Blast News(RAMAN KHOSLA): ਅੱਜ ਹੁਸ਼ਿਆਰਪੁਰ ਦੇ ਟਾਂਡਾ 'ਚ ਰੇਲਵੇ ਫਾਟਕ ਨੰਬਰ 71 'ਤੇ ਹੋਏ ਜ਼ੋਰਦਾਰ ਧਮਾਕੇ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ। ਰੇਲਵੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮਿਲੀ ਹੈ ਕਿ ਇਹ ਧਮਕਾ ਪੋਟਾਸ਼ ਨਾਲ ਹੋਇਆ ਹੈ। ਜਿਸ ਕਾਰਨ ਰੇਲਵੇ ਫਾਟਕ 'ਤੇ ਤਾਇਨਾਤ ਗਾਰਡ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਰੇਲਵੇ ਪੁਲਿਸ ਦੇ ਜਲੰਧਰ ਰੇਂਜ ਦੇ ਡੀ.ਐਸ.ਪੀ ਅਨੁਸਾਰ ਮੁੱਢਲੀ ਜਾਂਚ 'ਚ ਪਾਇਆ ਗਿਆ ਹੈ। ਕਿ ਰੇਲਵੇ ਫਾਟਕ ਨੇੜੇ ਪੋਟਾਸ਼ ਵਰਗੀ ਇੱਕ ਅਜੀਬ ਚੀਜ਼ ਮਿਲੀ ਹੈ, ਜਿਸ ਨੂੰ ਰੇਲਵੇ ਫਾਟਕ 'ਤੇ ਤਾਇਨਾਤ ਗਾਰਡ ਨੇ ਉਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਧਮਾਕਾ ਹੋ ਗਿਆ। ਜਿਸ ਕਾਰਨ ਗਾਰਡ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਕਿ ਕਿਸ ਵਿਅਕਤੀ ਦੇ ਵੱਲੋਂ ਇਹ ਚੀਜ ਨੂੰ ਉੱਥੇ ਲਗਾਇਆ ਗਿਆ।
ਇਹ ਵੀ ਪੜ੍ਹੋ: Muktsar News: ਦਿੱਲੀ ਪੁਲਿਸ ਨੇ ਮਾਨਵ ਤਸਕਰੀ ਗਿਰੋਹ ਕੀਤਾ ਕਾਬੂ, ਗਿੱਦੜਬਾਹਾ ਨਾਲ ਰੱਖਦੇ ਸਬੰਧ
ਇਸ ਦੇ ਨਾਲ ਹੀ ਡੀਐਸਪੀ ਤੇਜਵੀਰ ਸਿੰਘ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਹੈ, ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਮੌਕੇ ਉਤੇ ਫਰੈਂਸਿਕ ਟੀਮ ਇਸ ਮਾਮਲੇ ਦੀ ਜਾਂਚ ਕਰੇਗੀ ਅਤੇ ਅਸਥਾਈ ਤੌਰ ਉਤੇ ਕੁਝ ਦੇਰ ਲਈ ਰੇਲਵੇ ਦੀ ਆਵਾਜਾਈ ਵੀ ਰੋਕੀ ਗਈ ਹੈ। ਜੋ ਕਿ ਜਲਦ ਬਹਾਲ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: Bunty Bains Firing: ਬੰਟੀ ਬੈਂਸ 'ਤੇ ਫਾਈਰਿੰਗ ਕਰਨ ਵਾਲਾ ਬੰਬੀਹਾ ਗੈਂਗ ਦਾ ਸ਼ੂਟਰ ਅੰਮ੍ਰਿਤਪਾਲ ਸਿੰਘ ਕਾਬੂ