੱਧ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ।

ਦੱਸ ਦੇਈਏ ਕਿ ਇਹ ਪਹਿਲੀ ਵਾਰ ਹੈ ਜਦੋਂ ਅਮੂਲ ਨੇ ਦੁੱਧ ਦੀਆਂ ਕੀਮਤਾਂ ਘਟਾਈਆਂ ਹਨ, ਖਾਸ ਕਰਕੇ ਜਦੋਂ ਦੁੱਧ ਦੀਆਂ ਕੀਮਤਾਂ ਪਹਿਲਾਂ ਵਧਾਈਆਂ ਗਈਆਂ ਸਨ। ਹਾਲਾਂਕਿ ਅਮੂਲ ਨੇ ਇਸ ਕਟੌਤੀ ਪਿੱਛੇ ਕੋਈ ਖਾਸ ਕਾਰਨ ਨਹੀਂ ਦੱਸਿਆ, ਪਰ ਮਾਹਰ ਇਸਨੂੰ ਖਪਤਕਾਰਾਂ ਨੂੰ ਰਾਹਤ ਪ੍ਰਦਾਨ ਕਰਨ ਦੇ ਉਦੇਸ਼ ਨਾਲ ਚੁੱਕਿਆ ਗਿਆ ਕਦਮ ਮੰਨਦੇ ਹਨ। ਮੰਨਿਆ ਜਾ ਰਿਹਾ ਹੈ ਕਿ ਅਮੂਲ ਨੇ ਇਹ ਕਦਮ ਬਾਜ਼ਾਰ ਵਿੱਚ ਮੁਕਾਬਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਖਪਤਕਾਰਾਂ ਦੇ ਹਿੱਤ ਵਿੱਚ ਚੁੱਕਿਆ ਹੈ।

Read More
{}{}